Kedarnath Avalanche : ਕੇਦਾਰਨਾਥ ਧਾਮ ਨੇੜੇ ਆਇਆ ਬਰਫੀਲਾ ਤੂਫ਼ਾਨ ,ਡਿੱਗਿਆ ਬਰਫ਼ ਦਾ ਪਹਾੜ , ਨਜ਼ਾਰਾ ਦੇਖ ਕੰਬ ਗਏ ਸ਼ਰਧਾਲੂ!
ਗਾਂਧੀ ਸਰੋਵਰ ਨੇੜੇ ਬਰਫ਼ ਦਾ ਪਹਾੜ ਹੇਠਾਂ ਡਿੱਗਦਾ ਨਜ਼ਰ ਆ ਰਿਹਾ ਹੈ
Kedarnath Avalanche: ਉਤਰਾਖੰਡ ਦਾ ਮੌਸਮ ਬਦਲਿਆ ਹੋਇਆ ਹੈ। ਇਸ ਦੌਰਾਨ ਕੇਦਾਰਨਾਥ ਤੋਂ ਇਕ ਖੌਫਨਾਕ ਤਸਵੀਰ ਸਾਹਮਣੇ ਆਈ ਹੈ। ਇੱਥੇ ਕੇਦਾਰਨਾਥ ਧਾਮ ਨੇੜੇ ਬਰਫੀਲਾ ਤੂਫ਼ਾਨ ਆਇਆ। ਗਾਂਧੀ ਸਰੋਵਰ ਨੇੜੇ ਬਰਫ਼ ਦਾ ਪਹਾੜ ਹੇਠਾਂ ਡਿੱਗਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਮੌਕੇ 'ਤੇ ਮੌਜੂਦ ਸ਼ਰਧਾਲੂਆਂ ਦੇ ਸਾਹ ਰੁਕ ਗਏ ਹਨ।
ਉਹ ਬੁਰੀ ਤਰ੍ਹਾਂ ਡਰੇ ਹੋਏ ਸਨ ਕਿ ਕਿਤੇ ਇਹ ਬਰਫ਼ਬਾਰੀ ਉਨ੍ਹਾਂ ਵੱਲ ਨਾ ਆ ਜਾਵੇ। ਕੇਦਾਰਨਾਥ ਮੰਦਰ ਦੇ ਦਰਸ਼ਨ ਕਰਨ ਆਏ ਸ਼ਰਧਾਲੂ ਦੂਰੋਂ ਹੀ ਬਰਫੀਲਾ ਤੂਫ਼ਾਨ ਦੇਖਦੇ ਰਹੇ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਘਟਨਾ ਐਤਵਾਰ ਦੀ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਕਿਸੇ ਨੇ ਇਸ ਘਟਨਾ ਨੂੰ ਕੇਦਾਰਨਾਥ ਮੰਦਿਰ ਨੇੜੇ ਕੈਮਰੇ 'ਚ ਰਿਕਾਰਡ ਕਰ ਲਿਆ। ਇੱਥੇ ਬਰਫ਼ ਨਾਲ ਢੱਕੇ ਪਹਾੜ ਨੂੰ ਅਚਾਨਕ ਢਹਿ-ਢੇਰੀ ਹੁੰਦੇ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਬਰਫ਼ਬਾਰੀ ਨੇ ਸਭ ਨੂੰ ਡਰਾ ਦਿੱਤਾ। ਬਰਫ਼ ਦੇ ਡਿੱਗਦੇ ਪਹਾੜ ਨੂੰ ਦੇਖ ਕੇ ਮੌਕੇ 'ਤੇ ਮੌਜੂਦ ਸ਼ਰਧਾਲੂ ਡਰ ਗਏ। ਮੌਕੇ 'ਤੇ ਮੌਜੂਦ ਸਾਰੇ ਸ਼ਰਧਾਲੂ ਸੁਰੱਖਿਅਤ ਹਨ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।