ਅਪਾਹਜ਼ ਡਿਲੀਵਰੀ ਬੁਆਏ ਨੂੰ ਇਲੈਕਟ੍ਰਿਕ ਟ੍ਰਾਈ ਸਾਈਕਲ ਮੁਫ਼ਤ ਦਿੱਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Zomato ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ

Zomato gifts electric vehicle to differently-abled delivery boy

ਨਵੀਂ ਦਿੱਲੀ : ਕਹਿੰਦੇ ਨੇ ਕਿ ਜੇ ਤੁਹਾਡੇ ਇਰਾਦੇ ਮਜ਼ਬੂਤ ਹੋਣ ਤਾਂ ਵੱਡੀ ਤੋਂ ਵੱਡੀ ਚੁਣੌਤੀ ਗੋਡੇ ਟੇਕ ਦਿੰਦੀ ਹੈ। ਕੁਝ ਅਜਿਹਾ ਹੀ ਹੋਇਆ ਹੈ ਅਪਾਹਜ਼ ਰਾਮੂ ਸਾਹੂ ਨਾਲ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਈਰਲ ਹੋ ਰਹੀ ਹੈ, ਜਿਸ 'ਚ Zomato ਦਾ ਅਪਾਹਜ਼ ਡਿਲੀਵਰੀ ਬੁਆਏ ਆਪਣਾ ਕੰਮ ਈਮਾਨਦਾਰੀ ਨਾਲ ਕਰ ਰਿਹਾ ਸੀ।

ਜ਼ਿਕਰਯੋਗ ਹੈ ਕਿ ਰਾਮੂ ਸਾਹੂ ਅਪਾਹਜ਼ ਹੈ ਅਤੇ ਉਹ ਹੱਥ ਨਾਲ ਚਲਾਉਣ ਵਾਲੀ ਟ੍ਰਾਈ ਸਾਈਕਲ ਦੀ ਮਦਦ ਨਾਲ ਖਾਣਾ ਪਹੁੰਚਾਉਣ ਦਾ ਕੰਮ ਕਰਦਾ ਸੀ। ਉਸ ਸਮੇਂ ਲੋਕਾਂ ਨੇ ਕਿਹਾ ਕਿ ਅਜਿਹੇ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਜੇ ਇਲੈਕਟ੍ਰਿਕ ਟ੍ਰਾਈ ਸਾਈਕਲ ਮਿਲ ਜਾਵੇਗੀ ਤਾਂ ਉਹ ਆਪਣਾ ਕੰਮ ਆਸਾਨੀ ਨਾਲ ਕਰ ਸਕਣਗੇ। ਇਸ ਘਟਨਾ ਦੇ ਇਕ ਹਫ਼ਤੇ ਅੰਦਰ Zomato ਦੇ ਫ਼ਾਊਂਡਰ ਦੀਪੇਂਦਰ ਗੋਇਲ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਰਾਮੂ ਸਾਹੂ ਨੂੰ ਕੰਪਨੀ ਵੱਲੋਂ ਇਲੈਕਟ੍ਰਿਕ ਟ੍ਰਾਈ ਸਾਈਕਲ ਗਿਫ਼ਟ ਕੀਤੀ ਗਈ ਹੈ।

ਦੀਪੇਂਦਰ ਗੋਇਲ ਦੇ ਇਸ ਟਵੀਟ ਨੂੰ ਹੁਣ ਤਕ 1500 ਰੀਟਵੀਟ, 8000 ਲਾਈਕ ਅਤੇ 283 ਕੁਮੈਂਟ ਕੀਤਾ ਜਾ ਚੁੱਕੇ ਹਨ। ਨਾਲ ਹੀ ਲੋਕਾਂ ਨੇ ਇਹ ਵੀ ਕਿਹਾ ਕਿ Zomato ਆਪਣੇ ਡਿਲੀਵਰੀ ਬੁਆਲਏ ਨੂੰ ਟ੍ਰੈਫ਼ਿਕ ਨਿਯਮ ਫਾਲੋ ਕਰਨ ਅਤੇ ਘੱਟ ਸਪੀਡ 'ਚ ਗੱਡੀ ਚਲਾਉਣ ਲਈ ਸਲਾਹ ਦੇਣ ਦਾ ਕੰਮ ਵੀ ਕਰੇ।