ਇੰਦੌਰ 'ਚ ਵੱਡਾ ਹਾਦਸਾ, ਪ੍ਰਾਚੀਨ ਮੰਦਿਰ ਦੇ ਖੂਹ ਦੀ ਡਿੱਗੀ ਛੱਤ, ਖੂਹ 'ਚ ਡਿੱਗੇ ਸ਼ਰਧਾਲੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੂਹ 'ਚ ਪਾਣੀ ਹੋਣ ਕਾਰਨ ਰਾਹਤ ਬਚਾਅ 'ਚ ਆ ਰਹੀ ਦਿੱਕਤ

photo

 

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ 'ਚ ਰਾਮ ਨੌਮੀ 'ਤੇ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਮੰਦਰ ਵਿੱਚ, ਖੂਹ ਦੀ ਛੱਤ ਡਿੱਗ ਗਈ। ਇਸ ਕਾਰਨ ਕਰੀਬ 20-25 ਸ਼ਰਧਾਲੂ ਖੂਹ ਵਿੱਚ ਡਿੱਗ ਗਏ। 10 ਲੋਕਾਂ ਨੂੰ ਬਚਾਇਆ ਗਿਆ ਹੈ। ਜਦਕਿ ਬਾਕੀਆਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਇਹ ਹਾਦਸਾ ਸਨੇਹ ਨਗਰ ਨੇੜੇ ਪਟੇਲ ਨਗਰ 'ਚ ਵਾਪਰਿਆ। ਇੱਥੇ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਿਰ ਵਿੱਚ ਖੂਹ ਦੀ ਛੱਤ ਡਿੱਗ ਗਈ। ਇਸ ਕਾਰਨ ਉਸ 'ਤੇ ਬੈਠੇ ਲੋਕ ਖੂਹ 'ਚ ਡਿੱਗ ਗਏ। ਰਾਮ ਨੌਮੀ 'ਤੇ ਮੰਦਰ 'ਚ ਹਵਨ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਹਰਿਆਣਾ 'ਚ ਪਤੀ ਦਾ ਸ਼ਰਮਨਾਕ ਕਾਰਾ: ਕਾਰ 'ਚ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ, ਪੁਲਿਸ ਨੇ ਕੀਤਾ ਗ੍ਰਿਫਤਾਰ 

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਹੁਣ ਤੱਕ 10 ਲੋਕਾਂ ਨੂੰ ਬਚਾਇਆ ਗਿਆ ਹੈ। ਜਦਕਿ 9 ਲੋਕ ਅਜੇ ਵੀ ਫਸੇ ਹੋਏ ਹਨ। ਉਨ੍ਹਾਂ ਨੂੰ ਬਾਹਰ ਕੱਢਣ ਦੇ ਯਤਨ ਜਾਰੀ ਹਨ। ਬਾਹਰ ਕੱਢੇ ਗਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਮ ਨੌਮੀ 'ਤੇ ਮੰਦਿਰ 'ਚ ਹਵਨ ਕਰਵਾਇਆ ਜਾ ਰਿਹਾ ਸੀ। ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ।

ਇਹ ਵੀ ਪੜ੍ਹੋ : ਫਿਲੀਪੀਨਜ਼: 250 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨੂੰ ਅਚਾਨਕ ਲੱਗੀ ਭਿਆਨਕ ਅੱਗ 

ਲੋਕ ਪੂਜਾ ਕਰ ਰਹੇ ਸਨ ਅਤੇ ਆਰਤੀ ਕਰ ਰਹੇ ਸਨ। ਮੰਦਿਰ ਵਿੱਚ ਇੱਕ ਖੂਹ ਸੀ, ਜਿਸ ਉੱਤੇ 10 ਸਾਲ ਪਹਿਲਾਂ ਛੱਤ ਪਾ ਦਿੱਤੀ ਗਈ ਸੀ। ਪੂਜਾ ਦੌਰਾਨ 20-25 ਲੋਕ ਖੂਹ ਦੀ ਛੱਤ 'ਤੇ ਬੈਠੇ ਸਨ, ਅਚਾਨਕ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ ਕਰੀਬ 20-25 ਲੋਕ ਖੂਹ ਵਿੱਚ ਡਿੱਗ ਗਏ। ਜ਼ਿਲ੍ਹਾ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਖੂਹ 'ਚ ਪਾਣੀ ਹੈ, ਜਿਸ ਕਾਰਨ ਬਚਾਅ ਕਾਰਜ 'ਚ ਦਿੱਕਤ ਆ ਰਹੀ ਹੈ। ਲੋਕਾਂ ਨੂੰ ਮੰਦਰ ਦੇ ਨੇੜੇ ਜਾਣ ਦੀ ਮਨਾਹੀ ਕਰ ਦਿੱਤੀ ਗਈ ਹੈ।