ਹੈਦਰਾਬਾਦ 'ਚ ਠੀਕ ਹੋਣ ਤੋਂ ਬਾਅਦ ਵੀ 50 ਮਰੀਜ਼ਾਂ ਨੂੰ ਪਰਵਾਰਕ ਮੈਂਬਰ ਘਰ ਲਿਜਾਣ ਲਈ ਤਿਆਰ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਰੀਜ਼ਾਂ ਲਈ ਖ਼ੂਨ ਦੇ ਰਿਸ਼ਤੇ ਵੀ ਹੋਏ ਬਿਗਾਨੇ

Corona Virus

ਹੈਦਰਾਬਾਦ, 29 ਜੂਨ : ਦੇਸ਼ ਵਿਚ ਹਰ ਪਾਸੇ ਕੋਰੋਨਾਵਾਇਰਸ ਦਾ ਖ਼ੌਫ਼ ਹੈ। ਹਾਲਾਤ ਇਹ ਹਨ ਕਿ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਵੀ ਪਰਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਤੋਂ ਵਾਪਸ ਲਿਜਾਣ ਲਈ ਤਿਆਰ ਨਹੀਂ ਹਨ। ਹੈਦਰਾਬਾਦ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਥੇ 50 ਤੋਂ ਵੱਧ ਅਜਿਹੇ ਮਰੀਜ਼ ਹਨ, ਜਿਨ੍ਹਾਂ ਨੇ ਕੋਰੋਨਾ ਨੂੰ ਮਾਤ ਦਿਤੀ ਪਰ ਉਹ ਅਪਣੇ ਪਰਵਾਰਕ ਮੈਂਬਰਾਂ ਦੀ ਉਡੀਕ ਵਿਚ ਹਸਪਤਾਲ ਬੈਠੇ ਹਨ। ਪਰਵਾਰਕ ਮੈਂਬਰ ਡਰਦੇ ਹਨ ਕਿ ਉਹ ਕੋਰੋਨਾ ਦੀ ਲਾਗ ਦਾ ਵੀ ਸ਼ਿਕਾਰ ਹੋ ਸਕਦੇ ਹਨ।

ਹੈਦਰਾਬਾਦ ਦੇ ਗਾਂਧੀ ਹਸਪਤਾਲ ਦੇ ਨੂਡਲ ਅਧਿਕਾਰੀ ਡਾ. ਪ੍ਰਭਾਕਰ ਰਾਉ ਅਨੁਸਾਰ ਤਕਰੀਬਨ 50 ਮਰੀਜ਼ਾਂ ਨੂੰ ਨੇਚਰ ਕੇਅਰ ਹਸਪਤਾਲ ਵਿਚ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੇ 60 ਦੇ ਕਰੀਬ ਕੇਸ ਸਨ। ਉਨ੍ਹਾਂ ਦੇ ਪਰਵਾਰ ਵਾਲਿਆਂ ਨੇ ਉਨ੍ਹਾਂ ਘਰ ਲਿਜਾਣ ਤੋਂ ਇਨਕਾਰ ਕਰ ਦਿਤਾ। ਉਹ ਡਰਦੇ ਹਨ ਕਿ ਉਨ੍ਹਾਂ ਨੂੰ ਘਰ ਲੈ ਜਾਣ 'ਤੇ ਬੱਚਿਆਂ ਨੂੰ ਕੋਰੋਨਾ ਦੀ ਲਾਗ ਵੀ ਹੋ ਸਕਦੀ ਹੈ। ਇਸ ਸਮੇਂ ਸਾਡੇ ਕੋਲ ਨੇਚਰ ਹਸਪਤਾਲ ਵਿਚ ਅਜਿਹੇ 50 ਮਰੀਜ਼ ਹਨ, ਜਿਨ੍ਹਾਂ ਵਿਚ ਬਹੁਤੀਆਂ ਔਰਤਾਂ ਵੀ ਹਨ।

ਡਾਕਟਰ ਅਨੁਸਾਰ ਕੋਰੋਨਾ ਤੋਂ ਠੀਕ ਹੋਏ ਲੋਕਾਂ ਵਿਚ ਇਕ 93 ਸਾਲਾ ਔਰਤ ਵੀ ਹੈ। ਉਹ ਇਸ ਸਮੇਂ ਗਾਂਧੀ ਹਸਪਤਾਲ ਵਿਚ ਹੈ ਜਦਕਿ ਬਾਕੀ ਲੋਕਾਂ ਨੂੰ ਵੱਖ-ਵੱਖ ਥਾਵਾਂ 'ਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪੁਲਿਸ ਬਲ ਦੀ ਵਰਤੋਂ ਨਹੀਂ ਕਰ ਸਕਦੇ। ਉਹ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਨੂੰ ਕੋਈ ਖ਼ਤਰਾ ਨਹੀਂ ਹੈ। ਕੁੱਝ ਲੋਕਾਂ ਨੇ ਉਨ੍ਹਾਂ ਗੱਲ ਮੰਨ ਲਈ ਪਰ ਕੁੱਝ ਅਜੇ ਵੀ ਅੜੇ ਹੋਏ ਹਨ। (ਏਜੰਸੀ)