ਲੋਕਪਾਲ 'ਚ ਦੇਰੀ ਲਈ ਕੇਂਦਰ ਵਿਰੁਧ ਭੁੱਖ ਹੜਤਾਲ 2 ਅਕਤੂਬਰ ਤੋਂ : ਅੰਨਾ ਹਜ਼ਾਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਲੇਗਣ ਸਿੱਧੀ  ਸਮਾਜਕ ਕਾਰਜਕਰਤਾ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਉਹ ਕੇਂਦਰ 'ਚ ਲੋਕਪਾਲ ਦੀ ਨਿਯੁਕਤੀ 'ਚ ਦੇਰੀ ਦੇ ਵਿਰੋਧ 'ਚ ਕੇਂਦਰ ਸਰਕਾਰ ਵਿਰੁਧ ਦੋ ...

Anna Hazare

ਰਾਲੇਗਣ ਸਿੱਧੀ  ਸਮਾਜਕ ਕਾਰਜਕਰਤਾ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਉਹ ਕੇਂਦਰ 'ਚ ਲੋਕਪਾਲ ਦੀ ਨਿਯੁਕਤੀ 'ਚ ਦੇਰੀ ਦੇ ਵਿਰੋਧ 'ਚ ਕੇਂਦਰ ਸਰਕਾਰ ਵਿਰੁਧ ਦੋ ਅਕਤੂਬਰ ਤੋਂ ਭੁੱਖ ਹੜਤਾਲ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਉਨ੍ਹਾਂ ਦੀ ਮੁਹਿੰਮ 'ਚ ਉਨ੍ਹਾਂ ਦਾ ਸਾਥ ਦੇਣ। ਹਜ਼ਾਰੇ ਨੇ ਕਿਹਾ, ''ਮੈਂ ਮਹਾਰਾਸ਼ਟਰ 'ਚ ਅਹਿਮਦਨਗਰ ਜ਼ਿਲ੍ਹੇ ਦੇ ਅਪਣੇ ਪਿੰਡ ਰਾਲਗਣ ਸਿੱਧੀ 'ਚ ਦੋ ਅਕਤੂਬਰ ਤੋਂ ਭੁੱਖ ਹੜਤਾਲ ਕਰਾਂਗਾ।'' 

ਉਨ੍ਹਾਂ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਨੇ ਪਹਿਲਾਂ ਭਰੋਸਾ ਦਿਤਾ ਸੀ ਕਿ ਉਹ ਲੋਕਪਾਲ ਦੀ ਨਿਯੁਕਤੀ ਕਰੇਗੀ ਅਤੇ ਸੰਸਦ ਵਲੋਂ ਪਾਸ ਅਤੇ ਰਾਸ਼ਟਰਪਤੀ ਵਲੋਂ ਜਨਵਰੀ 2014 'ਚ ਹਸਤਾਖ਼ਰ ਕੀਤੇ ਲੋਕਪਾਲ ਬਿਲ ਨੂੰ ਲਾਗੂ ਕਰੇਗੀ। ਪਰ ਸਰਕਾਰ 'ਚ ਭ੍ਰਿਸ਼ਟਾਚਾਰ 'ਤੇ ਰੋਕ ਲਾਉਣ ਦੀ ਇੱਛਾਸ਼ਕਤੀ ਦੀ ਕਮੀ ਹੈ ਅਤੇ ਇਸੇ ਲਈ ਉਹ ਬਹੁਤ ਸਾਰੇ ਕਾਰਨ ਦੱਸ ਰਹੀ ਹੈ ਅਤੇ ਲੋਕਪਾਲ ਦੀ ਨਿਯੁਕਤੀ 'ਚ ਦੇਰੀ ਕਰ ਰਹੀ ਹੈ।  (ਪੀਟੀਆਈ)