ਕਰੋਨਾ ਤੋਂ ਬਜ਼ੁਰਗਾਂ ਦੇ ਬਚਾਅ ਲਈ ਸਿਹਤ ਵਿਭਾਗ ਨੇ ਜ਼ਾਰੀ ਕੀਤੀ ਐਡਵਾਈਜ਼ਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਹਤ ਮੰਤਰਾਲੇ ਨੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਇਕ ਐਡਵਾਈਜ਼ਰੀ ਜ਼ਾਰੀ ਕੀਤੀ ਹੈ

coronavirus

ਨਵੀਂ ਦਿੱਲੀ - ਸਿਹਤ ਮੰਤਰਾਲੇ ਨੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਇਕ ਐਡਵਾਈਜ਼ਰੀ ਜ਼ਾਰੀ ਕੀਤੀ ਹੈ ਜਿਸ ਵਿਚ ਸਿਹਤ ਵਿਭਾਗ ਨੇ ਖਾਸ ਤੌਰ ਤੇ ਬਜੁਰਗਾਂ ਲਈ ਇਸ ਐਡਵਾਈਜ਼ਰੀ ਨੂੰ ਜ਼ਾਰੀ ਕੀਤੀ ਹੈ। ਹੁਣ ਤੱਕ ਦੇ ਆਏ ਅੰਕੜਿਆਂ ਅਨੁਸਾਰ ਇਹ ਵਾਇਰਸ ਜਿਆਦਾ ਉਮਰ ਦੇ ਲੋਕਾਂ ਨੂੰ ਛੇਤੀ ਕਾਬੂ ਵਿਚ ਕਰਦਾ ਹੈ ਕਿਉਂਕਿ ਵੱਡੀ ਉਮਰ ਦੇ ਲੋਕਾਂ ਦਾ ਇਮਊਨਟੀ ਸਿਸਟਮ ਜਲਦ ਡਿਗਣ ਲੱਗਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਮੰਤਰਾਲੇ ਨੇ ਬਜੁਰਗਾਂ ਲਈ ਇਹ ਐਡਵਾਈਜ਼ਰੀ ਜ਼ਾਰੀ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਬਜ਼ੁਰਗਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਚਾਹੀਦਾ ਹੈ।

ਇਸ ਦੇ ਨਾਲ ਹੀ ਇਸ ਐਡਵਾਇਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਜ਼ੁਰਗਾਂ ਵਿਚ ਰੋਗ ਰੋਕੂ ਸਮਰੱਥਾ ਘੱਟ ਹੋਣ ਕਾਰਨ ਇਸ ਵਾਇਰਸ ਦੀ ਇੰਨਫੈਕਸ਼ਨ ਜਲਦ ਫੈਲਦੀ ਹੈ। ਦੱਸ ਦੱਈਏ ਕਿ ਮੰਤਰਾਲੇ ਨੇ ਵੱਡੀ ਉਮਰ ਦੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਅ ਲਈ ਸਾਰੇ ਸੰਭਵ ਉਪਾਅ ਅਪਣਾਉਂਦੇ ਹੋਏ ਘਰ ਵਿਚ ਹੀ ਰੋਜ਼ਾਨਾ ਕਸਰਤ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘਰ ਵਿਚ ਰਹਿੰਦੇ ਹੋਏ ਇਸ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਲਈ ਬਾਰ – ਬਾਰ ਆਪਣੇ ਹੱਥਾਂ ਅਤੇ ਮੂੰਹ ਨੂੰ ਧੋਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਗਰਮ, ਤਾਜ਼ਾ ਪੋਸ਼ਣ ਭਰਪੂਰ ਖਾਣਾ- ਖਾਣ, ਵਾਰ- ਵਾਰ ਪਾਣੀ ਪੀਂਦੇ ਰਹਿਣ ਅਤੇ ਤਾਜ਼ੇ ਫ਼ਲਾਂ ਦਾ ਰਸ ਪੀਣ ਲਈ ਵੀ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਭਾਰਤ ਵਿਚ ਇਸ ਵਾਇਰਸ ਦੇ ਨਾਲ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ 1000 ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।