ਭਾਰਤ ਵਿਚ ਮਹਾਂਮਾਰੀ ਦੇ 19,459 ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਮਹਾਂਮਾਰੀ ਦੇ 19,459 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਪੀੜਤਾਂ ਦੀ ਗਿਣਤੀ

Coronavirus

ਨਵੀਂ ਦਿੱਲੀ, 29 ਜੂਨ : ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਮਹਾਂਮਾਰੀ ਦੇ 19,459 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵਧ ਕੇ 5,48,318 ਹੋ ਗਈ। ਉਥੇ ਹੀ 380 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ 16,475 'ਤੇ ਪਹੁੰਚ ਗਿਆ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਹ ਲਗਾਤਾਰ ਛੇਵਾਂ ਦਿਨ ਹੈ ਜਦੋਂ ਕੋਰੋਨਾ ਵਾਇਰਸ ਦੇ 15 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ।

ਦੇਸ਼ ਵਿਚ ਇਕ ਜੂਨ ਤੋਂ ਬਾਅਦ 3,57,783 ਮਾਮਲੇ ਆ ਚੁੱਕੇ ਹਨ। ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਹਾਲੇ 2,10,120 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ ਜਦੋਂਕਿ 3,21,722 ਲੋਕ ਸਿਹਤਯਾਬ ਹੋ ਚੁੱਕੇ ਹਨ। ਉਥੇ ਹੀ ਇਕ ਮਰੀਜ਼ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਅਧਿਕਾਰੀ ਨੇ ਕਿਹਾ,''ਇਸ ਤਰ੍ਹਾਂ ਹਾਲੇ ਤਕ 58.67 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ।''

ਕੁਲ ਪੁਸ਼ਟੀ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਅੰਕੜਿਆਂ ਅਨੁਸਾਰ ਜਾਨ ਗਵਾਉਣ ਵਾਲੇ 380 ਲੋਕਾਂ ਵਿਚੋਂ 156 ਮਹਾਂਰਾਸ਼ਟਰ, 65 ਦਿੱਲੀ, 54 ਤਾਮਿਨਾਡੂ, 19 ਗੁਜਰਾਤ, 16 ਕਰਨਾਟਕ, 12 ਆਂਧਰਾ ਪ੍ਰਦੇਸ਼, 11 ਉਤਰ ਪ੍ਰਦੇਸ਼, 10 ਪਛਤੀ ਬੰਗਾਲ, 8 ਰਾਜਸਥਾਨ ਅਤੇ ਸੱਤ ਲੋਕ ਮੱਧ ਪ੍ਰਦੇਸ਼ ਦੇ ਹਨ।

ਉਥੇ ਹੀ ਹਰਿਆਣਾ ਪੰਜਾਬ ਦੇ ਪੰਜ ਪੰਜ, ਤੇਲੰਗਾਨਾਂ ਦੇ ਚਾਰ, ਉੜੀਸਾ ਦੇ ਤਿੰਨ, ਜੰਮੂ ਕਸ਼ਮੀਰ, ਅਸਾਮ, ਗੋਆ, ਉਤਰਾਖੰਡ ਅਤੇ ਬਿਹਾਰ ਦੇ ਇਕ ਇਕ ਵਿਅਕਤੀ ਦੀ ਜਾਣ ਗਈ ਹੈ। ਦੇਸ਼ ਵਿਚ ਮਹਾਂਰਾਸ਼ਟਰ, ਦਿੱਲੀ, ਗੁਜਰਾਤ, ਤਾਮਿਲਨਾਡੂ, ਉਤਰ ਪ੍ਰਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਸੂਬੇ ਹਨ। (ਪੀਟੀਆਈ)