Indore ਦੇ ਹਰ ਘਰ ਦਾ ਬਣੇਗਾ ਡਿਜੀਟਲ ਪਤਾ, ਪਾਇਲਟ ਪ੍ਰਾਜੈਕਟ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਲੱਖਣ ਕਿਊ.ਆਰ. ਕੋਡ ਵਾਲੀਆਂ ਵਿਸ਼ੇਸ਼ ਡਿਜੀਟਲ ਪਲੇਟਾਂ ਲਗਾਉਣਾ ਸ਼ਾਮਲ

Every house in Indore will have a digital address, pilot project started

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਨਗਰ ਨਿਗਮ (ਆਈ.ਐਮ.ਸੀ.) ਨੇ ਡਿਜੀਟਲ ਹਾਊਸ ਐਡਰੈੱਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਪ੍ਰਾਜੈਕਟ ਵਿਚ ਸ਼ਹਿਰ ਦੇ ਹਰ ਘਰ ਦੇ ਬਾਹਰ ਵਿਲੱਖਣ ਕਿਊ.ਆਰ. ਕੋਡ ਵਾਲੀਆਂ ਵਿਸ਼ੇਸ਼ ਡਿਜੀਟਲ ਪਲੇਟਾਂ ਲਗਾਉਣਾ ਸ਼ਾਮਲ ਹੈ। ਇਸ ਦੀ ਸ਼ੁਰੂਆਤ ਐਤਵਾਰ ਨੂੰ ਸੁਦਾਮਾ ਨਗਰ ਖੇਤਰ ਦੇ ਵਾਰਡ ਨੰਬਰ 82 ਤੋਂ ਪਾਇਲਟ ਅਧਾਰ ਉਤੇ ਕੀਤੀ ਗਈ ਸੀ। ਇਕ ਅਧਿਕਾਰੀ ਨੇ ਦਸਿਆ ਕਿ ਇਸ ਪ੍ਰਾਜੈਕਟ ਦਾ ਉਦੇਸ਼ ਨਾਗਰਿਕ ਸੇਵਾਵਾਂ ਨੂੰ ਡਿਜੀਟਲ ਤਕਨਾਲੋਜੀ ਨਾਲ ਜੋੜ ਕੇ ‘ਸਮਾਰਟ’ ਪ੍ਰਸ਼ਾਸਨ ਨੂੰ ਤਾਕਤਵਰ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਅਪਣੇ ਡਿਜੀਟਲ ਐਡਰੈੱਸ ਪ੍ਰਾਜੈਕਟ ਨੂੰ ਕੇਂਦਰ ਸਰਕਾਰ ਦੀ ਡਿਜੀਪਿਨ (ਡਿਜੀਟਲ ਪੋਸਟਲ ਇੰਡੈਕਸ ਨੰਬਰ) ਪ੍ਰਣਾਲੀ ਨਾਲ ਜੋੜਿਆ ਹੈ। ਇੰਦੌਰ ਦੀ ਮੇਅਰ ਪੁਸ਼ਯਮਿੱਤਰ ਭਾਰਗਵ ਨੇ ਕਿਹਾ ਕਿ ਇੰਦੌਰ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਹੈ।