ਐਗਜ਼ਿਟ ਪੋਲ ਦੇ ਨਤੀਜੇ: ਬੰਗਾਲ, ਅਸਾਮ, ਕੇਰਲ, ਤਾਮਿਲਨਾਡੁ ਅਤੇ ਪੁਡੁਚੇਰੀ ’ਚ ਕਿਸ ਦੀ ਸਰਕਾਰ? 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲਾ ਵਿਚ ਭਾਜਪਾ ਗਠਜੋੜ ਨੂੰ 74-84, ਕਾਂਗਰਸ ਗੋਠਜੋੜ ਨੂੰ 40-50 ਅਤੇ ਹੋਰ 1 ਤੋਂ 3 ਸੀਟਾਂ ਜਿੱਤ ਸਕਦੀ ਹੈ।

Exit poll

ਨਵੀਂ ਦਿੱਲੀ : 2 ਮਈ ਨੂੰ ਪਛਮੀ ਬੰਗਾਲ ਦੇ ਨਾਲ-ਨਾਲ ਅਸਾਮ, ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿਚ ਵੋਟਾਂ ਦੀ ਗਿਣਤੀ ਕੀਤੀ ਜਾਏਗੀ। ਨਤੀਜਿਆਂ ਤੋਂ ਪਹਿਲਾਂ ਇਨ੍ਹਾਂ ਰਾਜਾਂ ਵਿਚ ਜਨਤਾ ਕਿਸ ਦੀ ਸਰਕਾਰ ਬਣਾਉਣਾ ਚਾਹੁੰਦੀ ਹੈ, ਇਸ ਬਾਰੇ ਐਗਜ਼ਿਟ ਪੋਲਾਂ ਦੇ ਨਤੀਜੇ ਦੱਸਦੇ ਹਨ ਕਿ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਜਿੱਤ ਜਾਏਗੀ ਜਦਕਿ ਆਸਾਮ ਵਿਚ ਬੀਜੀਪੀ ਅੱਗੇ ਹੈ। ਬਾਕੀ ਸੂਬਿਆਂ ਦਾ ਹਾਲ ਇਹ ਹੈ:

ਟਾਈਮਜ਼ ਨਾਓ ਅਤੇ ਰੀਬਲਿਕ ਟੀਵੀ ਦੇ ਐਗਜ਼ਿਟ ਪੋਲ ਅਨੁਸਾਰ, ਭਾਜਪਾ ਨੂੰ ਆਸਾਮ ਵਿਚ 75 ਤੋਂ 85 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਐਗਜ਼ਿਟ ਪੋਲ ਦੇ ਅਨੁਸਾਰ, ਕਾਂਗਰਸ ਗਠਜੋੜ  40 ਤੋਂ 50 ਸੀਟਾਂ ਪ੍ਰਾਪਤ ਕਰ ਸਕਦਾ ਹੈ। ਏਬੀਪੀ ਅਤੇ ਸੀ ਵੋਟਰਾਂ ਦੇ ਐਗਜ਼ਿਟ ਪੋਲ ਅਨੁਸਾਰ, ਤਿ੍ਰਣਮੂਲ ਕਾਂਗਰਸ ਨੂੰ ਬੰਗਾਲ ਦੀਆਂ 292 ਵਿਧਾਨ ਸਭਾ ਸੀਟਾਂ ’ਤੇ 152-164 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। 

ਇਸ ਨਾਲ ਹੀ 109-121 ਸੀਟਾਂ ਭਾਜਪਾ ਦੇ ਖਾਤੇ ਵਿਚ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਨੂੰ 14-25 ਸੀਟਾਂ ਮਿਲ ਸਕਦੀਆਂ ਹਨ। ਸੀਐਨਐਕਸ ਦੇ ਐਗਜ਼ਿਟ ਪੋਲ ਦੇ ਅਨੁਸਾਰ ਕੇਰਲਾ ਵਿਚ ਭਾਜਪਾ ਗਠਜੋੜ ਨੂੰ 74-84, ਕਾਂਗਰਸ ਗੋਠਜੋੜ ਨੂੰ 40-50 ਅਤੇ ਹੋਰ 1 ਤੋਂ 3 ਸੀਟਾਂ ਜਿੱਤ ਸਕਦੀ ਹੈ।

ਏਬੀਪੀ ਦੇ ਐਗਜ਼ਿਟ ਪੋਲ ਦੇ ਅਨੁਸਾਰ, ਟੀਐਮਸੀ ਨੂੰ ਉਤਰ ਬੰਗਾਲ ਦੀਆਂ 28 ਸੀਟਾਂ ਵਿਚੋਂ 11-13 ਸੀਟਾਂ ਦੇ ਜਿੱਤਣ ਦੀ ਉਮੀਦ ਹੈ ਅਤੇ ਭਾਜਪਾ ਇਥੇ ਅੱਗੇ ਨਜ਼ਰ ਆ ਰਹੀ ਹੈ ਅਤੇ 14-16 ਸੀਟਾਂ ਜਿੱਤ ਸਕਦੀ ਹੈ। ਕਾਂਗਰਸ-ਖੱਬੇਪੱਖੀ 0-2 ਸੀਟਾਂ ਜਿੱਤ ਸਕਦੇ ਹਨ।