ਜੰਮੂ ਕਸ਼ਮੀਰ ਨੇ ਦੇਸ਼ 'ਚ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਡੋਰ-ਟੂ-ਡੋਰ ਟੀਕਾਕਰਨ, ਭੀੜ ਤੋਂ ਬਚਣਗੇ ਲੋਕ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਥਾਨਕ ਲੋਕ ਸਰਕਾਰ ਦੇ ਇਸ ਉਪਰਾਲੇ ਤੋਂ ਬਹੁਤ ਖੁਸ਼ ਹਨ।

J&K: Door-to-door vaccination drive launched in Bandipora, Ramban

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਨੂੰ ਹਰਾਉਣ ਲਈ ਟੀਕਾਕਰਨ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਅਜਿਹੇ 'ਚ ਕਈ ਸੂਬੇ ਟੀਕਾਕਰਨ ਲਈ ਵੱਖ-ਵੱਖ ਸਹੂਲਤਾਂ ਵੀ ਦੇ ਰਹੇ ਹਨ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਹਨਾਂ ਦੇ ਵੈਕਸੀਨ ਵੀ ਲੱਗ ਜਾਵੇ। ਇਸੇ ਕ੍ਰਮ 'ਚ ਦੇਸ਼ 'ਚ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਨੇ ਡੋਰ-ਟੂ-ਡੋਰ ਟੀਕਾਕਰਨ ਸ਼ੁਰੂ ਕੀਤਾ ਹੈ। ਜਿਸ 'ਚ ਲੋਕਾਂ ਨੂੰ ਘਰ ਬੈਠੇ ਹੀ ਵੈਕਸੀਨ ਦੀ ਸਹੂਲਤ ਮਿਲੇਗੀ ਅਤੇ ਲੋਕ ਭੀੜ ਤੋਂ ਵੀ ਬਚ ਸਕਣਗੇ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਜੰਮੂ ਜ਼ਿਲ੍ਹੇ 'ਚ ਮੌਜੂਦ ਲਾਕਡਾਊਨ ਅਗਲੇ ਇਕ ਹਫ਼ਤੇ ਲਈ ਵਧਣਾ ਤੈਅ ਮੰਨਿਆ ਜਾ ਰਿਹਾ ਹੈ। 

ਹਾਲਾਂਕਿ ਜੰਮੂ 'ਚ ਕੋਰੋਨਾ ਸੰਕਰਮਣ ਦਰ 6 ਫੀਸਦੀ ਦੇ ਕਰੀਬ ਹੈ ਅਤੇ ਨਵੇਂ ਮਾਮਲੇ ਵੀ ਘੱਟ ਹੋਏ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਕੋਈ ਢਿੱਲ ਨਹੀਂ ਵਰਤਣਾ ਚਾਹੁੰਦਾ ਹੈ। ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਨੂੰ ਸਿਰਫ਼ ਸਟਾਕ ਚੈਕ ਲਈ ਖੋਲ੍ਹਣ ਦੀ ਮਨਜ਼ੂਰੀ ਮਿਲੀ ਸੀ ਪਰ ਇਸ ਵਾਰ ਦੇ ਲਾਕਡਾਊਨ 'ਚ ਇਨ੍ਹਾਂ ਦੁਕਾਨਾਂ ਨੂੰ ਵੀ ਹਫ਼ਤੇ 'ਚ ਤਿੰਨ-ਤਿੰਨ ਦਿਨ ਵਿਕਰੀ ਕਰਨ ਦੀ ਮਨਜ਼ੂਰੀ ਮਿਲਣ ਦੀ ਪੂਰੀ ਸੰਭਾਵਨਾ ਹੈ।

ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵਾਇਰਸ ਨੂੰ ਹਰਾਉਣ ਲਈ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਅਜਿਹੇ 'ਚ ਅਮਰੀਕਾ ਤੋਂ ਬਾਅਦ ਭਾਰਤ ਅਜਿਹਾ ਦੂਜਾ ਦੇਸ਼ ਬਣ ਗਿਆ ਹੈ, ਜਿਸ ਨੇ ਟੀਕਾਕਰਨ 'ਚ 21 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।
ਸਥਾਨਕ ਲੋਕ ਸਰਕਾਰ ਦੇ ਇਸ ਉਪਰਾਲੇ ਤੋਂ ਬਹੁਤ ਖੁਸ਼ ਹਨ। ਉੱਥੋਂ ਦੇ ਇਕ ਵਸਨੀਕ 55 ਸਾਲਾ ਅਬਦੁੱਲ ਰਾਸ਼ਿਦ ਦੇ ਅਨੁਸਾਰ ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਕਿ ਸਰਕਾਰ ਨੇ ਇਸ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਅਜਿਹਾ ਕਦਮ ਚੁੱਕਿਆ ਹੋਵੇ। ਉਸਨੇ ਕਿਹਾ, "ਸਾਨੂੰ ਪਸੰਦ ਆਇਆ ਕਿ ਕੋਈ ਆਇਆ ਅਤੇ ਸਾਨੂੰ ਟੀਕਾ ਲਗਾਇਆ, ਅਸੀਂ ਸਰਕਾਰ ਦੇ ਸ਼ੁਕਰ ਗੁਜ਼ਾਰ ਹਾਂ।