Tamil Nadu News : ਤਾਮਿਲਨਾਡੂ ’ਚ ਮੌਤ ’ਤੇ ਸ਼ਰਾਬ ਸਮੱਗਲਰਾਂ ਨੂੰ ਹੋਵੇਗੀ ਉਮਰਕੈਦ, 10 ਲੱਖ ਦਾ ਲੱਗੇਗਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Tamil Nadu News : ਸੂਬਾ ਸਰਕਾਰ ਨੇ ਮਨਾਹੀ ਐਕਟ ’ਚ ਕੀਤੀ ਸੋਧ 

Liquor

Tamil Nadu News :  ਬੀਤੇ ਦਿਨੀਂ ਤਾਮਿਲਨਾਡੂ 'ਚ 60 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਕਾਲਾਕੁਰਿਚੀ ਹੂਚ ਦੁਖਾਂਤ ਤੋਂ ਕੁਝ ਦਿਨਾਂ ਸੂਬਾ ਸਰਕਾਰ ਨੇ ਮਨਾਹੀ ਐਕਟ 'ਚ ਸੋਧ ਕਰਨ ਦੇ ਬਾਅਦ ਸੂਬਾ ਸਰਕਾਰ ਨੇ ਸਜ਼ਾ ਨੂੰ ਵਧਾਉਣ ਲਈ ਪਾਬੰਦੀ ਕਾਨੂੰਨ 'ਚ ਸੋਧ ਕੀਤੀ ਹੈ। ਇਸ ਸੋਧੇ ਹੋਏ ਐਕਟ ਅਧੀਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਣ ਦੀ ਸੂਰਤ 'ਚ ਸ਼ਰਾਬ ਦੇ ਸਮੱਗਲਰਾਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਵਿਵਸਥਾ ਹੈ। 
ਸੱਤਾਧਾਰੀ ਡੀ. ਐੱਮ. ਕੇ. ਨੇ ਤਾਮਿਲਨਾਡੂ ਪ੍ਰੋਹਿਬਿਸ਼ਨ ਐਕਟ 1937 'ਚ ਸੋਧ ਕਰ ਕੇ ਗੈਰ-ਕਾਨੂੰਨੀ ਸ਼ਰਾਬ ਦੇ ਨਿਰਮਾਣ, ਸਟੋਰੇਜ ਤੇ ਵਿਕਰੀ ਵਰਗੇ ਅਪਰਾਧਾਂ ਲਈ ਸਜ਼ਾ ਤੇ ਜੁਰਮਾਨੇ 'ਚ ਵਾਧਾ ਕੀਤਾ ਹੈ। ਇਹ ਸੋਧ ਐਕਟ ਸਰਕਾਰ ਵੱਲੋਂ ਨੋਟੀਫਾਈ ਕੀਤੀ ਗਈ ਮਿਤੀ ਤੋਂ ਲਾਗੂ ਹੋਵੇਗਾ। ਸੋਧ 'ਚ ਸ਼ਰਾਬ ਪੀਣ ਨਾਲ ਮੌਤ ਹੋਣ ਬਾਅਦ ਸ਼ਰਾਬ ਸਮੱਗਲਰ ਨੂੰ  ਉਮਰਕੈਦ ਦੀ ਸਜ਼ਾ, 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। 

(For more news apart from Liquor smugglers will face life imprisonment on death in Tamil Nadu, fine of 10 lakhs News in Punjabi, stay tuned to Rozana Spokesman)