Water Level in Dams: ਮੀਂਹ ਦੀ ਘਾਟ ਕਾਰਨ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਡੈਮਾਂ ’ਚ ਘਟਿਆ ਪਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿਮਾਚਲ ਵਿਚ 48 ਫ਼ੀ ਸਦ ਤੇ ਪੰਜਾਬ ਚ ਪਾਣੀ ਦਾ ਪੱਧਰ ਆਮ ਨਾਲੋਂ 52 ਫ਼ੀ ਸਦ ਘਟਿਆ

Water level in dams of Punjab and Himachal Pradesh reduced due to lack of rain

 

Water Level in Dams: ਉੱਤਰ-ਪੱਛਮੀ ਭਾਰਤ ਵਿਚ ਮੀਂਹ ਦੀ ਘਾਟ ਕਾਰਨ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਡੈਮਾਂ ਵਿਚ ਪਾਣੀ ਦਾ ਪੱਧਰ ਕਾਫ਼ੀ ਥੱਲੇ ਚਲਾ ਗਿਆ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਅਧਿਕਾਰੀ ਚੌਕਸ ਹੋ ਗਏ ਹਨ ਕਿਉਂਕਿ ਇਸ ਕਾਰਨ ਬਿਜਲੀ ਉਤਪਾਦਨ ਦੇ ਨਾਲ-ਨਾਲ ਸਿੰਜਾਈ ਲਈ ਪਾਣੀ ਦੀ ਲੋੜ ਪੂਰੀ ਕਰਨ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। 

ਇਸ ਸਾਲ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਬਹੁਤ ਘੱਟ ਮੀਂਹ ਪਏ ਹਨ। ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ’ਚ 1 ਤੋਂ 28 ਮਾਰਚ ਤਕ ਸਿਰਫ਼ 7.6 ਮਿਲੀਮੀਟਰ ਮੀਂਹ ਪਿਆ ਜਦਕਿ ਇਸ ਸਮੇਂ ਦੌਰਾਨ ਔਸਤਨ 21.5 ਐੱਮਐੱਮ ਮੀਂਹ ਪੈਂਦੇ ਹਨ ਤੇ ਇਹ ਆਮ ਨਾਲੋਂ 65 ਫੀਸਦ ਘੱਟ ਹਨ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ’ਚ ਮਾਰਚ ਦੌਰਾਨ 28 ਫੀਸਦ ਘੱਟ ਮੀਂਹ ਪਏ ਹਨ। ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਤੋਂ ਇਲਾਵਾ ਰਾਜਸਥਾਨ, ਦਿੱਲੀ ਤੇ ਚੰਡੀਗੜ੍ਹ ਦੇ ਕਈ ਹਿੱਸੇ ਇਨ੍ਹਾਂ ਡੈਮਾਂ ’ਤੇ ਨਿਰਭਰ ਕਰਦੇ ਹਨ।