ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਅਮੂਲ ਦੁੱਧ ਹੋਇਆ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੱਲ ਤੋਂ ਪੂਰੇ ਭਾਰਤ ਵਿੱਚ ਅਮੂਲ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਵੇਗਾ

Inflation hit the common man, Amul milk became expensive

ਨਵੀਂ ਦਿੱਲੀ:   ਕੋਰੋਨਾ ਕਾਲ ਵਿਚ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਪੈਟਰੋਲ-ਡੀਜ਼ਲ ਮਹਿੰਗਾ ਹੋ ਗਿਆ ਹੈ, ਜਿਸਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਿਆ ਹੈ।

 

ਹੁਣ ਅਮੂਲ  (Inflation hit the common man, Amul milk became expensive) ਨੇ ਵੀ ਲੋਕਾਂ ਨੂੰ ਝਟਕਾ ਦਿੱਤਾ ਹੈ। ਅਮੂਲ (Amul Milk Price Hiked) ਨੇ ਦੁੱਧ ਦੀ ਕੀਮਤ ਵਿਚ ਵਾਧਾ ਕੀਤਾ ਹੈ। ਗੁਜਰਾਤ ਸਹਿਕਾਰੀ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐਮਐਮਐਫ) ਨੇ ਬੁੱਧਵਾਰ ਨੂੰ ਕਿਹਾ ਕਿ ਇਕ ਜੁਲਾਈ ਤੋਂ ਸਾਰੇ ਬ੍ਰਾਂਡਾਂ ਵਿਚ ਅਮੂਲ (Amul Milk Price Hiked)  ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਵੇਗਾ।

ਅਮੂਲ (Amul Milk Price Hiked) ਦੇ ਸਾਰੇ ਦੁੱਧ ਉਤਪਾਦ ਅਮੂਲ ਗੋਲਡ, ਅਮੂਲ ਸ਼ਕਤੀ, ਅਮੂਲ ਤਾਜ਼ਾ, ਅਮੂਲ ਟੀ-ਸਪੈਸ਼ਲ, ਅਮੂਲ ਸਲਿਮ ਐਂਡ ਟ੍ਰਿਮ 'ਤੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਮਿਲੇਗਾ। ਯਾਨੀ ਇਕ ਜੁਲਾਈ ਤੋਂ ਅਮੂਲ ਦਾ ਦੁੱਧ ਦਿੱਲੀ, ਐਨਸੀਆਰ, ਗੁਜਰਾਤ, ਮਹਾਰਾਸ਼ਟਰ, ਪੱਛਮੀ ਬੰਗਾਲ ਸਣੇ ਦੂਜੇ ਰਾਜਾਂ ਵਿਚ ਮਹਿੰਗੇ ਭਾਅ 'ਤੇ ਉਪਲਬਧ ਹੋਵੇਗਾ। ਅਮੂਲ (Amul Milk Price Hiked)   ਵੱਲੋਂ ਤਕਰੀਬਨ ਡੇਢ ਸਾਲ ਮਗਰੋਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਨਵੀਂ ਕੀਮਤ ਲਾਗੂ ਹੋਣ ਤੋਂ ਬਾਅਦ ਅਮੂਲ ਗੋਲਡ ਦੀ ਕੀਮਤ 58 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।

ਅਮੂਲ (Amul Milk Price Hiked) ਬ੍ਰਾਂਡ ਨਾਮ ਹੇਠ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੇ ਜੀਸੀਐਮਐਮਐਫ ਦੇ ਮੈਨੇਜਿੰਗ ਡਾਇਰੈਕਟਰ ਆਰ ਐਸ ਸੋਢੀ ਨੇ ਕਿਹਾ ਕਿ ਕੀਮਤਾਂ ਵਿੱਚ ਵਾਧਾ ਲਗਭਗ ਇੱਕ ਸਾਲ ਅਤੇ ਸੱਤ ਮਹੀਨਿਆਂ ਬਾਅਦ ਕੀਤਾ ਜਾ ਰਿਹਾ ਹੈ, ਜੋ ਉਤਪਾਦਨ ਦੀ ਲਾਗਤ ਵਿੱਚ ਵਾਧੇ ਕਾਰਨ ਲੋੜੀਂਦਾ ਸੀ। “ਕੱਲ ਤੋਂ ਪੂਰੇ ਭਾਰਤ ਵਿੱਚ ਅਮੂਲ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਵੇਗਾ।

 ਸੋਢੀ ਨੇ ਕਿਹਾ ਕਿ ਖੁਰਾਕੀ ਮਹਿੰਗਾਈ ਵਧਣ ਕਾਰਨ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਜ਼ਰੂਰੀ ਹੈ। ਇਸ ਤੋਂ ਇਲਾਵਾ ਪੈਕਿੰਗ ਦੀ ਲਾਗਤ ’ਚ 30 ਤੋਂ 40 ਫੀਸਦੀ, ਆਵਾਜਾਈ ਦੀ ਲਾਗਤ ’ਚ 30 ਫੀਸਦੀ ਤੇ ਉੂਰਜਾ ਲਾਗਤ ’ਚ 30 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਉਤਪਾਦਨ ਲਾਗਤ ਵਧ ਗਈ ਹੈ।