ਕਾਂਗਰਸ ਦਾ ਨਾਤਾ ਹਮੇਸ਼ਾ 85 ਫੀਸਦੀ ਕਮਿਸ਼ਨ ਨਾਲ ਰਿਹਾ ਹੈ : PM ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਕਾਂਗਰਸ ਕਮਿਸ਼ਨ ਦੇ ਨਾਂ 'ਤੇ '85 ਫੀਸਦੀ ਰਕਮ' ਖਾਂਦੀ ਰਹੀ ਤਾਂ ਇਸ 'ਚੋਂ 24 ਲੱਖ ਕਰੋੜ ਰੁਪਏ ਗਰੀਬਾਂ ਤੱਕ ਨਹੀਂ ਪਹੁੰਚਣਗੇ।

PM Modi

 

ਕੋਲਾਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਦੀ ਵੱਡੀ ਪੁਰਾਣੀ ਪਾਰਟੀ ਦੇ ''85 ਫ਼ੀਸਦੀ ਕਮਿਸ਼ਨ'' ਅਤੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਨਾਲ ਸਬੰਧ ਹਨ। ਇਸ ਸਬੰਧ ਵਿਚ 'ਸ਼ਾਹੀ ਪਰਿਵਾਰ' ਜ਼ਮਾਨਤ 'ਤੇ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਉਹਨਾਂ ਨੂੰ 'ਜ਼ਹਿਰੀਲਾ ਸੱਪ' ਕਹਿਣ 'ਤੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਪ ਭਗਵਾਨ ਸ਼ਿਵ ਦੇ ਗਲੇ ਨੂੰ ਸ਼ਿੰਗਾਰਦੇ ਹਨ ਅਤੇ ਉਨ੍ਹਾਂ ਲਈ ਦੇਸ਼ ਦੇ ਲੋਕ 'ਭਗਵਾਨ ਦਾ ਰੂਪ' ਹਨ ਅਤੇ ਉਨ੍ਹਾਂ ਨੂੰ ਉਹਨਾਂ ਦੀ ਗਲੇ ਦੇ ਸੱਪ ਨਾਲ ਤੁਲਨਾ ਕਰਨ 'ਤੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਦੇਸ਼ ਦਾ ਕਾਂਗਰਸ ਅਤੇ ਇਸ ਦੇ 'ਸ਼ਾਹੀ ਪਰਿਵਾਰ' ਤੋਂ ਵਿਸ਼ਵਾਸ ਉੱਠ ਗਿਆ ਹੈ। ਕਾਂਗਰਸ ਦਾ ਅਕਸ ਹਮੇਸ਼ਾ 85 ਫੀਸਦੀ ਕਮਿਸ਼ਨ ਨਾਲ ਸਬੰਧ ਰੱਖਣ ਵਾਲੀ ਪਾਰਟੀ ਦਾ ਰਿਹਾ ਹੈ। ਕਾਂਗਰਸ ਦੇ ਰਾਜ ਦੌਰਾਨ ਇਸ ਦੇ ਸਿਖਰਲੇ ਨੇਤਾ ਅਤੇ ਤਤਕਾਲੀ ਪ੍ਰਧਾਨ ਮੰਤਰੀ ਨੇ ਬੜੇ ਮਾਣ ਨਾਲ ਕਿਹਾ ਸੀ ਕਿ ਜੇਕਰ ਉਹ ਦਿੱਲੀ ਤੋਂ ਇੱਕ ਰੁਪਿਆ ਭੇਜਦੇ ਹਨ ਤਾਂ ਸਿਰਫ਼ 15 ਪੈਸੇ ਜ਼ਮੀਨ (ਜਨਤਾ) ਤੱਕ ਪਹੁੰਚਦੇ ਹਨ। ਕਾਂਗਰਸ ਗਰੀਬਾਂ ਤੋਂ 85 ਪੈਸੇ ਖੋਹਣ ਲਈ ਆਪਣੇ 'ਪੰਜੇ' ਵਰਤ ਰਹੀ ਹੈ।  

