300 KM ਦੂਰ ਫਰਜ਼ ਨਿਭਾਅ ਰਿਹਾ ਸੀ ਡਾਕਟਰ, ਘਰ 'ਚ 15 ਮਹੀਨੇ ਦੀ ਬੇਟੀ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਨੂੰ ਠੱਲ ਪਾਉਂਣ ਦੇ ਲਈ ਡਾਕਟਰ ਅਤੇ ਪੁਲਿਸ ਕਰਮਚਾਰੀ ਆਪਣੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾ ਦਿਨ-ਰਾਤ ਕੰਮ ਕਰਨ ਲੱਗੇ ਹੋਏ ਹਨ

Photo

ਕਰੋਨਾ ਵਾਇਰਸ ਨੂੰ ਠੱਲ ਪਾਉਂਣ ਦੇ ਲਈ ਡਾਕਟਰ ਅਤੇ ਪੁਲਿਸ ਕਰਮਚਾਰੀ ਆਪਣੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾ ਦਿਨ-ਰਾਤ ਕੰਮ ਕਰਨ ਲੱਗੇ ਹੋਏ ਹਨ। ਅਜਿਹਾ ਹੀ ਇਕ ਮਾਮਲਾ ਇੰਦੌਰ ਤੋਂ ਸਾਹਮਣੇ ਆਇਆ। ਜਿੱਥੇ ਡਾਕਟਰ ਦੀ 15 ਮਹੀਨੇ ਦੀ ਬੇਟੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਡਾਕਟਰ ਸਾਹਿਬ ਬੇਟੀ ਦੀ ਮੌਤ ਦੀ ਖਬਰ ਨੂੰ ਸੁਣ ਤੋਂ ਬਾਅਦ ਵੀ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਉਂਦੇ ਰਹੇ।

ਦੱਸ ਦੱਈਏ ਕਿ ਹੋਸੰਗਾਬਾਦ ਦੇ ਸੰਦੀਆ ਵਿਖੇ ਡਿਊਟੀ ਕਰ ਰਹੇ ਡਾਕਟਰ ਦੇਵੇਂਦਰ ਮਹਿਰਾ ਨੂੰ ਇਕ ਹਫ਼ਤੇ ਪਹਿਲਾਂ ਐਮਰਜੈਂਸੀ ਹਲਾਤਾਂ ਵਿਚ ਇੰਦੌਰ ਭੇਜਿਆ ਗਿਆ ਸੀ। ਡਾਕਟਰ ਸਾਹਿਬ ਲਈ ਇੰਦੌਰ ਜਾਣਾ ਸੌਖਾ ਨਹੀਂ ਸੀ ਕਿਉਂਕਿ ਉਹ ਆਪਣੀ 15 ਮਹੀਨਿਆਂ ਦੀ ਬਿਮਾਰ ਲੜਕੀ ਨੂੰ ਇਕ ਪਿਤਾ ਅਤੇ ਡਾਕਟਰ ਦੋਵੇਂ ਰੂਪ ਨਿਭਾਉਂਦਿਆਂ ਪਾਲ ਰਿਹਾ ਸੀ। ਪਰ ਇੰਦੌਰ ਵਿਚ ਕਰੋਨਾ ਦਾ ਕਹਿਰ ਟੂਟਣ ਕਾਰਨ ਉਨ੍ਹਾਂ ਨੇ ਆਪਣੀ ਬੇਟੀ ਨੂੰ ਉਥੇ ਹੀ ਛੱਡ ਕੇ ਇੰਦੌਰ ਕਰੋਨਾ ਦੇ ਮਰੀਜ਼ਾਂ ਦਾ ਇਲਾਜ਼ ਕਰਨ ਲਈ ਆਉਂਣਾ ਪਿਆ ।

ਪਿਤਾ ਦੇ ਦੂਰ ਹੁੰਦਿਆਂ ਹੀ ਛੋਟੀ ਲੜਕੀ ਜਿੰਦਗੀ ਦੀ ਜੰਗ ਹਾਰ ਗਈ। ਅਜਿਹੇ ਸਮੇਂ ਵਿਚ ਮਾਂ ਪ੍ਰਿੰਯਕਾ ਦੇ ਲਈ ਬੇਟੀ ਦੀ ਮੌਤ ਦਾ ਸਦਮਾ ਸਹਿਣ ਕਰ ਪਾਉਂਣਾ ਕਾਫੀ ਮੁਸ਼ਕਿਲ ਸੀ ਜਦੋਂ ਉਸ ਦਾ ਪਤੀ ਡਾਕਟਰ ਹੋਣ ਦੇ ਨਾਤੇ ਦੂਰ ਆਪਣਾ ਫਰਜ਼ ਨਿਭਾ ਰਿਹਾ ਸੀ।  ਜਦੋਂ ਡਾ. ਮਹਿਰਾ ਨੇ ਧੀ ਦੀ ਮੌਤ ਦੀ ਖ਼ਬਰ ਸੁਣੀ ਤਾਂ ਉਨ੍ਹਾਂ ਨੂੰ ਇਕ ਦਮ ਧੱਕਾ ਲੱਗਾ, ਪਰ ਫਿਰ ਵੀ ਉਹ ਆਪਣੇ ਸਾਹਮਣੇ ਮਰੀਜ਼ਾਂ ਨੂੰ ਵੇਖਦੇ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਉਨ੍ਹਾਂ ਦਾ ਇੰਦੌਰ ਤੋਂ ਹੋਸ਼ੰਗਾਬਾਦ ਆਉਣਾ ਉਚਿਤ ਨਹੀਂ ਹੈ,

ਇਸ ਲਈ ਡਾਕਟਰ ਮਹਿਰਾ ਨੇ ਇੰਦੌਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਮੇਰੀ ਬੇਟੀ ਚਲੀ ਗਈ ਹੈ ਪਰ ਹੁਣ ਇੰਦੌਰ ਨੂੰ ਮੇਰੀ ਲੋੜ ਹੈ। ਪਰ ਅਫਸਰਾਂ ਨੇ ਇਨ੍ਹਾਂ ਦਿਲ ਦੀਆਂ ਪੀੜਾਂ ਨੂੰ ਮਹਿਸੂਸ ਕਰਦਿਆਂ ਡਾ. ਮਹਿਰਾ ਨੂੰ ਇੰਦੌਰ ਤੋਂ ਹੋਸ਼ੰਗਾਬਾਦ ਭੇਜਣ ਦਾ ਪ੍ਰਬੰਧ ਕੀਤਾ।  ਉਧਰ ਹੋਸ਼ੰਗਾਬਾਦ ਪਹੁੰਚੇ ਡਾ. ਮਹਿਰਾ ਨੇ ਕਿਹਾ ਕਿ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਇਸ ਸਮੇਂ ਕਿਸ ਦੌਰ ਵਿਚੋਂ ਗੁਜਰ ਰਹੇ ਹਾਂ। ਇਕ ਪਾਸੇ ਬੇਟੀ ਦਾ ਦੁਨੀਆਂ ਤੋਂ ਚਲੇ ਜਾਣਾ ਅਤੇ ਦੂਜੇ ਪਾਸੇ ਦੇਸ਼ ਵਿਚ ਕਰੋਨਾ ਦੀ ਮਾਰ ਦੋਨੋਂ ਹੀ ਦਰਦਨਾਕ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।