ਹਰਿਆਣਾ ਦੇ ਮੁੱਖ ਮੰਤਰੀ ਨੇ ਲਾਇਆ ਖੁਲ੍ਹਾ ਦਰਬਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਅਤੇ ਕਰਨਾਲ ਤੋਂ ਵਿਧਾਇਕ ਮਨੋਹਰ ਲਾਲ ਖੱਟਰ ਨੇ ਖੁਲ੍ਹਾ ਦਰਬਾਰ ਲਗਾ ਕੇ ਆਮ ਲੋਕਾਂ....

Manohar Lal Khattar Listening To People

ਕਰਨਾਲ: ਅੱਜ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਅਤੇ ਕਰਨਾਲ ਤੋਂ ਵਿਧਾਇਕ ਮਨੋਹਰ ਲਾਲ ਖੱਟਰ ਨੇ ਖੁਲ੍ਹਾ ਦਰਬਾਰ ਲਗਾ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਹੀ ਹੱਲ ਕੀਤਾ। ਇਸ ਖੁਲ੍ਹੇ ਦਰਬਾਰ ਵਿਚ ਤਕਰੀਬਨ 450 ਸ਼ਿਕਾਇਤਾਂ ਆਈਆਂ ਜਿਨ੍ਹਾਂ ਵਿਚੋਂ 121 ਸਮੱਸਿਆਵਾਂ ਸੁਣੀਆ ਜਿਨ੍ਹਾਂ ਨੂੰ ਹੱਲ ਕਰਨ ਲਈ ਅਧਿਕਾਰੀਆਂ ਨੂੰ ਕਿਹਾ ਅਤੇ ਜਿਨ੍ਹਾਂ ਸਮੱਸਿਆਵਾਂ ਦਾ ਹੱਲ ਦਫ਼ਤਰ ਤੋਂ ਹੋਣਾ ਸੀ ਉਨ੍ਹਾਂ ਨੂੰ ਅਪਣੇ ਨਾਲ ਲੈ ਗਏ ਹਨ।

ਅੱਜ  ਪਿੰਡ ਮੋਦੀਪੁਰ ਦੀ ਚਕਬੰਦੀ ਨੂੰ ਲੈ ਕੇ ਪਟਵਾਰੀ ਨਫੇ ਸਿੰਘ ਵਿਰੁਧ ਰਿਸ਼ਵਤ ਲੈਣ ਦੀ ਸ਼ਿਕਾਇਤ ਆਈ ਤਾਂ ਮੁੱਖ ਮੰਤਰੀ ਨੇ ਪਟਵਾਰੀ ਨੂੰ ਮੌਕੇ 'ਤੇ ਸਸਪੈਂਡ ਕਰਨ ਦੇ ਹੁਕਮ ਕਰ ਦਿਤੇ। ਇਸ ਤੋਂ ਪਹਿਲਾ ਮੁੱਖ ਮੰਤਰੀ ਨੇ ਸਵੇਰੇ ਕਰਨ ਸਟੇਡੀਅਮ ਜਾ ਕੇ ਹੋ ਰਹੇ ਵਿਕਾਸ ਦੇ ਕੰਮ ਵੇਖੇ ਅਤੇ ਕਰਨ ਸਟੇਡੀਅਮ ਵਿਚ ਕਰੀਬ 7 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਿੰਥੇਟਿਕ ਟ੍ਰੈਕ, ਫੁਟਬਾਲ ਗਰਾਊਂਡ ਤੇ ਬਰਮੁਲਾ ਘਾਹ ਲਗਾਉਣ ਦੇ ਕੰਮ ਨੂੰ ਮਨਜ਼ੁਰੀ ਦਿਤੀ ਅਤੇ ਕਿਹਾ ਕਿ ਇਹ ਕੰਮ ਨਵੰਬਰ 2018 ਤਕ ਪੂਰਾ ਕੀਤਾ ਜਾਵੇਗਾ।

ਇਸ ਮੌਕੇ 'ਤੇ  ਖਿਡਾਰੀਆਂ ਨੇ ਇਕੱਠੇ ਹੋ ਕੇ ਕਿਹਾ ਕਿ ਸਟੇਡੀਅਮ ਵਿਚ ਸਕੇਟਿੰਗ ਹਾਲ ਪੁਰਾਣਾ ਹੋ ਗਿਆ ਹੈ ਜਿਸ ਤੋਂ ਸਾਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ।  ਮੁੱਖ ਮੰਤਰੀ ਨੇ ਮੌਕੇ 'ਤੇ ਹੀ ਡੀ.ਸੀ. ਸਕੇਟਿੰਗ ਹਾਲ ਬਣਾਉਣ ਲਈ ਕਿਹਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਨਵੀਂ ਅਨਾਜ ਮੰਡੀ 32 ਕਰੋੜ 28 ਲੱਖ ਦੀ ਲਾਗਤ ਦੇ ਵਿਕਾਸ ਕੰਮਾ ਦਾ ਉਘਾਟਨ ਤੇ ਨੀਂਹ ਪੱਥਰ ਰਖਿਆ ਜਿਸ ਵਿਚ ਤਕਰੀਬਨ 7 ਕਰੋੜ ਦੀ ਲਾਗਤ ਨਾਲ ਬਨੇ 33 ਕੇ.ਵੀ. ਦੇ 2 ਪਾਵਰ ਸਬ ਸਟੇਸ਼ਨ ਅਤੇ 25 ਕਰੋੜ 53 ਲੱਖ ਲਾਗਤ ਵਾਲੇ ਹੋਰ ਵਿਕਾਸ ਦੇ ਕੰਮ ਹਨ।

 ਇਸ ਮੌਕੇ 'ਤੇ ਉਨ੍ਹਾਂ ਨਾਲ ਮੰਤਰੀ ਕਰਨਦੇਵ ਕੰਬੋਜ, ਰੋਜਗਾਰ ਮੰਤਰੀ ਨਵਾਬ ਸੈਨੀ, ਅਸੰਧ ਤੋਂ ਵਿਧਾਇਕ ਸ.ਬਖਸ਼ੀਸ ਸਿੰਘ, ਨਿਲੋਖੇੜੀ ਤੋਂ ਵਿਧਾਇਕ ਭਗਵਾਨ ਦਾਸ ਕਬੀਰਪੰਥੀ, ਘਰੋੜਾ ਤੋ ਵਿਧਾਇਕ ਹਰਵਿੰਦਰ ਕਲਿਆਣ, ਸੁਗਰ ਮਿਲ ਤੇ ਚੈਅਰਮੈਨ ਚੰਦਰ ਪ੍ਰਕਾਸ਼ ਕਥੁਰਿਆ, ਮੇਅਰ ਰੇਨੂ ਬਾਲਾ ਗੁਪਤਾ, ਸਾਬਕਾ ਕੈਦੰਰ ਗ੍ਰਹ ਰਾਜ ਮੰਤਰੀ ਆਈ.ਡੀ. ਸਵਾਮੀ, ਸਾਬਕਾ ਉਧਯੋਗ ਮੰਤਰੀ ਸਸ਼ੀ ਪਾਲ ਮਹਿਤਾ, ਡੀ.ਸੀ. ਅਦਿਤਿਆ ਦਹੀਆ ਅਤੇ ਹੋਰ ਸਾਰੇ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।