Corona Virus : ਕੀ ਹੁੰਦਾ ਹੈ ‘ਕਮਿਊਨਿਟੀ ਟ੍ਰਾਂਸਮਿਸ਼ਨ’ ਜਿਹੜਾ ਹੁਣ ਤੱਕ ਭਾਰਤ ‘ਚ ਨਹੀਂ ਫੈਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਭਾਰਤ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਇਸ ਵਕਤ ਭਾਰਤ ਵਿਚ ਕਰੋਨਾ ਵਾਇਰਸ ਦੀ ਲੋਕਲ ਟ੍ਰਾਂਸਮਿਸ਼ਨ ਸਟੇਜ ਹੈ

coronavirus

ਨਵੀਂ ਦਿੱਲੀ : ਅੱਜ ਭਾਰਤ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਇਸ ਵਕਤ ਭਾਰਤ ਵਿਚ ਕਰੋਨਾ ਵਾਇਰਸ ਦੀ ਲੋਕਲ ਟ੍ਰਾਂਸਮਿਸ਼ਨ ਸਟੇਜ ਹੈ ਮਤਲਬ ਕਿ ਜਿਸ ਦੇ ਸਰੋਤਾਂ ਬਾਰੇ ਪਤਾ ਲੱਗ ਸਕਦਾ ਹੈ ਅਤੇ ਜਿਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਖੁਦ ਸਰਕਾਰ ਦਾ ਯੋਗਦਾਨ ਦੇਣਾ ਪਵੇਗਾ। ਸਰਕਾਰ ਦੇ ਵੱਲੋਂ ਲੌਕਡਾਊਨ ਕਰਨ ਦਾ ਮਕਸਦ ਹੀ ਇਹ ਹੈ ਕਿ ਲੋਕ ਇਕ-ਦੂਜੇ ਦੇ ਸੰਪਰਕ ਵਿਚ ਨਾ ਆਉਣ । ਦੱਸ ਦੱਈਏ ਕਿ ਇਸ ਖਤਰਨਾਕ ਵਾਇਰਸ ਦੀ ਸਭ ਤੋਂ ਪ੍ਰਭਾਵਿਤ ਗੱਲ ਇਹ ਹੈ ਕਿ ਜਿਸ ਵਿਅਕਤੀ ਨੂੰ ਇਹ ਵਾਇਰਸ ਆਪਣੀ ਲਪੇਟ ਵਿਚ ਲੈ ਲੈਂਦਾ ਹੈ ਤਾਂ ਸ਼ੁਰੂ ਵਿਚ ਉਸ ਨੂੰ ਮਹਿਸ਼ੂਸ ਨਹੀਂ ਹੁੰਦਾ ਕਿ ਉਹ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕਾ ਹੈ। ਇਸ ਲਈ ਜੇਕਰ ਅਸੀਂ 130 ਕਰੋੜ ਦੀ ਆਬਾਦੀ ਵਾਲੇ ਭਾਰਤ ਦੇ ਲੋਕ ਹੁਣ ਵੀ ਘਰਾਂ ਵਿਚ ਨਾਂ ਬੈਠੇ ਤਾਂ ਤੀਜ਼ੀ ਸਟੇਜ ਵਿਚ ਪਹੁੰਚਣ ਵਿਚ ਦੇਰ ਨਹੀਂ ਲੱਗੇਗੀ। ਇਸ ਲਈ ਜੋ ਲੋਕ ਇਸ ਤੋਂ ਪੀੜਿਤ ਹੋ ਚੁੱਕੇ ਹਨ ਤਾਂ ਹੁਣ ਉਨ੍ਹਾਂ ਨੂੰ ਆਪ ਹੀ ਅੱਗੇ ਆ ਜਾਣਾ ਚਾਹੀਦਾ ਹੈ ਤਾਂਕਿ ਨਾਲੇ ਤਾਂ ਉਹ ਆਪ ਵੀ ਠੀਕ ਹੋ ਸਕਣ ਅਤੇ ਨਾਲੇ ਕਿਸੇ ਦੂਜੇ ਨੂੰ ਇਸ ਤੋਂ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਦੱਸ ਦੱਈਏ ਕਿ ਇਸ ਵਾਇਰਸ ਦੇ ਚਾਰ ਸਟੇਜ ਹੁੰਦੇ ਹਨ। ਪਹਿਲੀ ਸਟੇਜ ਉਹ ਜਿਸ ਵਿਚ ਇਸ ਦਾ ਸੰਕਰਮਣ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਪ੍ਰਭਾਵਿਤ ਦੇਸ਼ਾਂ ਵਿਚ ਰਹਿ ਕੇ ਜਾਂ ਉਥੋਂ ਦੀ ਯਾਤਰਾ ਕਰਕੇ ਆਏ ਹਨ ਅਜਿਹੀ ਸਥਿਤੀ ਵਿਚ ਸੰਕਰਮਣ ਸਿਰਫ ਉਨ੍ਹਾਂ ਲੋਕਾਂ ਤੱਕ ਹੀ ਸੀਮਿਤ ਰਹਿੰਦਾ ਹੈ ਇਸ ਕਰਕੇ ਇਸ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਹੁਣ ਗੱਲ ਕਰਦੇ ਹਾਂ ਜਿਸ ਵਿਚ ਸਾਡਾ ਭਾਰਤ ਦੇਸ਼ ਹੈ ਅਤੇ ਇਸ ਵਿਚ ਸਭ ਤੋਂ ਵੱਧ ਖਤਰਾ ਹੋਣ ਦਾ ਡਰ ਰਹਿੰਦਾ ਹੈ ਉਪਰ ਦੀ ਇੰਨੀ ਵੱਡੀ ਜੰਨਸੰਖਿਆ ਵਾਲੇ ਦੇਸ਼ ਵਿਚ ਤਾਂ ਇਸ ਤੇ ਕਾਬੂ ਕਰਨਾ ਵੱਸੋਂ ਬਾਹਰ ਹੀ ਹੋ ਸਕਦਾ ਹੈ।

