ਅਨਲਾਕ-2 ਦੇ ਦਿਸ਼ਾ ਨਿਰਦੇਸ਼ ਜਾਰੀ, 31 ਜੁਲਾਈ ਤਕ ਰਹੇਗਾ ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਅਨਲਾਕ-2 ਲਈ ਦਿਸ਼ਾ ਨਿਰਦੇਸ਼ ਸੋਮਵਾਰ ਰਾਤ ਜਾਰਜੀ ਕੀਤੇ। ਸਰਕਾਰ ਨੇ ਕਿਹਾ ਕਿ ਅਨਲਾਕ-2, 31 ਜੁਲਾਈ ਤਕ

Unlock

ਨਵੀਂ ਦਿੱਲੀ, 29 ਜੂਨ : ਕੇਂਦਰ ਸਰਕਾਰ ਨੇ ਅਨਲਾਕ-2 ਲਈ ਦਿਸ਼ਾ ਨਿਰਦੇਸ਼ ਸੋਮਵਾਰ ਰਾਤ ਜਾਰਜੀ ਕੀਤੇ। ਸਰਕਾਰ ਨੇ ਕਿਹਾ ਕਿ ਅਨਲਾਕ-2, 31 ਜੁਲਾਈ ਤਕ ਲਾਗੂ ਰਹੇਗਾ। ਦਿਸ਼ਾ ਨਿਰਦੇਸ਼ਾਂ ਮੁਤਾਬਕ 31 ਜੁਲਾਈ ਤਕ ਸਕੂਲ ਕਾਲਜ ਬੰਦ ਰਹਿਣਗੇ। ਆਲਮੀ ਉਡਾਣਾਂ 'ਤੇ ਵੀ ਪਾਬੰਦੀ ਰਹੇਗੀ। ਹਾਲਾਂਕਿ, ਉਨ੍ਹਾਂ ਆਲਮੀ ਉਡਾਣਾਂ ਨੂੰ ਪ੍ਰਵਾਨਗੀ ਦਿਤੀ ਜਾਵੇਗੀ ਜਿਨ੍ਹਾਂ ਨੂੰ ਗ੍ਰਹਿ ਮੰਤਰਾਲੇ ਵਲੋਂ ਪ੍ਰਵਾਨਗੀ ਮਿਲੀ ਹੋਵੇਗੀ। ਮੈਟਰੋ, ਸਿਨਮਾ ਹਾਲ, ਸਵਿਮਿੰਗ ਪੂਲ, ਥਿਏਟਰ, ਬਾਰ, ਸਮਾਜਕ ਅਤੇ ਧਾਰਮਕ ਸਮਾਗਮਾਂ ਵਿਚ ਇਕੱਠੇ ਹੋਣ 'ਤੇ ਪਾਬੰਦੀ ਜਾਰੀ ਰਹੇਗੀ।  ਇਸ ਦੇ ਨਾਲ ਹੀ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਬਾਹਰ ਜਾਣ 'ਤੇ ਰੋਕ ਰਹੇਗੀ। ਜ਼ਰੂਰੀ ਸੇਵਾਵਾਂ, ਕੰਪਨੀਆਂ ਵਿਚ ਸ਼ਿਫ਼ਟਾਂ ਵਿਚ ਕੰਮ ਕਰਨ ਵਾਲੇ, ਨੈਸ਼ਨਲ ਅਤੇ ਸਟੇਟ ਹਾਈਵੇਅ 'ਤੇ ਸਮਾਨ ਲਜਾਣ ਵਾਲੇ ਵਾਹਨਾਂ 'ਤੇ ਪਾਬੰਦੀ ਨਹੀਂ ਹੋਵੇਗੀ। ਬਸਾਂ, ਟਰੇਨਾਂ ਅਤੇ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਲੋਕਾਂ ਨੂੰ ਅਪਣੇ ਘਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।               (ਪੀ.ਟੀ.ਆਈ)