ਅਤੀ ਤੇਜ਼ ਰਫ਼ਤਾਰ ਨਾਲ ਧਰਤੀ ਨੇੜਿਉਂ ਲੰਘਿਆ ਉਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਸਮੇਤ ਦੁਨੀਆਂ ਭਰ ਦੇ ਸਾਰੇ ਦੇਸ਼ ਇਸ ਸਮੇਂ ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2,18,00

File Photo

ਨਵੀਂ ਦਿੱਲੀ, 29 ਅਪ੍ਰੈਲ: ਭਾਰਤ ਸਮੇਤ ਦੁਨੀਆਂ ਭਰ ਦੇ ਸਾਰੇ ਦੇਸ਼ ਇਸ ਸਮੇਂ ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2,18,000 ਤਕ ਪਹੁੰਚ ਚੁੱਕੀ ਹੈ ਅਤੇ ਲੋਕਾਂ 'ਚ ਕਾਫ਼ੀ ਦਹਿਸ਼ਤ ਦਾ ਮਾਹੌਲ ਹੈ। ਇਸ ਸਭ ਵਿਚਕਾਰ ਇੱਕ ਖਗੋਲੀ ਘਟਨਾ ਦਾ ਵੀ ਲੋਕਾਂ ਨੂੰ ਡਰ ਸਤਾ ਰਿਹਾ ਸੀ, ਪਰ ਹੁਣ ਇਹ ਵੱਡਾ ਖ਼ਤਰਾ ਟਲ ਗਿਆ ਹੈ।

ਪਿਛਲੇ ਕਾਫ਼ੀ ਸਮੇਂ ਤੋਂ ਖ਼ਬਰ ਸੀ ਕਿ 29 ਅਪ੍ਰੈਲ ਦਾ ਦਿਨ ਧਰਤੀ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ, ਪਰ ਹੁਣ ਇਹ ਖ਼ਤਰਾ ਟਲ ਚੁੱਕਾ ਹੈ ਅਤੇ ਧਰਤੀ ਬਚ ਗਈ ਹੈ। ਦਰਅਸਲ ਨਾਸਾ ਦੇ ਅਨੁਸਾਰ 29 ਅਪ੍ਰੈਲ ਨੂੰ ਇੱਕ ਉਲਕਾ ਪਿੰਡ ਮਤਲਬ ਐਸਟਰਾਇਡ ਧਰਤੀ ਨੇੜਿਉਂ ਲੰਘਣ ਵਾਲਾ ਸੀ। ਵਿਗਿਆਨੀ ਇਸ ਉਲਕਾ ਪਿੰਡ ਨੂੰ ਧਰਤੀ ਤੋਂ ਦੂਰ ਰੱਖਣ ਲਈ ਸਾਰੀ ਤਾਕਤ ਲਗਾ ਚੁੱਕੇ ਸਨ। ਉਨ੍ਹਾਂ ਨੂੰ ਡਰ ਸੀ ਕਿ ਜੇ ਉਲਕਾ ਪਿੰਡ ਆਪਣੀ ਦਿਸ਼ਾ ਨੂੰ ਥੋੜਾ ਜਿਹਾ ਬਦਲ ਦੇਵੇਗਾ ਤਾਂ ਧਰਤੀ 'ਤੇ ਤਬਾਹੀ ਮਚ ਸਕਦੀ ਹੈ।

ਹਾਲਾਂਕਿ ਹੁਣ ਇਹ ਖ਼ਤਰਾ ਟਲ ਗਿਆ ਹੈ। ਇਸ ਉਲਕਾ ਪਿੰਡ ਦੇ ਧਰਤੀ ਨੇੜਿਉਂ ਗੁਜਰਨ ਦਾ ਸਮਾਂ ਅੱਜ ਬੁੱਧਵਾਰ ਸਵੇਰੇ 5.30 ਵਜੇ ਸੀ ਅਤੇ ਧਰਤੀ ਉੱਤੇ ਮੰਡਰਾ ਰਿਹਾ ਖ਼ਤਰਾ ਵੀ ਖ਼ਤਮ ਹੋ ਗਿਆ ਹੈ। ਇਸ ਦੀ ਰਫ਼ਤਾਰ 19 ਹਜ਼ਾਰ ਕਿੱਲੋਮੀਰ ਪ੍ਰਤੀ ਘੰਟਾ ਸੀ। ਇਹੀ ਉਲਕਾ ਪਿੰਡ ਅੱਜ ਤੋਂ 59 ਸਾਲ ਬਾਅਦ ਯਾਨੀ ਸਾਲ 2079 'ਚ ਵਾਪਸ ਸੌਰ ਮੰਡਲ 'ਚ ਆਵੇਗਾ। ਅਰੇਬਿਕੋ ਆਬਜ਼ਰਵੇਟਰੀ ਦੇ ਸਪੈਸ਼ਲਿਸਟ ਫਲੇਵੀਅਨ ਵੇਂਡਿਟੀ ਦਾ ਕਹਿਣਾ ਹੈ ਕਿ 2079 'ਚ ਖ਼ਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਉਦੋਂ ਇਸ ਦੀ ਧਰਤੀ ਤੋਂ ਦੂਰੀ ਮਹਿਜ਼ 3.5 ਗੁਣਾ ਹੀ ਰਹਿ ਜਾਵੇਗੀ। ਫਿਲਹਾਲ ਇਸ ਦੇ ਆਰਬਿਟ ਦਾ ਨਿਰੀਖਣ 'ਤੇ ਅਧਿਐਨ ਜ਼ਰੂਰੀ ਹੈ, ਕਿਉਂਕਿ ਭਵਿੱਖ ਵਿਚ ਇਹ ਕਦੇ ਵੀ ਧਰਤੀ ਲਈ ਵੱਡਾ ਸੰਕਟ ਬਣ ਸਕਦਾ ਹੈ।  (ਏਜੰਸੀ)