ਪਹਿਲਵਾਨਾਂ ਨੇ ਗੰਗਾ 'ਚ ਨਹੀਂ ਵਹਾਏ ਤਮਗ਼ੇ, ਨਰੇਸ਼ ਟਿਕੈਤ ਨੇ ਵਾਪਸ ਲਈ ਪਹਿਲਵਾਨਾਂ ਤੋਂ ਮੈਡਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਨੂੰ 5 ਦਿਨਾਂ ਦਾ ਅਲਟੀਮੇਟਮ 

Wrestlers did not throw medals in Ganga, Naresh Tikait took back medals from wrestlers

ਨਵੀਂ ਦਿੱਲੀ - ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਹਰਿ ਕੀ ਪੌੜੀ ਵਿਖੇ ਆਪਣੇ ਤਗਮੇ ਗੰਗਾ ਵਿਚ ਵਹਾਉਣ ਦੇ ਫ਼ੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ। ਪਹਿਲਵਾਨ ਆਪਣੇ ਤਮਗ਼ੇ ਵਹਾਉਣ ਹਰਿਦੁਆਰ ਪੁੱਜੇ ਹੋਏ ਸਨ ਪਰ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਉੱਥੇ ਪਹੁੰਚ ਗਏ। 

ਪਹਿਲਵਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਕਾਰਵਾਈ ਲਈ 5 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਟਿਕੈਤ ਨੇ ਪਹਿਲਵਾਨਾਂ ਤੋਂ ਮੈਡਲ ਅਤੇ ਮੋਮੈਂਟੋ ਵਾਲਾ ਬੰਡਲ ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ ਉਹ ਇਹਨਾਂ ਨੂੰ ਰਾਸ਼ਟਰਪਤੀ ਨੂੰ ਦੇਣਗੇ, ਇਸ ਤੋਂ ਬਾਅਦ ਸਾਰੇ ਖਿਡਾਰੀ ਹਰਿਦੁਆਰ ਤੋਂ ਘਰ ਲਈ ਰਵਾਨਾ ਹੋ ਗਏ। 

ਇਸ ਤੋਂ ਪਹਿਲਾਂ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਕਰੀਬ ਇੱਕ ਘੰਟਾ ਹਰਿ ਕੀ ਪੌੜੀ ਵਿਚ ਬੈਠ ਕੇ ਤਮਗ਼ੇ ਨੂੰ ਫੜ ਕੇ ਰੋਂਦੇ ਰਹੇ।    ਦੂਜੇ ਪਾਸੇ ਗੰਗਾ ਕਮੇਟੀ ਪਹਿਲਵਾਨਾਂ ਦੇ ਤਗਮੇ ਗੰਗਾ 'ਚ ਵਹਾਉਣ ਦੇ ਫ਼ੈਸਲੇ ਦੇ ਖਿਲਾਫ਼ ਖੜ੍ਹੀ ਰਹੀ। ਉਨ੍ਹਾਂ ਕਿਹਾ ਕਿ ਇਹ (ਹਰਿ ਕੀ ਪਉੜੀ) ਪੂਜਾ ਸਥਾਨ ਹੈ ਨਾ ਕਿ ਰਾਜਨੀਤੀ ਦਾ ਸਥਾਨ। 

ਦੱਸ ਦਈਏ ਕਿ ਇਹ ਪਹਿਲਵਾਨ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਲਈ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਸਨ। ਉਹ ਐਤਵਾਰ ਨੂੰ ਪੁਲਿਸ ਨਾਲ ਝੜਪ ਤੋਂ ਬਾਅਦ ਜੰਤਰ-ਮੰਤਰ ਤੋਂ ਵਾਪਸ ਪਰਤ ਆਏ ਸਨ।