Guidelines 2021: ਸਿਹਤ ਮੰਤਰਾਲੇ ਨੇ ਹੋਮ ਆਈਸੋਲੇਸ਼ਨ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ 24 ਘੰਟਿਆਂ ’ਚ ਵਾਇਰਸ ਦੇ ਰੀਕਾਰਡ  3,86,452 ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਕੁਲ ਮਾਮਲੇ 1,87,62,976  ਹੋ ਗਏ ਹਨ।

Guidelines for Home Isolation

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਚਲਦੇ ਸਿਹਤ ਮੰਤਰਾਲੇ ਨੇ ਕੋਰੋਨਾ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮਰੀਜ਼ਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੋਰੋਨਾ ਨਾਲ ਪੀੜਤ ਅਜਿਹੇ ਲੋਕ ਵੀ ਹਨ ਜੋ ਆਪਣੇ ਘਰਾਂ ਵਿੱਚ ਬੰਦ ਹਨ।  ਸਿਹਤ ਮੰਤਰਾਲੇ ਨੇ ਹੋਮ ਆਈਸੋਲੇਸ਼ਨ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਸ ਦੇ ਨਾਲ  ਕੋਰੋਨਾ ਮਰੀਜ਼ਾਂ ਦੀ ਦੇਖਭਾਲ ਹੋ ਸਕਦੀ ਹੈ। 

ਭਾਰਤ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਰੀਕਾਰਡ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ’ਚ ਵਾਇਰਸ ਦੇ ਰੀਕਾਰਡ  3,86,452 ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਕੁਲ ਮਾਮਲੇ 1,87,62,976  ਹੋ ਗਏ ਹਨ।

ਹੋਮ ਆਈਸੋਲੇਸ਼ਨ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼---
1.ਜੇ ਤੁਸੀਂ ਹੋਮ ਆਈਸੋਲੇਸ਼ਨ ਵਿੱਚ 10 ਦਿਨਾਂ ਤੋਂ ਰਹਿ ਰਹੇ ਹੋ ਤੇ ਜੇਕਰ ਤੁਹਾਨੂੰ ਲਗਾਤਾਰ 3 ਦਿਨ ਲੱਛਣ ਨਹੀਂ ਦਿਖਾਈ ਦਿੱਤੇ ਤਾਂ ਤੁਹਾਨੂੰ ਮੁੜ ਜਾਂਚ ਕਰਵਾਉਣ ਦੀ ਲੋੜ ਨਹੀਂ।
2. ਘਰ ਰਹਿਣ ਵਾਲੇ ਮਰੀਜ਼ ਰੈਮਡੇਸਿਵਿਰ ਟੀਕਾ ਨਾ ਲਵਾਉਣ, ਹਸਪਤਾਲ ਵਿੱਚ ਹੀ ਟੀਕਾ ਲਵਾਉਣ।

3. ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਸਟੀਰੌਇਡ ਨਹੀਂ ਦੇਣੀ ਚਾਹੀਦੀ।
4--60+ ਉਮਰ ਦੇ ਕੋਰੋਨਾ ਪਾਜ਼ੇਟਿਵ ਜੇਕਰ ਹਾਈਪਰਟੈਨਸ਼ਨ, ਸ਼ੂਗਰ, ਦਿਲ, ਫੇਫੜੇ ਜਾਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਹੈ, ਤਾਂ ਡਾਕਟਰ ਨੂੰ ਪੁੱਛ ਕੇ ਆਈਸੋਲੇਸ਼ਨ ਵਿੱਚ ਰਹੋ।

5---ਘਰੇ ਰਹਿਣ ਵਾਲੇ ਮਰੀਜ਼ ਦਿਨ ਵਿੱਚ ਦੋ ਵਾਰ ਭਾਫ਼ ਦਿੰਦੇ ਹਨ ਤੇ ਗਰਮ ਪਾਣੀ ਨਾਲ ਗਰਾਰੇ ਕਰ ਸਕਦੇ ਹਨ।
6---ਸਿਹਤ ਮੰਤਰਾਲੇ ਦੇ ਮੁਤਾਬਿਕ ਜੇਕਰ ਕੋਈ ਵਿਅਕਤੀ ਹੋਮ ਆਈਸੋਲੇਸ਼ਨ ਵਿਚ ਹੈ ਤੇ ਘਰ ਵਿਚ ਆਕਸੀਜਨ ਦਾ 95% ਹੋਣੀ ਜ਼ਰੂਰੀ ਹੈ।