Rape News : 3 ਸਾਲ ਤੋਂ ਬੇਟੀ ਨੂੰ ਪੜ੍ਹਾਉਣ ਆਉਂਦਾ ਸੀ ਟਿਊਸ਼ਨ, ਅਧਿਆਪਕ ਨੇ ਵਿਦਿਆਰਥਣ ਦੀ ਮਾਂ ਨਾਲ ਕੀਤਾ ਰੇਪ

ਏਜੰਸੀ

ਖ਼ਬਰਾਂ, ਰਾਸ਼ਟਰੀ

'ਵੀਡੀਓ ਦੀ ਧਮਕੀ ਦੇ ਕੇ ਕਰਦਾ ਰਿਹਾ ਜਿਨਸੀ ਸ਼ੋਸ਼ਣ

Rape

Rape News : ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਇਕ ਔਰਤ ਨੇ ਬੇਟੀ ਨੂੰ ਪੜਾਉਣ ਵਾਲੇ ਟਿਊਸ਼ਨ ਟੀਚਰ 'ਤੇ ਰੇਪ ਦਾ ਆਰੋਪ ਲਗਾਇਆ ਹੈ। ਪੀੜਤਾ ਦਾ ਇਹ ਵੀ ਆਰੋਪ ਹੈ ਕਿ ਮੁਲਜ਼ਮ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਮਹਿਲਾ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਪੁਲਿਸ ਨੇ ਔਰਤ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਮਾਮਲਾ ਸ਼ਹਿਰ ਕੋਤਵਾਲੀ ਇਲਾਕੇ ਦਾ ਹੈ। ਇਥੇ ਦੇ ਰਹਿਣ ਵਾਲੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਮੁਹੱਲੇ ਦਾ ਰਹਿਣ ਵਾਲਾ ਜਾਵੇਦ 3 ਸਾਲ ਤੋਂ ਉਨ੍ਹਾਂ ਦੀ ਬੇਟੀ ਨੂੰ ਟਿਊਸ਼ਨ ਪੜ੍ਹਾਉਣ ਸੀ। ਇਸ ਦੌਰਾਨ ਮੇਰੀ ਪਤਨੀ ਅਤੇ ਟਿਊਸ਼ਨ ਟੀਚਰ ਵਿਚਕਾਰ ਗੱਲਬਾਤ ਹੋਣ ਲੱਗੀ। ਇਸ ਦੌਰਾਨ ਹਾਲ ਹੀ ਵਿਚ ਉਸ ਨੇ ਮੌਕਾ ਪਾ ਕੇ ਮੇਰੀ ਪਤਨੀ ਨਾਲ ਰੇਪ ਕੀਤਾ। ਇੰਨਾ ਹੀ ਨਹੀਂ ਦੋਸ਼ੀ ਨੇ ਉਸਦੀ ਪਤਨੀ ਦੀ ਅਸ਼ਲੀਲ ਵੀਡੀਓ ਵੀ ਬਣਾਈ।

 'ਵੀਡੀਓ ਦੀ ਧਮਕੀ ਦੇ ਕੇ ਕਰਦਾ ਰਿਹਾ ਜਿਨਸੀ ਸ਼ੋਸ਼ਣ  

ਇਸ ਤੋਂ ਬਾਅਦ ਮੁਲਜ਼ਮ ਨੇ ਵੀਡੀਓ ਵਾਇਰਲ ਕਰ ਦਿੱਤੀ। ਮਨਾ ਕਰਨ 'ਤੇ ਜ਼ਬਰਦਸਤੀ ਵੀਡੀਓ ਦਾ ਡਰਾਬਾ ਦੇ ਕੇ ਲਗਾਤਾਰ ਜਿਨਸੀ ਸ਼ੋਸ਼ਣ ਕਰਦਾ ਰਿਹਾ। ਇਸ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਪੀੜਤ ਪਰਿਵਾਰ ਨੇ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਜਾਵੇਦ ਆਪਣੇ ਦੋਸਤਾਂ ਨਾਲ ਆਇਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਵੀਡੀਓ ਦੁਬਾਰਾ ਵਾਇਰਲ ਕਰਨ ਦੀ ਧਮਕੀ ਦਿੱਤੀ।

ਐਸਐਚਓ ਅਨੂਪ ਦੂਬੇ ਨੇ ਦੱਸਿਆ ਕਿ ਇੱਕ ਸ਼ਖਸ ਨੇ ਟਿਊਸ਼ਨ ਟੀਚਰ ਵੱਲੋਂ ਉਸਦੀ ਪਤਨੀ ਨਾਲ ਦੁਰਵਿਵਹਾਰ ਕਰਨ ਦੀ ਸ਼ਿਕਾਇਤ  ਕੀਤੀ ਹੈ। ਇਸ ਸਬੰਧੀ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਦਾਲਤ 'ਚ ਔਰਤ ਦਾ ਮੈਡੀਕਲ ਅਤੇ ਬਿਆਨ ਲੈ ਲਿਆ ਗਿਆ ਹੈ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀਆਂ ਕੁਝ ਮੋਬਾਈਲ ਵੀਡੀਓਜ਼ ਵੀ ਮਿਲੀਆਂ ਹਨ। ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।