ਕੋਰੋਨਾ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਵੀਕੈਂਡ ਲਾਕਡਾਊਨ ਦਾ ਕੀਤਾ ਐਲਾਨ, ਸੂਬਿਆਂ 'ਚ ਕੀਤੀ ਸਖ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰਿਆਂ 'ਤੇ ਪਾਬੰਦੀ ਲਗਾਈ ਗਈ ਹੈ।

lockdown

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸ ਕਰਕੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵੀਕੈਂਡ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚਲਦੇ ਅੱਜ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਸੂਬੇ 'ਚ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ ਪਰ ਅੱਜ ਸੂਬਾ ਸਰਕਾਰ ਵੱਲੋਂ ਐਲਾਨ ਕੀਤੇ ਲਾਕਡਾਊਨ ਦਰਮਿਆਨ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਲਾਕਡਾਉਨ ਰਹੇਗਾ। 

ਲਾਕਡਾਊਨ ਇਨ੍ਹਾਂ ਜ਼ਿਲ੍ਹਿਆਂ ਵਿਚ ਲਾਗੂ ਕੀਤਾ ਗਿਆ ਹੈ ਜਿਸ ਵਿਚ ਗੁਰੂਗ੍ਰਾਮ, ਫਰੀਦਾਬਾਦ ਪੰਚਕੂਲਾ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਰੋਹਤਕ, ਕਰਨਾਲ, ਸਿਰਸਾ, ਫਤਿਹਾਬਾਦ ਸ਼ਾਮਲ ਹਨ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰਿਆਂ 'ਤੇ ਪਾਬੰਦੀ ਲਗਾਈ ਗਈ ਹੈ।

ਇਹ ਹਨ ਨਵੀਆਂ ਪਾਬੰਦੀਆਂ 
#ਇਸ ਦੌਰਾਨ ਕੋਈ ਵੀ ਵਿਅਕਤੀ ਘਰ ਤੋਂ ਬਾਹਰ ਨਹੀਂ ਆਵੇਗਾ। ਇਸ ਮਿਆਦ ਦੌਰਾਨ ਕਰਮਚਾਰੀ ਜੋ ਕਾਨੂੰਨ ਵਿਵਸਥਾ / ਐਮਰਜੈਂਸੀ ਅਤੇ ਮਿਊਂਸਪਲ ਸੇਵਾਵਾਂ / ਡਿਊਟੀਆਂ ਦੇ ਨਾਲ ਕਾਰਜਕਾਰੀ ਮੈਜਿਸਟਰੇਟ, ਪੁਲਿਸ ਕਰਮਚਾਰੀ, ਮਿਲਟਰੀ / ਸੀ.ਏ.ਪੀ. ਮੀਡੀਆ ਕਰਮਚਾਰੀ ਅਤੇ ਸਿਹਤ ਕਰਮਚਾਰੀ, ਬਿਜਲੀ ਕਾਮੇ, ਅੱਗ ਬੁਝਾਊ ਕਰਮਚਾਰੀਆਂ ਨੂੰ ਛੋਟ ਦਿੱਤੀ ਗਈ ਹੈ। 

#ਸਾਰੇ ਮੈਡੀਕਲ ਕਰਮਚਾਰੀ, ਨਰਸਾਂ, ਪੈਰਾ ਮੈਡੀਕਲ ਲਈ ਆਵਾਜਾਈ ਅਤੇ ਹੋਰ ਹਸਪਤਾਲ ਸਹਾਇਕ ਸੇਵਾਵਾਂ ਨੂੰ ਇਜਾਜ਼ਤ ਹੋਵੇਗੀ।