Maruti Suzuki ਦੇ ਗਾਹਕਾਂ ਲਈ ਵੱਡੀ ਖ਼ਬਰ, ਕੰਪਨੀ ਨੇ ਲਿਆ ਵੱਡਾ ਫ਼ੈਸਲਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦਸ ਦਈਏ ਕਿ ਇਸ ਤੋਂ ਪਹਿਲਾਂ ਟੂ-ਵਹੀਕਲ ਦੀ ਵੱਡੀ ਕੰਪਨੀ ਇੰਡੀਆ...

Maruti suzuki extends warranty to help customers during coronavirus lockdown

ਨਵੀਂ ਦਿੱਲੀ: ਮਾਰੂਤੀ ਸੁਜੁਕੀ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਗਾਹਕਾਂ ਲਈ ਵਾਹਨਾਂ ਦੀ ਵਾਰੰਟੀ ਅਤੇ ਸਰਵਿਸ ਸਮਾਂ ਸੀਮਾ ਵਧਾ ਦਿੱਤੀ ਹੈ। ਐਮਐਸਆਈ ਨੇ ਇਕ ਬਿਆਨ ਵਿਚ ਕਿਹਾ ਕਿ ਜਿਹੜੇ ਗਾਹਕਾਂ ਦੇ ਵਾਹਨਾਂ ਦੀ ਮੁਫ਼ਤ ਸਰਵਿਸ, ਵਾਰੰਟੀ ਅਤੇ ਐਕਸਟੈਂਡਡ ਵਾਰੰਟੀ 15 ਮਾਰਚ 2020 ਤੋਂ 30 ਅਪ੍ਰੈਲ 2020 ਦੇ ਵਿੱਚ ਸਮਾਪਤ ਹੋ ਰਹੀ ਹੈ, ਉਹ ਹੁਣ ਵਧਾ ਕੇ 30 ਜੂਨ 2020 ਕਰ ਦਿੱਤੀ ਗਈ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ ਟੂ-ਵਹੀਕਲ ਦੀ ਵੱਡੀ ਕੰਪਨੀ ਇੰਡੀਆ ਯਾਮਾਹਾ ਮੋਟਰ ਨੇ ਐਤਵਾਰ ਨੂੰ ਲਾਈਫਟਾਈਮ ਕੁਆਲਿਟੀ ਕੇਅਰ ਅਪਰਾਚ ਤਹਿਤ ਅਪਣੇ ਗਾਹਕਾਂ ਲਈ 60 ਦਿਨ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਅਪਣੇ ਬਿਆਨ ਵਿਚ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਕੋਵਿਡ-19 ਦੇ ਚਲਦੇ ਮੌਜੂਦਾ ਲਾਕਡਾਊਨ ਕਰ ਕੇ ਕੁੱਝ ਗਾਹਕਾਂ ਨੂੰ ਸਮੇਂ ਤੇ ਅਪਣੀ ਗੱਡੀ ਦੀ ਸਰਵਿਸਿੰਗ ਕਰਵਾਉਣ ਜਾਂ ਵਾਰੰਟੀ ਦੇ ਫਾਇਦੇ ਲੈਣ ਵਿਚ ਦਿੱਕਤ ਆ ਰਹੀ ਹੋਵੇਗੀ।

ਇਸ ਲਈ 15 ਅਪ੍ਰੈਲ 2020 ਦੌਰਾਨ ਖਤਮ ਹੋ ਰਹੀ ਸਰਵਿਸ ਅਤੇ ਨਾਰਮਲ ਵਾਰੰਟੀ ਦਾ ਲਾਭ ਜੂਨ 2020 ਤਕ ਲਈ ਵਧਾ ਦਿੱਤਾ ਹੈ। ਕੰਪਨੀ ਨੇ ਕਿਹਾ ਕਿ 15 ਅਪ੍ਰੈਲ 2020 ਦੌਰਾਨ ਖਤਮ ਹੋ ਰਹੀ ਮੁਫ਼ਤ ਸਰਵਿਸ ਦੀ ਵੈਲਡਿਟੀ ਜੂਨ 2020 ਤਕ ਵਧਾ ਦਿੱਤੀ ਹੈ। ਇਸ ਦੇ ਨਾਲ ਹੀ 15 ਅਪ੍ਰੈਲ ਤਕ ਖਤਮ ਹੋ ਰਹੀ ਨਾਰਮਲ ਵਾਰੰਟੀ ਨੂੰ ਜੂਨ 2020 ਤਕ ਵਧਾਇਆ ਜਾਵੇਗਾ।

ਉੱਥੇ ਹੀ 15 ਮਾਰਚ 2020 ਤੋਂ 15 ਅਪ੍ਰੈਲ 2020 ਦੌਰਾਨ ਖ਼ਤਮ ਹੋ ਰਹੇ ਐਨੁਅਲ ਮੈਂਟੇਨੈਂਸ ਕਾਨਟ੍ਰੈਕਟ ਨੂੰ ਜੂਨ 2020 ਤਕ ਵਧਾਇਆ ਜਾਵੇਗਾ। ਯਾਮਾਹਾ ਨੇ ਕਿਹਾ ਕਿ ਉਹਨਾਂ ਨੇ ਇਹਨਾਂ ਲਾਭਾਂ ਨੂੰ ਗਾਹਕਾਂ ਤਕ ਪਹੁੰਚਾਉਣ ਲਈ ਅਪਣੇ ਲੀਡਰਸ਼ਿਪ ਨੂੰ ਸੂਚਿਤ ਕਰ ਦਿੱਤਾ ਹੈ। ਦਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਚਲਦੇ ਸਰਕਾਰ ਨੇ 14 ਅਪ੍ਰੈਲ ਤਕ ਲਾਕਡਾਊਨ ਲਗਾ ਦਿੱਤਾ ਹੈ।

ਪੂਰੀ ਦੁਨੀਆਂ ਵਿਚ ਕੋਰੋਨਾ ਦੇ ਲਗਾਤਾਰ ਕੇਸ ਵਧਦੇ ਜਾ ਰਹੇ ਹਨ। ਅਜੇ ਤਕ ਇਸ ਦੀ ਕੋਈ ਠੋਸ ਦਵਾਈ ਨਹੀਂ ਬਣੀ ਜਿਸ ਨਾਲ ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕੇ। ਇਸ ਦੀ ਦਵਾਈ ਨੂੰ ਲੈ ਕੇ ਜਾਂ ਫਿਰ ਇਸ ਤੋਂ ਬਚਾਅ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਇਹਨਾਂ ਦਾਅਵਿਆਂ ਨੂੰ ਸੱਚ ਮੰਨ ਲੈਣਾ ਖਤਰੇ ਤੋਂ ਖਾਲੀ ਨਹੀਂ।

ਵਿਗਿਆਨੀਆਂ ਵੱਲੋਂ ਕੀਤੇ ਜਾ ਰਹੇ ਇਹਨਾਂ ਦਾਅਵਿਆਂ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ ਕਿ ਇਹ ਸੱਚ ਹਨ। ਦਸ ਦਈਏ ਕਿ ਲਾਕਡਾਊਨ ਦੇ ਚਲਦੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਭੁੱਖ ਨਾਲ ਪਰੇਸ਼ਾਨ ਹਨ, ਉਹਨਾਂ ਕੋਲ ਰਾਸ਼ਨ ਨਹੀਂ ਪਹੁੰਚ ਰਿਹਾ ਅਤੇ ਲੋਕ ਘਰਾਂ ਤੋਂ ਨਿਕਲਣ ਲਈ ਮਜ਼ਬੂਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।