ਕਸ਼ਮੀਰ ਦਾ ਡੋਡਾ ਜ਼ਿਲ੍ਹਾ ਹੋਇਆ ਅਤਿਵਾਦ ਮੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਕੀ ਬਚਦਾ ਇਕ ਅਤਿਵਾਦੀ ਵੀ ਮਾਰ ਮੁਕਾਇਆ

File Photo

ਸ਼੍ਰੀਨਗਰ, 29 ਜੂਨ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਦਸਤਿਆਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ 'ਚ ਹਿਜਬੁੱਲ ਮੁਜ਼ਾਹਿਦੀਨ ਦੇ ਇਕ ਅਤਿਵਾਦੀ ਦੇ ਮਾਰੇ ਜਾਣ ਤੋਂ ਬਾਅਦ ਡੋਡਾ ਜ਼ਿਲ੍ਹਾ ਅਤਿਵਾਦ ਮੁਕਤ ਹੋ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ ਹੈ। ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਅੱਜ ਅਨੰਤਨਾਗ ਦੇ ਖੁਲ ਚੋਹਾਰ ਇਲਾਕੇ ਵਿਚ ਪੁਲਿਸ ਅਤੇ ਸਥਾਨਕ ਸੀ.ਆਰ.ਪੀ.ਐਫ਼. ਨਾਲ ਮਿਲ ਕੇ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀਆਂ ਅਤੇ ਹਿਜਬੁੱਲ ਮੁਜ਼ਾਹਿਦੀਨ ਦੇ ਕਮਾਂਡਰ ਮਸੂਦ ਨੂੰ ਢੇਰ ਕਰ ਦਿਤਾ। ਡੋਡਾ ਜ਼ਿਲ੍ਹਾ ਹੁਣ ਪੂਰੀ ਤਰ੍ਹਾਂ ਅਤਿਵਾਦ ਮੁਕਤ ਖੇਤਰ ਬਣ ਗਿਆ ਹੈ

ਕਿਉਂਕਿ ਸਮੂਦ ਉਥੇ ਸਰਗਰਮ ਆਖ਼ਰੀ ਅਤਿਵਾਦੀ ਸੀ। ਬੁਲਾਰੇ ਨੇ ਕਿਹਾ ਕਿ ਡੋਡਾ ਦਾ ਰਹਿਣ ਵਾਲਾ ਮਸੂਦ ਜ਼ਿਲੇ ਵਿਚ ਬਲਾਤਕਾਰ ਦੇ ਇਕ ਮਾਮਲੇ ਵਿਚ ਦੋਸ਼ੀ ਸੀ ਅਤੇ ਉਦੋਂ ਤੋਂ ਫ਼ਰਾਰ ਸੀ। (ਏਜੰਸੀ)