ਕੋਲਾਰ ਵਿਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਇਹ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਦੋਸ਼ ਨਹੀਂ ਹੈ, ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਦੁਆਰਾ ਜਨਤਕ ਤੌਰ 'ਤੇ ਸਵੀਕਾਰ ਕੀਤਾ ਗਿਆ ਸੀ। 85 ਫੀਸਦੀ ਕਮਿਸ਼ਨ ਖਾਣ ਵਾਲੀ ਕਾਂਗਰਸ ਕਰਨਾਟਕ ਦਾ ਵਿਕਾਸ ਨਹੀਂ ਕਰ ਸਕਦੀ। 

ਪ੍ਰਧਾਨ ਮੰਤਰੀ ਦਾ ਇਹ ਹਮਲਾ ਕਾਂਗਰਸ ਦੇ ਦੋਸ਼ਾਂ ਤੋਂ ਬਾਅਦ ਆਇਆ ਹੈ ਜਿਸ ਵਿਚ ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ ਕਰਨਾਟਕ ਦੀ ਭਾਜਪਾ ਸਰਕਾਰ ਠੇਕੇਦਾਰਾਂ ਤੋਂ '40 ਫੀਸਦੀ ਕਮਿਸ਼ਨ' ਲੈਂਦੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ''ਭਾਜਪਾ ਸਰਕਾਰ ਦੁਆਰਾ ਭੇਜੀ ਗਈ 100 ਫੀਸਦੀ ਰਾਸ਼ੀ ਲਾਭਪਾਤਰੀਆਂ ਤੱਕ ਪਹੁੰਚਦੀ ਹੈ। ਪਿਛਲੇ ਨੌਂ ਸਾਲਾਂ ਵਿਚ 'ਡਿਜੀਟਲ ਇੰਡੀਆ' ਦੀ ਤਾਕਤ ਨਾਲ ਵੱਖ-ਵੱਖ ਯੋਜਨਾਵਾਂ ਤਹਿਤ 29 ਲੱਖ ਕਰੋੜ ਰੁਪਏ ਗਰੀਬਾਂ ਦੇ ਖਾਤਿਆਂ ਵਿਚ ਭੇਜੇ ਗਏ।

ਉਨ੍ਹਾਂ ਦਾਅਵਾ ਕੀਤਾ, ''ਜੇਕਰ ਕਾਂਗਰਸ ਕਮਿਸ਼ਨ ਦੇ ਨਾਂ 'ਤੇ '85 ਫੀਸਦੀ ਰਕਮ' ਖਾਂਦੀ ਰਹੀ ਤਾਂ ਇਸ 'ਚੋਂ 24 ਲੱਖ ਕਰੋੜ ਰੁਪਏ ਗਰੀਬਾਂ ਤੱਕ ਨਹੀਂ ਪਹੁੰਚਣਗੇ।
ਉਨ੍ਹਾਂ ਕਿਹਾ ਕਿ ਲੋਕ "ਕਲਪਨਾ ਕਰ ਸਕਦੇ ਹਨ ਕਿ ਕਾਂਗਰਸ ਨੇਤਾਵਾਂ ਨੇ ਆਪਣੇ ਲਾਕਰਾਂ ਵਿੱਚ ਪਹਿਲਾਂ ਕਿੰਨੇ ਲੱਖ ਕਰੋੜ ਰੁਪਏ ਜਮ੍ਹਾ ਕਰਵਾਏ ਸਨ"।
ਪੀਐੱਮ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਭ੍ਰਿਸ਼ਟਾਚਾਰ ਵਿੱਚ ‘ਅਮੀਰ’ ਹੈ ਅਤੇ ਕਦੇ ਵੀ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ"ਕਾਂਗਰਸ ਨੇ ਕੋਈ ਵੀ ਯੋਜਨਾ ਜਾਂ ਪ੍ਰੋਗਰਾਮ ਤਿਆਰ ਨਹੀਂ ਕੀਤਾ ਹੈ, ਜਿਸ ਵਿਚ ਭ੍ਰਿਸ਼ਟਾਚਾਰ ਨਾ ਹੋਵੇ।"