ਚੂਹਿਆਂ ਦੀ ਬਹੁਤਾਤ ਤੋਂ ਘਬਰਾਈ ਆਸਟਰੇਲੀਆ ਸਰਕਾਰ, ਭਾਰਤ ਤੋਂ ਮੰਗੀ ਮਦਦ 

ਏਜੰਸੀ

ਖ਼ਬਰਾਂ, ਰਾਸ਼ਟਰੀ

ਆਸਟਰੇਲੀਆਈ ਸਰਕਾਰ ਨੇ ਭਾਰਤ ਤੋਂ 5000 ਲੀਟਰ ਬਰੂਮਿਡਿਓਲੋਨ ਜ਼ਹਿਰ ਦੀ ਮੰਗ ਕੀਤੀ ਹੈ

‘Rat epidemic’ declared in New South Wales,

ਸਿਡਨੀ : ਕੋਰੋਨਾ ਮਹਾਮਾਰੀ ਦੌਰਾਨ ਆਸਟ੍ਰੇਲੀਆ 'ਚ ਹੁਣ ਪਲੇਗ ਮਹਾਮਾਰੀ ਦਾ ਵੀ ਖ਼ਤਰਾ ਮੰਡਰਾ ਰਿਹਾ ਹੈ। ਪੂਰੀ ਦੁਨੀਆਂ ਜਿਥੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਆਸਟ੍ਰੇਲੀਆ ਚੂਹਿਆਂ ਦੀ ਵਧਦੀ ਗਿਣਤੀ ਤੋਂ ਪ੍ਰੇਸ਼ਾਨ ਹੈ ਤੇ ਪਲੇਗ ਬਿਮਾਰੀ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ। ਆਸਟ੍ਰੇਲੀਆ ਦੀਆਂ ਫ਼ੈਕਟਰੀਆਂ ਤੇ ਖੇਤਾਂ 'ਚ ਲੱਖਾਂ ਦੀ ਗਿਣਤੀ 'ਚ ਚੂਹੇ ਹੋ ਗਏ ਹਨ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਲੋਕਾਂ ਦਾ ਜੀਵਨ ਦੁੱਭਰ ਕਰ ਦਿਤਾ ਹੈ।

ਇਥੇ ਲੋਕ ਇਨ੍ਹੀਂ ਦਿਨੀਂ ਚੂਹਿਆਂ ਦੀ ਬੇਤਹਾਸ਼ਾ ਆਬਾਦੀ ਕਾਰਨ ਘਬਰਾਏ ਹੋਏ ਹਨ। ਆਸਟ੍ਰੇਲੀਆ ਦੇ ਪੂਰਬੀ ਇਲਾਕਿਆਂ 'ਚ ਤਾਂ ਇਨ੍ਹਾਂ ਚੂਹਿਆਂ ਨੇ ਖੇਤਾਂ ਨੂੰ ਤਬਾਹ ਕਰ ਦਿਤਾ ਹੈ, ਉੱਥੇ ਹੀ ਅਨਾਜਾਂ ਨਾਲ ਭਰੇ ਗੁਦਾਮਾਂ ਨੂੰ ਵੀ ਖਾ ਗਏ ਹਨ। ਇਥੇ ਚੂਹਿਆਂ ਦੀ ਗਿਣਤੀ ਹੁਣ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਲੋਕਾਂ ਦੇ ਘਰਾਂ, ਹਸਪਤਾਲਾਂ, ਗੁਦਾਮਾਂ ਤੇ ਸਰਕਾਰੀ ਦਫ਼ਤਰਾਂ 'ਚ ਵੀ ਹਰ ਕਿਤੇ ਚੂਹੇ ਨਜ਼ਰ ਆ ਰਹੇ ਹਨ।

ਆਸਟ੍ਰੇਲੀਆ ਸਰਕਾਰ ਹੁਣ ਇਨ੍ਹਾਂ ਚੂਹਿਆਂ ਨੂੰ  ਮਾਰਨ ਲਈ ਮੁਹਿੰਮ ਚਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਲੋਕਾਂ ਦਾ ਕਹਿਣਾ ਹੈ ਕਿ ਚੂਹੇ ਲੋਕਾਂ ਨੂੰ ਸੌਣ ਸਮੇਂ ਕੱਟ ਵੀ ਰਹੇ ਹਨ। ਇਸ ਸਭ ਤੋਂ ਪਰੇਸ਼ਾਨ ਹੋ ਕੇ, ਆਸਟਰੇਲੀਆਈ ਸਰਕਾਰ ਨੇ ਭਾਰਤ ਤੋਂ 5000 ਲੀਟਰ ਬਰੂਮਿਡਿਓਲੋਨ ਜ਼ਹਿਰ ਦੀ ਮੰਗ ਕੀਤੀ ਹੈ ਤਾਂ ਜੋ ਚੂਹਿਆਂ ਦਾ ਖਾਤਮਾ ਕੀਤਾ ਜਾ ਸਕੇ।