ਰਾਜਸਥਾਨ 'ਚ ਬਿਜਲੀ ਜਾਣ ਕਾਰਨ ਆਕਸੀਜਨ ਪਲਾਂਟ ਹੋਇਆ ਬੰਦ, 8 ਮਰੀਜ਼ਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਸਪਤਾਲ ਵਿਚ 33 ਲੋਕ ਸਨ ਆਕਸੀਜਨ ਸਪੋਟ 'ਤੇ

Corona death

ਜੈਪੁਰ: ਕੋਰੋਨਾ ਮਹਾਂਮਾਰੀ ਦੀ ਬੇਕਾਬੂ ਰਫਤਾਰ ਦੇ ਵਿਚਕਾਰ ਅਰਵਿਵਸਥਾ ਵੀ ਮਰੀਜ਼ਾਂ ਦੀ ਜਾਨ ਤੇ ਭਾਰੀ ਪੈ ਰਹੀ ਹੈ। ਰਾਜਸਥਾਨ ਦੇ ਬਾੜਮੇਰ ਜ਼ਿਲੇ ਦੇ ਬਲੋਤਰਾ ਵਿਚ ਵੀਰਵਾਰ ਸਵੇਰੇ ਨਾਹਾਟਾ ਸਟੇਟ ਹਸਪਤਾਲ ਵਿਖੇ ਬਿਜਲੀ ਦੇ ਜਾਣ ਤੋਂ ਬਾਅਦ ਆਕਸੀਜਨ ਪਲਾਂਟ  ਬੰਦ ਹੋ ਗਿਆ।

ਇਸ ਕਾਰਨ, ਕੋਰੋਨਾ ਪੀੜਤ 8 ਮਰੀਜ਼ਾਂ ਦੀ ਮੌਤ ਹੋ ਗਈ। ਹਸਪਤਾਲ ਵਿੱਚ ਭਰਤੀ ਕੋਰੋਨਾ ਮਰੀਜ਼ ਦੇ ਪਰਿਵਾਰਿਕ ਮੈਂਬਰ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸੰਦੇਸ਼ ਰਾਹੀਂ ਹਸਪਤਾਲ ਵਿੱਚ ਲਾਪਰਵਾਹੀ ਬਾਰੇ ਜਾਣਕਾਰੀ ਦਿੱਤੀ।

ਇਸ ਦੇ ਨਾਲ ਹੀ ਹਸਪਤਾਲ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਬਿਜਲੀ ਕੁਝ ਮਿੰਟਾਂ ਲਈ ਚਲੀ ਗਈ, ਪਰ ਆਕਸੀਜਨ ਪਲਾਂਟ ਬੰਦ ਨਹੀਂ ਹੋਇਆ, ਹਸਪਤਾਲ ਪ੍ਰਸ਼ਾਸਨ ਨੇ ਵੀ 8 ਮਰੀਜ਼ਾਂ ਦੀ ਮੌਤ ਨੂੰ ਸਵੀਕਾਰ ਕਰ ਲਿਆ।

ਹਸਪਤਾਲ ਦੇ ਪੀਐਮਓ ਡਾ: ਬਲਰਾਜ ਸਿੰਘ ਪੰਵਾਰ ਨੇ ਦੱਸਿਆ ਕਿ ਸਵੇਰੇ ਕੁਝ ਮਿੰਟ ਲਈ ਲਾਈਟ ਗਈ ਸੀ। ਬਿਜਲੀ ਦੇ ਜਾਣ ਦੇ ਤੁਰੰਤ ਬਾਅਦ ਜਨਰੇਟਰ ਚਲਾਇਆ ਗਿਆ। ਜਿਸ ਸਮੇਂ ਬਿਜਲੀ ਚਲੀ ਗਈ, ਉਸ ਸਮੇਂ 33 ਲੋਕ ਆਕਸੀਜਨ ਸਪੋਟ 'ਤੇ ਸਨ।