ਸਿਕਿੱਮ ਦੇ ਪਵਨ ਚਾਮਲਿੰਗ ਬਣੇ ਦੇਸ਼ ਦੇ ਸਭ ਤੋਂ ਜ਼ਿਆਦਾ ਸਮੇਂ ਤਕ ਰਾਜ ਕਰਨ ਵਾਲੇ ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਕਿੱਮ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਭਾਰਤ ਦੇ ਇਤਿਹਸ ਵਿਚ ਕਿਸੇ ਵੀ ਸੂਬੇ ਦੇ ਸਭ ਤੋਂ ਜ਼ਿਆਦਾ ਸਮੇਂ ਤਕ ਮੁੱਖ ਮੰਤਰੀ ਦੇ ਰੂਪ ਵਿਚ ਸੇਵਾ ...

sikkim cm pawan chamling became indias longest serving chief minister

- ਪੱਛਮ ਬੰਗਾਲ ਦੇ ਜਯੋਤੀ ਬਾਸੁ ਦਾ ਰਿਕਾਰਡ ਤੋੜਿਆ--- ਚਾਮਲਿੰਗ ਨੇ ਸਿਕਿੱਮ ਦੇ ਲੋਕਾਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ : ਸਿਕਿੱਮ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਭਾਰਤ ਦੇ ਇਤਿਹਸ ਵਿਚ ਕਿਸੇ ਵੀ ਸੂਬੇ ਦੇ ਸਭ ਤੋਂ ਜ਼ਿਆਦਾ ਸਮੇਂ ਤਕ ਮੁੱਖ ਮੰਤਰੀ ਦੇ ਰੂਪ ਵਿਚ ਸੇਵਾ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ। ਪਵਨ ਚਾਮਿਲੰਗ ਨੇ ਬਿਨਾ ਕਿਸੇ ਰੁਕਾਵਟ ਦੇ 25 ਸਾਲ ਦਾ ਲੰਬਾ ਕਾਰਜਕਾਲ ਪੂਰਾ ਕਰ ਲਿਆ ਹੈ। ਉਨ੍ਹਾਂ ਨੇ ਪੱਛਮ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਜਯੋਤੀ ਬਾਸੁ ਦਾ ਰਿਕਾਰਡ ਤੋੜ ਦਿਤਾ ਹੈ, ਜਿਨ੍ਹਾਂ ਨੇ 23 ਸਾਲ ਤਕ ਮੁੱਖ ਮੰਤਰੀ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਜਯੋਤੀ ਬਾਸੁ ਦਾ ਹੀ ਸੀ। 

ਸੱਤਾਧਾਰੀ ਸਿਕਿੱਮ ਡੈਮੋਕ੍ਰੇਟਿਕ ਫ਼ਰੰਟ (ਐਸਡੀਐਫ਼) ਦੇ ਸੰਸਥਾਪਕ ਪ੍ਰਧਾਨ ਪਵਨ ਚਾਮਲਿੰਗ ਦਸੰਬਰ 1994 ਵਿਚ ਮੁੱਖ ਮੰਤਰੀ ਬਣੇ ਸਨ। ਨਿਊ ਸਿਕਿੱਮ, ਹੈਪੀ ਸਿਕਿੱਮ ਦੇ ਨਾਹਰੇ ਦੇ ਨਾਲ ਉਨ੍ਹਾਂ ਨੇ ਸੂਬੇ ਨੂੰ ਬਦਲਣ ਲਈ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਪ੍ਰੋਗਰਾਮ ਕਰਵਾਇਆ।

ਮੁੱਖ ਮੰਤਰੀ ਚਾਮਲਿੰਗ ਨੇ ਕਿਹਾ ਕਿ ਜਿਵੇਂ ਕਿ ਮੈਂ ਇਕ ਵਿਅਕਤੀਗਤ ਮੀਲ ਦਾ ਪੱਥਰ ਪਾਰ ਕੀਤਾ ਹੈ, ਤਾਂ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਯਾਦ ਰਖਣਾ ਚਾਹਾਂਗਾ ਜੋ ਇਸ ਯਾਤਰਾ ਦਾ ਹਿੱਸਾ ਰਹੇ ਹਨ। ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੇਰਾ ਦਿਲ ਤੋਂ ਸਿਕਿੱਮ ਦੇ ਲੋਕਾਂ ਨੂੰ ਧੰਨਵਾਦ, ਜਿਨ੍ਹਾਂ ਨੇ ਮੈਨੂੰ ਲਗਾਤਾਰ ਪੰਜਵੀਂ ਟਰਮ ਲਈ ਚੁਣਿਆ ਅਤੇ ਮੇਰੇ 'ਤੇ ਵਿਸ਼ਵਾਸ ਪ੍ਰਗਟਾਇਆ।

