ਦੂਜੇ ਦੇਸ਼ਾਂ ਵਾਂਗ, ਹੁਣ ਭਾਰਤ ਵੀ ਲਵੇਗਾ ‘ਕਰੋਨਾ’ ਨਾਲ ਲੜਨ ਲਈ ਰੋਬੋਟਾਂ ਦਾ ਸਹਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਨਾਲ ਵੱਡੀ ਗਿਣਤੀ ਵਿਚ ਲੋਕ ਬਿਮਾਰ ਹੋ ਰਹੇ ਹਨ

CORONAVIRUS

ਨਵੀਂ ਦਿੱਲੀ : ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਨਾਲ ਵੱਡੀ ਗਿਣਤੀ ਵਿਚ ਲੋਕ ਬਿਮਾਰ ਹੋ ਰਹੇ ਹਨ। ਜਿੱਥੇ ਇਨ੍ਹਾਂ ਦੀ ਮੈਡੀਕਲ ਵਿਭਾਗ ਨਾਲ ਸਬੰਧਿਤ ਲੋਕਾਂ ਵੱਲੋਂ ਦਿਨ-ਰਾਤ ਦੇਖ-ਰੇਖ ਕੀਤੀ ਜਾ ਰਹੀ ਹੈ। ਉੱਥੇ ਹੀ ਕਈ ਦੇਸ਼ਾਂ ਵਿਚ ਕਰੋਨਾ ਵਾਇਰਸ ਦੇ ਨਾਲ ਲੜਨ ਵਿਚ ਕਈ ਰੋਬੋਟਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਦੱਸ ਦੱਈਏ ਕਿ ਇਹ ਰੋਬੋਟ ਕਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਦਵਾਇਆਂ ਅਤੇ ਖਾਣਾ ਵਗੈਰਾਂ ਦੇਣ ਦੇ ਲਈ ਵਰਤੇ ਜਾਂਦੇ ਹਨ। ਇਨ੍ਹਾਂ ਰੋਬੋਟਾਂ ਦੇ ਇਸਤੇਮਾਲ ਨਾਲ ਡਾਕਟਰਾਂ ਨੂੰ ਮਰੀਜ਼ਾਂ ਕੋਲ ਜਾਣ ਦੀ ਜਰੂਰਤ ਨਹੀਂ ਪੈਂਦੀ ਜਿਸ ਨਾਲ ਇਸ ਵਾਇਰਸ ਦੇ ਫੈਲਣ ਦਾ ਖਤਰਾ ਵੀ ਘੱਟ ਜਾਂਦਾ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਲੋਕਾਂ ਨੂੰ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਸੀ।

ਇਸ ਦੇ ਨਾਲ ਹੀ ਇਸ ਮਹੀਨੇ ਦੇ ਸ਼ੁਰੂ ਵਿਚ ਚੀਨ ਨੇ ਵੀ ਆਪਣੇ ਵੁਹਾਨ ਸ਼ਹਿਰ ਵਿਚ ਖੋਲੇ ਫੀਲਡ ਹਸਪਤਾਲ ਵਿਚ 14 ਰੋਬੋਟਾਂ ਦੀ ਤੈਨਾਤੀ ਕੀਤੀ ਹੈ। ਬੀਜਿੰਗ ਸਥਿਤ ਰੋਬਿਟ ਕੰਪਨੀ ਕਲਾਉਡਮਾਇੰਡਸ ਵੱਲੋਂ ਉਪਲੱਬਧ ਕਰਵਾਏ ਗਏ ਰੋਬੋਟ ਸਾਫ-ਸਫਾਈ ਅਤੇ ਵਾਇਰਸ ਮੁਕਤ ਕਰਨ ਦੀ ਪ੍ਰਕਿਰਿਆ ਵਿਚ ਮਦਦ ਕਰ ਸਕਦੇ ਹਨ। ਇਹ ਰੋਬਟ ਮਰੀਜ਼ਾਂ ਨੂੰ ਦਵਾਈਆਂ ਦੇ ਸਕਦੇ ਹਨ ਅਤੇ ਉਨ੍ਹਾਂ ਦਾ ਟੈਪਰੇਚਰ ਚੈੱਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ਵਿਚ ਵੀ ਜੈਪੁਰ ਸਥਿਤ ਸਵਾਈ ਮਾਨ ਸਿੰਘ ਸਰਕਾਰੀ ਹਸਪਤਾਲ ਮਨੁੱਖ ਵਾਂਗ ਦਿਸਣ ਵਾਲੇ ਰੋਬੋਟ ਦਾ ਪ੍ਰੀਖਣ ਕਰ ਰਿਹਾ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਨੂੰ ਕਰੋਨਾ ਦੇ ਮਰੀਜ਼ਾਂ ਨੂੰ ਦਵਾਈਆਂ ਅਤੇ ਖਾਣਾ ਪਹੁੰਚਾਉਣ ਲਈ ਵਰਤਿਆ ਜਾ ਸਕਦਾ ਹੈ ਜਾਂ ਨਹੀਂ। ਇਸੇ ਤਰ੍ਹਾਂ ਕੇਰਲ ਸਥਿਤ ਸਟਾਰਟਅਪ ਅਸਿਮੋਵ ਰੋਬੋਟਿਕਸ ਨੇ ਤਿੰਨ ਟਾਇਰਾਂ ਵਾਲਾ ਇਕ ਰੋਬੋਟ ਤਿਆਰ ਕੀਤਾ ਹੈ ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਵੱਖਰੇ ਵਾਰਡਾਂ ਵਿਚ ਰੱਖੇ ਮਰੀਜ਼ਾਂ ਦੀ ਮਦਦ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਦੱਸ ਦੱਈਏ ਕਿ ਭਾਰਤ ਵਿਚ ਹੁਣ ਤੱਕ ਇਸ ਵਾਇਰਸ ਨਾਲ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1000 ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।