ਰੇਲ ਵਿਭਾਗ ਦਾ ਨਵਾਂ ਫ਼ੈਸਲਾ, ਆਮ ਆਦਮੀ ਜੇਬ 'ਤੇ ਪਵੇਗਾ ਭਾਰ
ਰੇਲ ਮੰਤਰਾਲਾ ਅਤੇ ਆਈਆਰਸੀਟੀਸੀ ਨੇ ਪਹਿਲਾਂ ਤੋਂ ਚਲ ਰਹੀ ਤੱਤਕਾਲ ਸਕੀਮ ਦੇ ਬਾਅਦ ਇਕ ਹੋਰ ਨਵੀਂ ਸੇਵਾ ਸ਼ੁਰੂ ਕੀਤੀ ਹੈ |
ਰੇਲ ਮੰਤਰਾਲਾ ਅਤੇ ਆਈਆਰਸੀਟੀਸੀ ਦੁਆਰਾ ਆਮ ਜਨਤਾ ਨੂੰ ਨਵੀਂ ਸਹੂਲਤ ਦੇਣ ਦਾ ਫੈਸਲਾ ਲਿਆ ਗਿਆ ਹੈ ਬੇਸ਼ੱਕ ਇਹ ਫੈਸਲਾ ਰੇਲ ਕਮਾਈ ਵਿੱਚ ਵਾਧਾ ਕਰਨ ਲਈ ਲਿਆ ਗਿਆ ਹੈ ਪਰ ਇਸ ਫੈਸਲੇ ਨਾਲ ਆਮ ਜਨਤਾ ਦੀ ਜੇਬ ਤੇ ਬਹੁਤ ਭਾਰ ਪੈਣ ਵਾਲਾ ਹੈ ਅਤੇ ਇਸ ਫੈਸਲੇ ਨਾਲ ਰੇਲ ਦੀ ਕਮਾਈ ਘਟਣ ਦੀ ਜਿਆਦਾ ਸੰਭਾਵਨਾ ਹੈ |
ਦਸਣਯੋਗ ਹੈ ਕਿ ਰੇਲ ਮੰਤਰਾਲਾ ਅਤੇ ਆਈਆਰਸੀਟੀਸੀ ਨੇ ਪਹਿਲਾਂ ਤੋਂ ਚਲ ਰਹੀ ਤੱਤਕਾਲ ਸਕੀਮ ਦੇ ਬਾਅਦ ਇਕ ਹੋਰ ਨਵੀਂ ਸੇਵਾ ਸ਼ੁਰੂ ਕੀਤੀ ਹੈ | ਇਸਨ੍ਹੂੰ ਪ੍ਰੀਮਿਅਮ ਤੱਤਕਾਲ ਦਾ ਨਾਮ ਦਿਤਾ ਗਿਆ ਹੈ | ਹਾਲਾਂਕਿ ਇਸ ਵਿਚ ਕਈ ਅਜਿਹੇ ਨਿਯਮ ਹਨ ਜਿਸਦੇ ਕਾਰਨ ਲੋਕ ਟਿਕਟ ਬੁੱਕ ਕਰਾਉਣ ਤੋਂ ਬਚਣਗੇ | ਰੇਲਵੇ ਨੇ ਜਿੱਥੇ ਇਸਤੋਂ ਕਮਾਈ ਦੇ ਵਧਣ ਬਾਰੇ ਸੋਚਿਆ ਹੈ ਉਥੇ ਹੀ ਉਸਨੂੰ ਇਸਦਾ ਮੁਨਾਫ਼ਾ ਨਹੀਂ ਮਿਲੇਗਾ ਕਿਉਂਕਿ ਤੱਤਕਾਲ ਵਿਚ ਵੀ ਲੋਕ ਜ਼ਿਆਦਾ ਕਿਰਾਇਆ ਭਰਦੇ ਹਨ ਤੇ ਉਸਦੇ ਬਾਅਦ ਵੀ ਉਨ੍ਹਾਂ ਨੂੰ ਸੀਟ ਮਿਲਣ ਦੀ ਗਾਰੰਟੀ ਨਾ ਦੇ ਬਰਾਬਰ ਹੁੰਦੀ ਹੈ |
