America's Got Talent ਲਈ ਚੁਣਿਆ ਗਿਆ ਦੀਪ ਗੌਤਮ, ਆਡੀਸ਼ਨ 'ਚ ਕਈ ਕਲਾਕਾਰਾਂ ਪਛਾੜ ਕੇ ਹੋਇਆ Select
ਦੀਪ ਨੂੰ ਅਮਰੀਕਾ ਦੇ ਇਸ ਮਸ਼ਹੂਰ ਸ਼ੋਅ ਤੱਕ ਪਹੁੰਚਣ ਲਈ ਕਾਫੀ ਮਿਹਨਤ ਕਰਨੀ ਪਈ।
ਨਵੀਂ ਦਿੱਲੀ - ਜੇਕਰ ਮਿਹਨਤ ਅਤੇ ਟੀਚੇ ਇਕੱਠੇ ਮਿਲ ਜਾਣ ਤਾਂ ਕੁਝ ਵੀ ਅਸੰਭਵ ਨਹੀਂ ਹੈ। ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਦੀਪ ਗੌਤਮ ਨੇ ਅਜਿਹਾ ਹੀ ਕੁਝ ਕੀਤਾ ਹੈ। ਦੀਪ ਗੌਤਮ ਨੇ ਕਈ ਹੋਰ ਅਦਾਕਾਰਾਂ ਨੂੰ ਪਛਾੜਦੇ ਹੋਏ ਅਮਰੀਕੀ ਰਿਐਲਿਟੀ ਸ਼ੋਅ ‘ਅਮਰੀਕਾਜ਼ ਗੌਟ ਟੈਲੇਂਟ’ ਵਿਚ ਜਗ੍ਹਾ ਬਣਾਈ ਹੈ। ਦੀਪ ਨੂੰ ਅਮਰੀਕਾ ਦੇ ਪ੍ਰਸਿੱਧ ਸ਼ੋਅ ਅਮਰੀਕਾਜ਼ ਗੌਟ ਟੈਲੇਂਟ ਸੀਜ਼ਨ 16, 17 ਦੇ ਆਡੀਸ਼ਨ ਲਈ ਚੁਣਿਆ ਗਿਆ ਹੈ।
ਹਾਲਾਂਕਿ ਦੀਪ ਨੂੰ ਅਮਰੀਕਾ ਦੇ ਇਸ ਮਸ਼ਹੂਰ ਸ਼ੋਅ ਤੱਕ ਪਹੁੰਚਣ ਲਈ ਕਾਫੀ ਮਿਹਨਤ ਕਰਨੀ ਪਈ। ਰਿਸ਼ਤੇਦਾਰਾਂ, ਦੋਸਤਾਂ ਨੇ ਉਸ ਦਾ ਮਜ਼ਾਕ ਉਡਾਇਆ। ਪੌਪਿੰਗ ਡਾਂਸ ਵਿਚ ਮਾਹਿਰ ਦੀਪ ਨੂੰ ਰੋਬੋਟਿਕ ਡਾਂਸ ਬਹੁਤ ਪਸੰਦ ਹੈ। ਹਾਲਾਂਕਿ ਉਹ ਕੁਝ ਵੱਖਰਾ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ 'ਟੌਏ ਡਾਂਸ' ਦੀਆਂ ਬਾਰੀਕੀਆਂ ਸਿੱਖਣ ਲਈ ਇਹ ਰਾਹ ਚੁਣਿਆ। ਦੀਪ ਲਈ ਪੌਪਿੰਗ ਤੋਂ ਟੌਏ ਡਾਂਸ ਦਾ ਰਾਹ ਚੁਣਨਾ ਆਸਾਨ ਨਹੀਂ ਸੀ। ਵਾਲਾਂ ਦੇ ਰੰਗ ਤੋਂ ਲੈ ਕੇ ਖਿਡੌਣਿਆਂ ਵਰਗੇ ਆਪਣੇ ਕੱਪੜੇ ਡਿਜ਼ਾਈਨ ਕਰਨ ਤੱਕ ਸਭ ਬਹੁਤ ਔਖਾ ਸੀ। ਇਸ ਲਈ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਉਸ ਦਾ ਬਹੁਤ ਮਜ਼ਾਕ ਉਡਾਇਆ। ਪਰ ਦੀਪ ਪਿੱਛੇ ਨਹੀਂ ਹਟਿਆ।
ਜੇਕਰ ਦੀਪ ਦੀ ਮੰਨੀਏ ਤਾਂ ਛੋਟੇ ਵੀਡੀਓ ਪਲੇਟਫਾਰਮ ਜੋਸ਼ ਨੇ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਉਸਦੀ ਮਦਦ ਕੀਤੀ। ਜੋਸ਼ 'ਤੇ ਦੀਪ ਦੇ ਕਈ ਵੀਡੀਓ ਮੌਜੂਦ ਹਨ, ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ। ਉਸ ਦੁਆਰਾ ਬਣਾਈ ਵੀਡੀਓ ਨੂੰ ਭਰਪੂਰ ਪ੍ਰਸ਼ੰਸਾ ਅਤੇ ਪਿਆਰ ਮਿਲਦਾ ਹੈ। ਦੀਪ ਦਾ ਸੁਪਨਾ ਹੈ ਕਿ ਉਸ ਦਾ ਆਪਣਾ ਇੱਕ ਡਾਂਸ ਸਟੂਡੀਓ ਹੋਵੇ ਜਿਸ ਵਿਚ ਉਹ ਦੂਜਿਆਂ ਨੂੰ ਸਿਖਲਾਈ ਦੇ ਸਕੇ।
ਦੱਸ ਦਈਏ ਕਿ ਦੀਪ ਨੇ ਸਾਲ 2019 ਵਿਚ ਸੋਨੀ ਸਬ ਟੀਵੀ ਦੁਆਰਾ ਹੋਸਟ ਕੀਤੇ ਗਏ ਡਾਂਸ ਰਿਐਲਿਟੀ ਸ਼ੋਅ 'ਇੰਡੀਆ ਕੇ ਮਸਤ ਕਲੰਦਰ' ਵਿਚ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਹੈ। ਇਸ ਦੇ ਨਾਲ ਹੀ ਦੀਪ ਨੇ ਤੇਲਗੂ ਰਿਐਲਿਟੀ ਸ਼ੋਅ 'ਡੈਂਸੀ ਪਲੱਸ' ਦੇ ਟਾਪ 12 'ਚ ਵੀ ਜਗ੍ਹਾ ਬਣਾ ਲਈ ਹੈ। ਦੀਪ ਨੂੰ ਅਮਰੀਕਾ ਦੇ ਪ੍ਰਸਿੱਧ ਸ਼ੋਅ ਅਮਰੀਕਾਜ਼ ਗੌਟ ਟੈਲੇਂਟ ਸੀਜ਼ਨ 16, 17 ਦੇ ਆਡੀਸ਼ਨ ਲਈ ਚੁਣਿਆ ਗਿਆ ਹੈ।