ਕਿਤੇ ਤੁਹਾਡੇ ਸ਼ਹਿਰ ਵਿਚ ਤਾਂ ਨਹੀਂ ਕੋਈ ਫ਼ਰਜ਼ੀ ਟਰੈਵਲ ਏਜੰਟ? ਦੇਖੋ ਵਿਦੇਸ਼ ਮੰਤਰਾਲੇ ਦੀ ਸੂਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

Fake travel agents

ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਸ ਸੂਚੀ ਵਿਚ ਪੰਜਾਬ ‘ਚ ਕੁੱਲ 76 ਫਰਜ਼ੀ ਟਰੈਵਲ ਏਜੰਟ ਹਨ। ਇਸ ਸੂਚੀ ਵਿਚ ਹਰਿਆਣਾ ਦੇ 13 ਏਜੰਟ ਹਨ। ਇਸੇ ਤਰ੍ਹਾਂ ਇਸ ਸੂਚੀ ਵਿਚ ਹਿਮਾਚਲ ਪ੍ਰਦੇਸ਼ ਦਾ ਇਕ ਅਤੇ ਚੰਡੀਗੜ੍ਹ ਦੇ 22 ਏਜੰਟਾਂ ਦੇ ਨਾਂਅ ਸ਼ਾਮਲ ਹਨ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪੂਰੇ ਦੇਸ਼ ਦੇ ਅਜਿਹੇ ਫਰਜੀ ਏਜੰਟਾਂ ਦੀ ਸੂਚੀ ਵਿਚ ਸਿਰਫ਼ ਪੰਜਾਬ ਦੇ ਹੀ 76 ਏਜੰਟ ਹਨ। ਇਹ ਲਿਸਟ ਮੰਤਰਾਲੇ ਦੀ ਵੈਬਸਾਈਟ emigrate.gov.in ਉੱਤੇ ਵੀ ਮੌਜੂਦ ਹੈ। ਇਸ ਸੂਚੀ ਵਿਚ ਦੇਸ਼ ਦੀ ਰਾਜਧਾਨੀ ਵਿਚ ਹੀ ਕੁੱਲ 85 ਏਜੰਟ ਮੌਜੂਦ ਹਨ।

ਪੰਜਾਬ ਵਿਚੋਂ ਲੁਧਿਆਣਾ ਜ਼ਿਲ੍ਹੇ ਦੇ 19, ਜਲੰਧਰ ਦੇ 9, ਹੁਸ਼ਿਆਰਪੁਰ ਦੇ 2, ਗੁਰਦਾਸਪੁਰ ਜੇ 2, ਮੋਹਾਲੀ ਦੇ 22, ਪਟਿਆਲਾ ਦੇ 3, ਰੋਪੜ ਦੇ 3, ਅੰਮ੍ਰਿਤਸਰ ਦੇ 4, ਪਠਾਨਕੋਟ 1, ਜ਼ੀਰਕਪੁਰ ਦੇ 5, ਮੋਗਾ 1, ਬਠਿੰਡਾ ਤੋਂ 1 ਟਰੈਵਲ ਏਜੰਟ ਹੈ।

ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਠੱਗੀ ਖਾਣ ਤੋਂ ਪਹਿਲਾਂ ਇੱਕ ਵਾਰ ਸੂਚੀ ਜਰੂਰ ਦੇਖ ਲਓ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।