ਇਹ ਲੜਾਈ ਅਸੀਂ ਜਿੱਤਾਂਗੇ : ਗਹਿਲੋਤ
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜਸੀ ਰੇੜਕੇ ਵਲ ਸੰਕੇਤ ਦਿੰਦਿਆਂ ਕਿਹਾ ਕਿ ਇਹ ਲੜਾਈ ਅਸੀਂ ਜਿੱਤਾਂਗੇ
Ashok Ghelot
ਜੈਪੁਰ, 29 ਜੁਲਾਈ : ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜਸੀ ਰੇੜਕੇ ਵਲ ਸੰਕੇਤ ਦਿੰਦਿਆਂ ਕਿਹਾ ਕਿ ਇਹ ਲੜਾਈ ਅਸੀਂ ਜਿੱਤਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਥਾਈ ਅਤੇ ਮਜ਼ਬੂਤ ਹੈ। ਗਹਿਲੋਤ ਕਾਂਗਰਸ ਦੇ ਪ੍ਰਦੇਸ਼ ਮੁੱਖ ਦਫ਼ਤਰ ਵਿਚ ਪਾਰਟੀ ਦੇ ਨਵੇਂ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਦੁਆਰਾ ਅਹੁਦਾ ਸੰਭਾਲੇ ਜਾਣ ਮੌਕੇ ਵਰਕਰਾਂ ਨੂੰ ਸੰਬੋਧਤ ਕਰ ਰਹੇ ਸਨ।
ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਦੇ ਤਾਲਮੇਲ ਨਾਲ, ਭਾਜਪਾ ਦੀ ਸਾਜ਼ਸ਼ ਨਾਲ, ਪੈਸੇ ਦੀ ਵਰਤੋਂ ਨਾਲ ਰਾਜ ਦੀ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਸ਼ ਚੱਲ ਰਹੀ ਹੈ।’ ਉਨ੍ਹਾਂ ਕਿਹਾ ਕਿ ਇਹ ਜੋ ਮਾਹੌਲ ਬਣਿਆ ਹੈ, ਉਸ ਤੋਂ ਚਿੰਤਿਤ ਹੋਣ ਦੀ ਲੋੜ ਨਹੀਂ। ਸਾਡੀ ਸਰਕਾਰ ਸਥਾਈ ਹੈ ਅਤੇ ਮਜ਼ਬੂਤ ਹੈ। (ਏਜੰਸੀ)