1 ਜੁਲਾਈ ਤੋਂ ਖ਼ਤਮ ਹੋਣ ਜਾ ਰਹੀਆਂ ਇਹ ਛੋਟਾਂ, ਜਾਣੋਂ ਹੁਣ ਕਿੰਨਾ ਸਹੂਲਤਾਂ ਦਾ ਨਹੀਂ ਮਿਲ ਸਕੇਗਾ ਲਾਭ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਸੰਕਟ ਦੇ ਕਾਰਨ ਚੱਲ ਰਹੇ ਲੌਕਡਾਊਨ ਵਿਚ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਕੁਝ ਚੀਜਾਂ ਵਿਚ ਲਗਾਤਾਰ ਰਾਹਤ ਦਿੱਤੀ ਜਾ ਰਹੀ ਹੈ।

Photo

ਨਵੀਂ ਦਿੱਲੀ : ਕਰੋਨਾ ਸੰਕਟ ਦੇ ਕਾਰਨ ਚੱਲ ਰਹੇ ਲੌਕਡਾਊਨ ਵਿਚ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਕੁਝ ਚੀਜਾਂ ਵਿਚ ਲਗਾਤਾਰ ਰਾਹਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੁਝ ਜਰੂਰੀ ਚੀਜਾਂ ਦੇ ਲਈ ਸਮੇਂ-ਸਮੇਂ ਤੇ ਗਾਈਡ ਲਾਈਨ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਸਰਕਾਰ ਵੱਲੋਂ ਆਈਟੀਆਰ ਦਾਖਲ ਕਰਨ, ਪੈਨ-ਅਧਾਰ ਕਾਰਡ ਵਰਗੀਆਂ ਨੂੰ ਲਿੰਕ ਕਰਨ ਦੀ ਸੀਮਾ ਵਧਾ ਦਿੱਤੀ ਹੈ।

ਜ਼ਿਕਰਯੋਗ  ਹੈ ਕਿ ਕਰੋਨਾ ਕਾਰਨ ਲਗਾਏ ਗਏ ਲੌਕਡਾਊਨ ਵਿਚ ਸਰਕਾਰ ਨੇ ਕਿਹਾ ਸੀ ਕਿ ATM ਵਿਚੋਂ ਨਗਦੀ ਕਡਵਾਉਣ ਨਾਲ ਲੱਗਣ ਵਾਲੇ ਚਾਰਜਸ ਨੂੰ ਤਿੰਨ ਮਹੀਨੇ ਲਈ ਨਹੀਂ ਲਗਾਇਆ ਜਾਵੇਗਾ, ਪਰ ਹੁਣ ਇਹ ਰਾਹਤ ਇਕ ਜੁਲਾਈ ਤੋਂ ਖ਼ਤਮ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਜੇਕਰ 1 ਜੁਲਾਈ ਤੋਂ ਤੁਹਾਡੇ ਬੈਂਕ ਖਾਤੇ ਵਿਚ ਇਕ ਨਿਰਧਾਰਿਤ ਰਕਮ ਨਹੀਂ ਹੋਵੇਗੀ ਤਾਂ ਉਸ ਤੇ ਜੁਰਮਾਨਾ ਵਸੂਲ ਕੀਤਾ ਜਾਵੇਗਾ।

 ਇਸ ਨੂੰ ਜੂਨ ਤੋਂ ਅੱਗੇ ਵਧਾਉਂਣ ਲਈ ਹਾਲੇ ਕੋਈ ਵੀ ਆਦੇਸ਼ ਨਹੀਂ ਆਇਆ ਹੈ। PF Advance: ਕੋਰੋਨਾ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਨਿਰਧਾਰਤ ਸ਼ਰਤਾਂ ਨਾਲ ਆਪਣੇ ਪੀਐਫ ਖਾਤੇ ਚੋਂ ਫੰਡ ਕੱਢਵਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਇਹ ਛੋਟ 30 ਜੂਨ ਤੱਕ ਦਿੱਤੀ ਗਈ ਸੀ। ਇੱਕ ਜੁਲਾਈ ਤੋਂ ਕੋਈ ਖਾਤਾ ਧਾਰਕ ਹੁਣ PF ਪੇਸ਼ਗੀ ਦਾ ਦਾਅਵਾ ਕਰਨ ਦੇ ਯੋਗ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਦੱਸ ਦੱਈਏ ਕਿ ਸਰਕਾਰ ਵੱਲੋਂ ਪੇਸ਼ ਕੀਤੀ ਸਬਕਾ ਵਿਸ਼ਵਾਸ ਯੋਜਨਾ ਦੀ ਅਦਾਇਗੀ ਦੀ ਆਖਰੀ ਮਿਤੀ ਵੀ 30 ਜੂਨ ਤੱਕ ਹੀ ਸੀ। ਇਸ ਹੁਣ 1 ਜੁਲਾਈ ਤੋਂ ਇਹ ਉਪਲੱਬਧ ਨਹੀਂ ਹੋ ਸਕੇਗੀ। ਇਸ ਵਿੱਚ ਸਰਵਿਸ ਟੈਕਸ ਅਤੇ ਸੈਂਟਰਲ ਆਬਕਾਰੀ (ਜੀਐਸਟੀ) ਨਾਲ ਜੁੜੇ ਪੁਰਾਣੇ ਲੰਬਿਤ ਵਿਵਾਦਿਤ ਮਾਮਲਿਆਂ ਦਾ ਹੱਲ ਕੀਤਾ ਜਾ ਰਿਹਾ ਹੈ। ਉਧਰ ਸਰਕਾਰ ਨੇ ਵੀ ਕਿਹਾ ਹੈ ਕਿ 30 ਜੂਨ ਤੋਂ ਅੱਗੇ ਇਸ ਯੋਜਨਾ ਦੀ ਤਾਰੀਖ ਨੂੰ ਨਹੀਂ ਵਧਾਇਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।