ਜੈਪੁਰ- ਰਾਜਸਥਾਨ ਦੀ ਇਕ ਸਰਕਾਰੀ ਡਿਸਪੈਂਸਰੀ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਇਕ ਮਰੀਜ ਡਾਕਟਰ ਤੇ ਗੁੱਸਾ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿਚ ਅਜਮੇਰ ਦੀ ਡਿਸਪੈਂਸਰੀ ਵਿਚ ਇਕ ਮਹਿਲਾ ਡਾਕਟਰ ਨੂੰ ਸਵਾਲ ਕਰਦੀ ਹੈ ਕਿ ਕੀ ਤੁਸੀਂ ਕਦੇ ਕੁੱਤੇ ਨੂੰ ਕੱਟਿਆ ਹੈ? ਤੁਸੀਂ ਮੈਨੂੰ ਕੁੱਤੇ ਨੂੰ ਕੱਟਣ ਲਈ ਕਹਿ ਰਹੇ ਹੋ? ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿਚ ਡਾਕਟਰ ਮਹਿਲਾ ਨੂੰ ਕੁੱਤੇ ਨੂੰ ਕੱਟਣ ਲਈ ਕਹਿੰਦਾ ਦਿਖਾਈ ਨਹੀਂ ਦੇ ਰਿਹਾ। ਇਸ ਤੋਂ ਉਲਟ ਡਾਕਟਰ ਮਰੀਜ ਨੂੰ ਐਸਸੀ-ਐਸਟੀ ਐਕਟ ਦੇ ਤਹਿਤ ਸ਼ਿਕਾਇਤ ਦਰਜ ਕਰਾਉਣ ਦੀ ਧਮਕੀ ਦੇ ਰਿਹਾ ਹੈ। ਇਹ ਘਟਨਾ ਪਿਛਲੇ ਹਫ਼ਤੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਡਿਸਪੈਂਸਰੀ ਦੇ ਸਟਾਫ ਨੇ ਬਣਾਇਆ ਹੈ। ਦੋਸ਼ੀ ਡਾਕਟਰ ਪ੍ਰਵੀਨ ਬਲੋਟੀਆ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਡਾਕਟਰ ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ ਬਲਕਿ ਮਹਿਲਾ ਮਰੀਜ ਹੀ ਜਾਤ ਦੇ ਆਧਾਰ ਤੇ ਟਿੱਪਣੀਆਂ ਕਰ ਰਹੀ ਸੀ।
ਮਹਿਲਾ ਨੇ ਕਈ ਵਾਰ ਮੇਰਾ ਨਾਮ ਵੀ ਪੁੱਛਿਆ ਵੀਇਰਲ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਹਿਲਾ ਕਹਿ ਰਹੀ ਹੈ ਕਿ ''ਮੈਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਕਿਸ ਜਾਤ ਦੇ ਹੋ, ਕੋਈ ਦੱਸੋ ਕਿ ਇਹ ਕਿਸ ਜਾਤੀ ਦੇ ਹਨ।'' ਇਸ ਗੱਲ ਤੇ ਕਾਫੀ ਵਿਵਾਦ ਹੋਣ ਤੋਂ ਬਾਅਦ ਚੀਫ਼ ਮੈਡੀਕਲ ਹੈਲਥ ਆਫ਼ੀਸਰ ਨੇ ਚਾਰ ਮੈਂਬਰਾਂ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਅਜਮੇਰ ਦੇ ਆਡੀਸ਼ਨਲ ਚੀਫ਼ ਮੈਡੀਕਲ ਆਫ਼ੀਸਰ, ਡਾ. ਸੰਪਤ ਸਿੰਘ ਨੇ ਦੱਸਿਆ ਕਿ ਵੀਡੀਓ ਦੇਖਣ ਤੋਂ ਬਾਅਦ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਡਾਕਟਰ ਅਤੇ ਉੱਥੇ ਮੌਜੂਦ ਲੋਕਾਂ ਦੇ ਬਿਆਨ ਵੀ ਸ਼ਾਮਲ ਕੀਤੇ ਜਾਣਗੇ। ਮਹਿਲਾ ਮਰੀਜ ਨਾਲ ਵੀ ਗੱਲ ਕੀਤੀ ਜਾਵੇਗੀ। ਮਹਿਲਾ ਐਂਟੀ ਰੇਬੀਜ਼ ਇੰਨਜੈਕਸ਼ਨ ਲੈਂਦੀ ਸੀ ਅਤੇ ਆਪਣੇ ਦੂਸਰੇ ਰਾਉਂਡ ਲਈ ਡਿਸਪੈਂਸਰੀ ਆਈ ਸੀ।