ਬੀਮਾਰ ਬੱਚੇ ਲਈ ਰੇਲਵੇ ਨੇ ਪਹੁੰਚਾਇਆ 1 ਲਿਟਰ ਊਠਣੀ ਦਾ ਦੁੱਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ 3 ਮਈ ਤਕ ਤਾਲਾਬੰਦੀ ਕੀਤੀ ਗਈ ਹੈ।

File Photo

ਸਿਕੰਦਰਾਬਾਦ, 29 ਅਪ੍ਰੈਲ : ਦੇਸ਼ ਭਰ ਵਿਚ 3 ਮਈ ਤਕ ਤਾਲਾਬੰਦੀ ਕੀਤੀ ਗਈ ਹੈ। ਤਾਲਾਬੰਦੀ ਦੌਰਾਨ ਲੋਕਾਂ ਨੂੰ ਸਾਮਾਨ ਲੈਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਸ਼ਕਲ ਦੇ ਇਸ ਦੌਰ ਵਿਚ ਇਕ ਖ਼ਬਰ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਦਰਅਸਲ ਮੁੰਬਈ ਰੇਲਵੇ ਨੇ ਇਕ ਪਿਤਾ ਦੀ ਬੇਨਤੀ 'ਤੇ 1500 ਕਿਲੋਮੀਟਰ ਦੀ ਦੂਰੀ 'ਤੇ ਇਕ ਲੀਟਰ ਦੁੱਧ ਪਹੁੰਚਾਇਆ ਸੀ। ਦਸਿਆ ਗਿਆ ਹੈ ਕਿ ਤੇਲੰਗਾਨਾ ਦੇ ਸਿਕੰਦਰਾਬਾਦ ਸ਼ਹਿਰ ਵਿਚ ਰਹਿੰਦੇ ਇਕ ਪਰਵਾਰ ਦੇ ਦੋ ਸਾਲ ਦੇ ਬੀਮਾਰ ਬੱਚੇ ਨੂੰ ਊਠਣੀ ਦਾ ਦੁੱਧ ਨਹੀਂ ਸੀ ਮਿਲ ਰਿਹਾ ਜਦੋਂ ਪਿਤਾ ਨੇ ਰੇਲਵੇ ਨੂੰ ਅਪਣੀ ਸਮੱਸਿਆ ਬਾਰੇ ਦਸਿਆ ਤਾਂ ਰੇਲਵੇ ਅਧਿਕਾਰੀ ਉਸ ਕੋਲ ਮਸੀਹਾ ਬਣ ਪੁੱਜੇ।
ਜ਼ਿਕਰਯੋਗ ਹੈ ਕਿ ਤੇਲੰਗਾਨਾ ਦੇ ਸਿਕੰਦਰਬਾਦ ਦਾ ਇਹ ਪਰਵਾਰ ਨੂੰ ਅਪਣੇ ਬੀਮਾਰ ਬੱਚੇ ਲਈ ਊਠਣੀ ਦੇ ਦੁੱਧ ਦੀ ਲੋੜ ਸੀ ਪਰ ਤਾਲਾਬੰਦੀ ਕਾਰਨ ਉਹ ਇਹ ਕੰਮ ਨਹੀਂ ਕਰ ਸਕਿਆ। ਪਰਵਾਰ ਨੇ ਸਿਕੰਦਰਬਾਦ ਦੁੱਧ ਪਹੁੰਚਾਉਣ ਲਈ ਰਾਜਸਥਾਨ ਦੇ ਫਾਲਨਾ ਦੇ ਨੋਡਲ ਅਫ਼ਸਰ ਤੋਂ ਮਦਦ ਮੰਗੀ ਸੀ। ਨੋਡਲ ਦਫ਼ਤਰ ਨੇ ਸਾਰੀ ਗੱਲ ਕੇਂਦਰੀ ਰੇਲਵੇ ਦੇ ਮੁੰਬਈ ਡਵੀਜ਼ਨ ਦੇ ਚੀਫ਼ ਕਮਰਸ਼ੀਅਲ ਇੰਸਪੈਕਟਰ ਜਿਤੇਂਦਰ ਮਿਸ਼ਰਾ ਨੂੰ ਦੱਸੀ। (ਏਜੰਸੀ)