ਲੋਕਲ ਟ੍ਰਾਂਸਮਿਸ਼ਨ - ਸਿਹਤ ਮੰਤਰਾਲੇ ਵੱਲੋਂ ਇਹ ਕਿਹਾ ਗਿਆ ਹੈ ਕਿ ਭਾਰਤ ਵਿਚ ਇਹ ਵਾਇਰਸ ਹਾਲੇ ਲੋਕਲ ਟ੍ਰਾਂਸਮਿਸ਼ਨ ਤੇ ਹੈ ਭਾਵ ਇਸ ਨਾਲ ਪ੍ਰਭਾਵਿਤ ਵਿਅਕਤੀ ਆਪਣੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਦੋਸਤਾਂ ਵਿਚ ਇਸ ਵਾਇਰਸ ਨੂੰ ਫੈਲਾ ਸਕਦਾ ਹੈ ਪਰ ਇਸ ਵਿਚ ਅਜਿਹੇ ਲੋਕ ਹੁੰਦੇ ਹਨ ਜੋ ਵਿਦੇਸ਼ ਦੀ ਯਾਤਰਾ ਕਰਕੇ ਆਏ ਹੁੰਦੇ ਹਨ। ਇਸ ਸਟੇਜ ਵਿਚ ਇਹ ਪਤਾ ਹੁੰਦਾ ਹੈ ਕਿ ਇਹ ਵਾਇਰਸ ਕਿੱਥੋਂ ਫੈਲ ਰਿਹਾ ਹੈ ਅਤੇ ਇਸ ਨੂੰ ਰੋਕਣਾ ਅਸਾਨ ਹੁੰਦਾ ਹੈ। ਕਮਿਊਨਿਟੀ ਟ੍ਰਾਂਸਮਿਸ਼ਨ – ਇਹ ਕਰੋਨਾ ਵਾਇਰਸ ਦੀ ਤੀਜੀ ਸਟੇਜ ਹੈ ਇਸ ਵਿਚ ਇਹ ਪਤਾ ਨਹੀਂ ਲੱਗਦਾ ਕਿ ਕਰੋਨਾ ਵਾਇਰਸ ਕਿੱਥੋਂ ਫੈਲ ਰਿਹਾ ਹੈ ਅਤੇ ਕਿੱਥੋਂ ਤੱਕ ਫੈਲ ਚੁੱਕਾ ਹੈ। ਇਟਲੀ, ਸਪੇਨ ਅਤੇ ਫਰਾਂਸ ਵਰਗੇ ਦੇਸ਼ਾਂ ਵਿਚ ਇਸ ਵਾਇਰਸ ਦੀ ਤੀਸਰੀ ਸਟੇਜ ਹੈ ਜਿਥੇ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਹੁਣ ਜਿਵੇਂ-ਜਿਵੇਂ ਲੋਕ ਅੱਗੇ ਲੋਕਾਂ ਨੂੰ ਮਿਲੀ ਜਾਂਦੇ ਹਨ ਅਤੇ ਇਹ ਵਾਇਰਸ ਉਨ੍ਹਾਂ ਵਿਚ ਵੀ ਫੈਲ ਰਿਹਾ ਹੈ ਜਿਸ ਤੋਂ ਬਾਅਦ ਇਕਦਮ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਖਤਰਾ ਇੰਨਾ ਵੱਧ ਜਾਂਦਾ ਹੈ ਕਿ ਵੱਡੀ ਅਬਾਦੀ ਵਾਲੇ ਖੇਤਰਾਂ ਵਿਚ ਇਸ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜਿਵੇਂ ਕਿ ਇਸ ਸਮੇਂ ਇਟਲੀ,ਸਪੇਨ ਅਤੇ ਫਰਾਂਸ ਵਰਗੇ ਦੇਸ਼ਾਂ ਦੇ ਹੋਏ ਪਏ ਹਨ। ਚੋਥੀ ਸਟੇਜ ਵਿਚ ਤਾਂ ਕਰੋਨਾ ਵਾਇਰਸ ਸਭ ਤੋਂ ਖਤਰਨਾਕ ਰੂਪ ਧਾਰਨ ਕਰ ਲੈਂਦਾ ਹੈ ਜਿਸ ਤੇ ਕਾਬੂ ਪਾਉਣਾ ਬਿਲਕੁਲ ਹੀ ਵੱਸ ਤੋਂ ਬਾਹਰ ਹੋ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।