Fake Death Certificate : ਪਰਿਵਾਰ ਨੇ ਮਹਿਲਾ ਦਾ ਜਾਅਲੀ 'ਮੌਤ ਸਰਟੀਫਿਕੇਟ' ਬਣਾ ਕੇ ਬੀਮਾ ਕੰਪਨੀ ਤੋਂ ਵਸੂਲੇ 70 ਲੱਖ ਰੁਪਏ

ਸਪੋਕਸਮੈਨ Fact Check

ਖ਼ਬਰਾਂ, ਰਾਸ਼ਟਰੀ

ਪੁਲੀਸ ਨੇ ਡਾਕਟਰ ਸਮੇਤ 4 ਲੋਕਾਂ ਖ਼ਿਲਾਫ਼ ਦਰਜ ਕੀਤਾ ਕੇਸ , ਚਾਰੋਂ ਮੁਲਜ਼ਮ ਫਰਾਰ

Fake Death Certificate

Fake Death Certificate : ਮੁੰਬਈ ਦੇ ਭਾਈੇਂਦਰ ਵਿੱਚ ਧੋਖਾਧੜੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਪਰਿਵਾਰ ਨੇ  ਮਹਿਲਾ ਦਾ ਜਾਅਲੀ ਮੌਤ ਦਾ ਸਰਟੀਫਿਕੇਟ ਬਣਾ ਕੇ ਬੀਮਾ ਕੰਪਨੀਆਂ ਤੋਂ 70 ਲੱਖ ਰੁਪਏ ਵਸੂਲ ਲਏ ਹਨ। ਇਸ ਮਾਮਲੇ ਵਿੱਚ ਪੁਲੀਸ ਨੇ ਡਾਕਟਰ ਸਮੇਤ 4 ਜਾਣਿਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲਾ ਦਰਜ ਹੁੰਦੇ ਹੀ ਚਾਰੋਂ ਮੁਲਜ਼ਮ ਫਰਾਰ ਹੋ ਗਏ। ਫਿਲਹਾਲ ਪੁਲਸ ਦੋਸ਼ੀਆਂ ਦੀ ਭਾਲ 'ਚ ਲੱਗੀ ਹੋਈ ਹੈ।

ਮੁਲਜ਼ਮਾਂ ਦੇ ਨਾਂ ਕੰਚਨ ਰੋਹਿਤ ਪਾਈ, ਰੋਹਿਤ ਪਾਈ, ਧਨਰਾਜ ਪਾਈ ਅਤੇ ਡਾਕਟਰ ਆਸ਼ੂਤੋਸ਼ ਯਾਦਵ ਹਨ। ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਕ ਬੀਮਾ ਕੰਪਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਮੁਤਾਬਕ ਭਾਈੇਂਦਰ ਦੇ ਰਾਏ ਪਿੰਡ ਦੇ ਦੋਸ਼ੀ ਪਰਿਵਾਰ ਨੇ ਕਈ ਬੀਮਾ ਕੰਪਨੀਆਂ ਤੋਂ ਕੰਚਨ ਦੇ ਨਾਂ 'ਤੇ ਪਾਲਿਸੀਆਂ ਖਰੀਦੀਆਂ ਸਨ।

ਮੁਲਜ਼ਮਾਂ ਨੇ ਕੰਪਨੀ ਤੋਂ ਪੈਸੇ ਵਸੂਲਣ ਲਈ ਕੰਚਨ ਦੀ ਮੌਤ ਦੀ ਫਰਜ਼ੀ ਸਾਜ਼ਿਸ਼ ਰਚੀ। ਇਸ ਦੇ ਲਈ ਉਨ੍ਹਾਂ ਨੇ ਜਾਣ-ਪਛਾਣ ਵਾਲੇ ਡਾਕਟਰ ਦੀ ਮਦਦ ਵੀ ਲਈ। ਇਸ ਡਾਕਟਰ ਨੇ ਕੰਚਨ ਦੀ ਮੌਤ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਇਸ ਦਸਤਾਵੇਜ਼ ਦੇ ਆਧਾਰ 'ਤੇ ਦੋਸ਼ੀ ਪਰਿਵਾਰ ਨੇ ਔਰਤ ਦੀ ਮੌਤ ਦਾ ਫਰਜ਼ੀਵਾੜਾ ਕੀਤਾ।