ਪ੍ਰੀਮਿਅਮ ਤੱਤਕਾਲ ਵਿਚ ਜੋ ਵੀ ਟਿਕਟ ਬੁੱਕ ਹੋਵੇਗੀ ਉਸ ਉੱਤੇ ਡਾਇਨੇਮਿਕ ਫੇਅਰ ਲੱਗੇਗਾ | ਇਸਦਾ ਮਤਲਬ ਇਹ ਹੈ ਕਿ ਪ੍ਰੀਮਿਅਮ ਟਰੇਨਾਂ ਦੇ ਇਲਾਵਾ ਸਾਰੀਆਂ ਮੇਲ ਅਤੇ ਐਕਸਪ੍ਰੇਸ ਟਰੇਨਾਂ ਵਿਚ ਵੀ ਕਿਰਾਇਆ 10 ਫ਼ੀ ਸਦੀ ਬੁਕਿੰਗ ਦੇ ਬਾਅਦ ਵੱਧ ਜਾਵੇਗਾ | ਇਸਦਾ ਮਤਲਬ ਇਹ ਹੈ ਕਿ ਬੇਸ ਫੇਅਰ ਦੇ ਬਾਅਦ ਵੀ ਤੁਹਾਨੂੰ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ |
12 ਸਾਲ ਤਕ ਦੇ ਬੱਚਿਆਂ ਦੀ ਰੇਲਵੇ ਵਿਚ ਯਾਤਰਾ ਕਰਦੇ ਸਮੇਂ ਅੱਧਾ ਟਿਕਟ ਲੱਗਦਾ ਹੈ, ਪਰ ਪ੍ਰੀਮਿਅਮ ਤੱਤਕਾਲ ਵਿਚ ਬੱਚਿਆਂ ਦਾ ਵੀ ਪੂਰਾ ਟਿਕਟ ਲੈਣਾ ਪਵੇਗਾ | ਇਸਦਾ ਮਤਲਬ ਇਹ ਹੈ ਕਿ ਬੱਚਿਆਂ ਦੀ ਤੁਲਨਾ ਵੀ ਵੱਡਿਆਂ ਦੇ ਨਾਲ ਕੀਤੀ ਗਈ ਹੈ, ਅਜਿਹੇ ਵਿਚ ਆਮ ਜਨਤਾ ਦੀ ਜੇਬ 'ਤੇ ਹੋਰ ਜ਼ਿਆਦਾ ਬੋਝ ਪਵੇਗਾ |
ਪ੍ਰੀਮਿਅਮ ਤੱਤਕਾਲ ਵਿਚ ਏਜੰਟ ਬੁਕਿੰਗ ਨਹੀਂ ਕਰ ਸਕਣਗੇ | ਇਸਦੇ ਲਈ ਕੇਵਲ ਰੇਲਵੇ ਦੇ ਯਾਤਰੀ ਹੀ ਬੁਕਿੰਗ ਕਰ ਸਕਣਗੇ | ਹਾਲਾਂਕਿ ਬੁਕਿੰਗ ਕਾਊਂਟਰ 'ਤੇ ਕਈ ਵਾਰ ਏਜੰਟ ਆਮ ਨਾਗਰਿਕ ਬਣਕੇ ਤੱਤਕਾਲ ਟਿਕਟ ਬੁੱਕ ਕਰਾ ਲੈਂਦੇ ਹਨ | ਪ੍ਰੀਮਿਅਮ ਤੱਤਕਾਲ ਵਿਚ ਬੁਕਿੰਗ ਕਰਾਉਣ ਦੇ ਬਾਅਦ ਜੇਕਰ ਯਾਤਰੀ ਟਿਕਟ ਨੂੰ ਰੱਦ ਕਰਵਾਉਂਦਾ ਹੈ ਤਾਂ ਉਸਨੂੰ ਕੋਈ ਰਿਫੰਡ ਤਕ ਵੀ ਨਹੀਂ ਮਿਲੇਗਾ |