ਥੋੜੀ ਦੇਰ 'ਚ ਨਿਕਲੇਗੀ 'ਰਿਸ਼ੀ ਕਪੂਰ' ਦੀ ਅੰਤਿਮ ਯਾਤਰਾ, ਕੇਵਲ 20 ਲੋਕਾਂ ਨੂੰ ਮਿਲੀ ਆਗਿਆ
ਦੋ ਸਾਲ ਕੈਂਸਰ ਨਾਲ ਲੜਾਈ ਲੜਨ ਤੋਂ ਬਾਅਦ ਅੱਜ ਫਿਲਮ ਸਟਾਰ ਰਿਸ਼ੀ ਕਪੂਰ ਦੀ ਮੌਤ ਹੋ ਗਈ ਹੈ।
ਦੋ ਸਾਲ ਕੈਂਸਰ ਨਾਲ ਲੜਾਈ ਲੜਨ ਤੋਂ ਬਾਅਦ ਅੱਜ ਫਿਲਮ ਸਟਾਰ ਰਿਸ਼ੀ ਕਪੂਰ ਦੀ ਮੌਤ ਹੋ ਗਈ ਹੈ। ਮੁੰਬਈ ਦੇ ਗਿਰਗਾਓਂ ਖੇਤਰ ਵਿੱਚ ਸਥਿਤ ਸਰ ਐਚ.ਐਨ. ਰਿਲਾਇੰਸ ਫਾਊਡੇਸ਼ਨ ਹਸਪਤਾਲ ਵਿਚ ਅੱਜ ਸਵੇਰੇ 8.45 ਵਜੇ ਰਿਸ਼ੀ ਕਪੂਰ ਨੇ ਆਖਰੀ ਸਾਹ ਲਿਆ। ਆਖਰੀ ਪਲ 'ਤੇ ਉਨ੍ਹਾਂ ਦੀ ਪਤਨੀ ਨੀਤੂ ਅਤੇ ਬੇਟੇ ਰਣਵੀਰ ਸਮੇਤ ਪੂਰਾ ਪਰਿਵਾਰ ਮੌਜੂਦ ਸੀ। ਜਿਸ ਤੋਂ ਬਾਅਦ ਰਿਸ਼ੀ ਕਪੂਰ ਦਾ ਅੱਜ ਮਰੀਨ ਲਾਈਨਜ਼ ਦੇ ਚੰਜਨਵਾੜੀ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਉਨ੍ਹਾਂ ਦੀ ਅੰਤਮ ਯਾਤਰਾ ਦੁਪਹਿਰ 3 ਵਜੇ ਨਿਕਲੇਗੀ।
ਇਸ ਆਖਰੀ ਯਾਤਰਾ ਵਿਚ ਸਿਰਫ 20 ਲੋਕਾਂ ਨੂੰ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਗਈ ਹੈ। ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਨੂੰ ਦਿੱਲੀ ਪੁਲਿਸ ਨੇ ਮੂਵਮੈਂਟ ਪਾਸ ਦਿੱਤਾ ਹੈ। ਦਿੱਲੀ ਪੁਲਿਸ ਨੇ ਰਿਧੀਮਾ ਨੂੰ ਮੁੰਬਈ ਜਾਣ ਦੀ ਆਗਿਆ ਦੇ ਦਿੱਤੀ ਹੈ। ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਕਪੂਰ ਦੱਖਣੀ ਪੂਰਬੀ ਦਿੱਲੀ ਵਿਚ ਫਰੈਂਡਜ਼ ਕਲੋਨੀ ਈਸਟ ਵਿਚ ਰਹਿੰਦੀ ਹੈ। ਦਿੱਲੀ ਪੁਲਿਸ ਨੇ ਉਸਨੂੰ ਮੁੰਬਈ ਜਾਣ ਲਈ ਇੱਕ ਮੂਵਮੈਂਟ ਪਾਸ ਜਾਰੀ ਕੀਤਾ ਹੈ। ਸਵੇਰੇ 10.30 ਵਜੇ 5 ਲੋਕਾਂ ਲਈ ਪਾਸ ਜਾਰੀ ਕੀਤਾ ਗਿਆ ਹੈ।
ਰਿਸ਼ੀ ਕਪੂਰ ਦੀ ਮੌਤ 'ਤੇ ਕਪੂਰ ਪਰਿਵਾਰ ਵੱਲੋਂ ਇਕ ਸੰਦੇਸ਼ ਜਾਰੀ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ, 'ਸਾਡੇ ਪਿਆਰੇ ਰਿਸ਼ੀ ਕਪੂਰ ਦੀ ਲੂਕਿਮੀਆ ਨਾਲ ਦੋ ਸਾਲਾਂ ਦੀ ਲੜਾਈ ਤੋਂ ਬਾਅਦ ਅੱਜ ਸਵੇਰੇ 8:45 ਵਜੇ ਮੌਤ ਹੋ ਗਈ। ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੇ ਕਿਹਾ ਕਿ ਉਨ੍ਹਾਂ (ਰਿਸ਼ੀ ਕਪੂਰ) ਨੇ ਆਖਰੀ ਪਲ ਤੱਕ ਮਨੋਰੰਜਨ ਕੀਤਾ ਅਤੇ ਉਹ ਜਿਦਾਂ ਦਿਲ ਬਣੇ ਰਹੇ।
ਕਪੂਰ ਪਰਿਵਾਰ ਨੇ ਆਪਣੇ ਸੰਦੇਸ਼ ਵਿੱਚ ਕਿਹਾ, “] ਨਿੱਜੀ ਨੁਕਸਾਨ ਦੀ ਇਸ ਘੜੀ ਵਿੱਚ, ਅਸੀਂ ਇਹ ਵੀ ਸਮਝਦੇ ਹਾਂ ਕਿ ਦੁਨੀਆ ਬਹੁਤ ਮੁਸ਼ਕਲ ਅਤੇ ਪ੍ਰੇਸ਼ਾਨ ਸਮੇਂ ਵਿੱਚੋਂ ਲੰਘ ਰਹੀ ਹੈ। ਜਨਤਕ ਤੌਰ 'ਤੇ ਇਕੱਠੇ ਹੋਣ' ਤੇ ਬਹੁਤ ਸਾਰੀਆਂ ਪਾਬੰਦੀਆਂ ਹਨ. ਅਸੀਂ ਉਸਦੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਅਤੇ ਪਰਿਵਾਰਕ ਦੋਸਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਉਹ ਕਾਨੂੰਨ ਦਾ ਆਦਰ ਕਰਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।