Anuj Kanojia UP Encounter: ਮੁਖਤਾਰ ਅੰਸਾਰੀ ਗੈਂਗ ਦਾ ਸ਼ੂਟਰ ਅਨੁਜ ਕਨੌਜੀਆ ਮੁਕਾਬਲੇ 'ਚ ਢੇਰ, ਮੁਲਜ਼ਮ ਖ਼ਿਲਾਫ਼ ਦਰਜ ਸਨ 23 ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Anuj Kanojia UP Encounter: ਯੂਪੀ ਪੁਲਿਸ ਅਨੁਜ ਕਨੌਜੀਆ ਦੀ ਪੰਜ ਸਾਲਾਂ ਤੋਂ ਕਰ ਰਹੀ ਸੀ ਭਾਲ

Mukhtar Ansari's shooter Anuj Kanojia UP Encounter News in punjabi

Mukhtar Ansari's shooter Anuj Kanojia Encounter: ਉੱਤਰ ਪ੍ਰਦੇਸ਼ ਐਸਟੀਐਫ਼ ਅਤੇ ਝਾਰਖੰਡ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਸ਼ਨੀਵਾਰ (29 ਮਾਰਚ) ਰਾਤ ਨੂੰ ਜਮਸ਼ੇਦਪੁਰ ਵਿੱਚ ਮੁਖਤਾਰ ਅੰਸਾਰੀ ਗੈਂਗ ਦੇ ਸ਼ੂਟਰ ਅਨੁਜ ਕਨੌਜੀਆ ਨੂੰ ਢੇਰ ਕਰ ਦਿੱਤਾ ਹੈ। ਅਨੁਜ ਕਨੌਜੀਆ ਖ਼ਿਲਾਫ਼ 23 ਮਾਮਲੇ ਦਰਜ ਸਨ। ਉਸ ਖ਼ਿਲਾਫ਼ ਮੌੜ ਵਿੱਚ ਸਭ ਤੋਂ ਵੱਧ ਛੇ ਕੇਸ ਦਰਜ ਹਨ। ਹਾਲ ਹੀ 'ਚ ਯੂਪੀ ਪੁਲਿਸ ਨੇ ਉਸ 'ਤੇ 2.5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

ਯੂਪੀ ਪੁਲਿਸ ਅਨੁਜ ਕਨੌਜੀਆ ਦੀ ਪੰਜ ਸਾਲਾਂ ਤੋਂ ਭਾਲ ਕਰ ਰਹੀ ਸੀ। ਅਨੁਜ ਦੇ ਜਮਸ਼ੇਦਪੁਰ, ਝਾਰਖੰਡ ਵਿੱਚ ਲੁਕੇ ਹੋਣ ਦੀ ਸੂਹ ਮਿਲਣ ਤੋਂ ਬਾਅਦ ਯੂਪੀ ਐਸਟੀਐਫ਼ ਨੇ ਜਾਲ ਵਿਛਾਇਆ। ਅਨੁਜ ਸ਼ਨੀਵਾਰ ਨੂੰ ਜਮਸ਼ੇਦਪੁਰ ਵਿੱਚ ਯੂਪੀ ਐਸਟੀਐਫ ਅਤੇ ਝਾਰਖੰਡ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਯੂਪੀ ਐਸਟੀਐਫ਼ ਦੇ ਏਡੀਜੀ ਅਮਿਤਾਭ ਯਸ਼ ਨੇ ਅਨੁਜ ਕਨੌਜੀਆ ਦੇ ਐਨਕਾਊਂਟਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਐਸਟੀਐਫ਼ ਅਤੇ ਝਾਰਖੰਡ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਅਨੁਜ ਕਨੌਜੀਆ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਪੁਲਿਸ ਨੇ ਘੇਰਾਬੰਦੀ ਕੀਤੀ, ਉਸਨੇ ਸੁਰੱਖਿਆ ਬਲਾਂ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਨੁਜ ਕਨੌਜੀਆ ਕਰਾਸ ਫ਼ਾਇਰਿੰਗ ਵਿੱਚ ਮਾਰਿਆ ਗਿਆ।

ਅਨੁਜ ਕਨੌਜੀਆ ਵਿਰੁੱਧ ਕਾਰਵਾਈ ਵਿੱਚ ਯੂਪੀ ਐਸਟੀਐਫ਼ ਦੇ ਡੀਐਸਪੀ ਪੀਕੇ ਸ਼ਾਹੀ ਵੀ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੇ ਹੱਥ ਹੇਠ ਗੋਲੀ ਲੱਗੀ ਸੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ। ਯੂਪੀ ਪੁਲਿਸ ਅਤੇ ਝਾਰਖੰਡ ਪੁਲਿਸ ਇਸ ਪੂਰੇ ਖੇਤਰ ਦੀ ਜਾਂਚ ਕਰ ਰਹੀ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਅਨੁਜ ਕਨੌਜੀਆ ਐਨਕਾਊਂਟਰ ਨੂੰ ਯੂਪੀ ਪੁਲਿਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।