68 ਸਾਲ ਦੇ ਮੁੱਖ ਮੰਤਰੀ ਚਾਮਲਿੰਗ ਨੇ ਕਿਹਾ ਕਿ ਇਸ ਮਹੱਤਵਪੂਰਨ ਮੌਕੇ 'ਤੇ ਮੈਂ ਸਵਰਗੀ ਜਯੋਤੀ ਬਾਸੁ ਦੇ ਪ੍ਰਤੀ ਅਪਣੀ ਸ਼ਰਧਾਂਜਲੀ ਭੇਂਟ ਕਰਦਾ ਹਾਂ, ਇਕ ਮਹਾਨ ਰਾਜਨੇਤਾ ਜਿਸ ਦੇ ਲਈ ਮੇਰੇ ਦਲਿ ਵਿਚ ਅਥਾਹ ਸਨਮਾਨ ਹੈ ਅਤੇ ਜਿਨ੍ਹਾਂ ਦਾ ਮੁੱਖ ਮੰਤਰੀ ਅਹੁਦੇ ਦੇ ਰੂਪ ਵਿਚ ਰਿਕਾਰਡ ਕਾਰਜਕਾਲ ਰਿਹਾ ਹੈ, ਮੈਂ ਉਨ੍ਹਾਂ ਦਾ ਰਿਕਾਰਡ ਪਾਰ ਕਰ ਕੇ ਅਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ। 

ਦਸ ਦਈਏ ਕਿ ਦੱਖਣ ਸਿਕਿੱਮ ਦੇ ਯਾਂਗਾਂਗ ਵਿਚ ਜੰਮੇ ਚਾਮਲਿੰਗ ਮੈਟ੍ਰਿਕ ਪਾਸ ਹਨ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਖ਼ੁਦ ਤੋਂ ਪੜ੍ਹਾਈ ਕੀਤੀ। 1973 ਵਿਚ ਜਦੋਂ ਉਹ ਸਿਰਫ਼ 22 ਸਾਲ ਦੇ ਸਨ, ਉਦੋਂ ਉਨ੍ਹਾਂ ਨੇ ਰਾਜਨੀਤੀ ਵਿਚ ਅਪਣਾ ਕਦਮ ਰਖਿਆ। ਉਸ ਸਮੇਂ ਭਾਰਤ ਦੇ ਨਾਲ ਸਿਕਿੱਮ ਸਾਮਰਾਜ ਦੇ ਰਲੇਵੇਂ ਦੀ ਗੱਲ ਕਰ ਰਹੀ ਸੀ।

ਉਸ ਤੋਂ ਬਾਅਦ 1975 ਵਿਚ ਚਾਮਲਿੰਗ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਬਣੇ ਅਤੇ 1978 ਵਿਚ ਪ੍ਰਜਾਤੰਤਰ ਕਾਂਗਰਸ ਦੇ ਸਕੱਤਰ ਚੁਣੇ ਗਏ। 
1983 ਵਿਚ ਉਹ ਯਾਗਾਂਗ ਗ੍ਰਾਮ ਪੰਚਾਇਤ ਇਕਾਈ ਦੇ ਪ੍ਰਧਾਨ ਚੁਣੇ ਗਏ। ਇਸ ਤਰ੍ਹਾਂ ਸਾਲ 1993 ਵਿਚ ਮੁੱਖ ਮੰਤਰੀ ਚਾਮਲਿੰਗ ਨੇ ਸਿਕਿੱਮ ਡੈਮੋਕ੍ਰੇਟਿਕ ਫ਼ਰੰਟ ਪਾਰਟੀ ਦਾ ਗਠਨ ਕੀਤਾ।