Rajasthan News:ਰਾਜਸਥਾਨ ਸਰਕਾਰ ਨੇ ਸਿੱਖ ਕਰਾਰਾਂ ਬਾਰੇ ਲਿਆ ਵੱਡਾ ਫ਼ੈਸਲਾ,ਪ੍ਰੀਖਿਆਵਾਂ 'ਚ ਵਿਦਿਆਰਥੀਆਂ ਨੂੰ ਕਰਾਰ ਪਾਉਣ ਦੀ ਦਿੱਤੀਮਨਜ਼ੂਰੀ
Rajasthan News : ਰਾਜਸਥਾਨ ਦੀ ਭਾਜਪਾ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ, ਐਡਵੋਕੇਟ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤੀ ਜਾਣਕਾਰੀ
Rajasthan News in Punjabi : ਰਾਜਸਥਾਨ ਸਰਕਾਰ ਨੇ ਸਿੱਖ ਕਰਾਰਾਂ ਬਾਰੇ ਵੱਡਾ ਫ਼ੈਸਲਾ ਲਿਆ ਹੈ । ਹੁਣ ਪ੍ਰੀਖਿਆਵਾਂ 'ਚ ਵਿਦਿਆਰਥੀਆਂ ਨੂੰ ਕਰਾਰ ਪਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਿੱਖ ਪੰਜ ਕਕਾਰਾਂ ਨੂੰ ਧਾਰਨ ਕਰ ਕੇ ਦੇ ਪ੍ਰੀਖਿਆਵਾਂ ਸਕਣਗੇ। ਸਿੱਖ ਵਿਦਿਆਰਥੀ ਕੜਾ ਤੇ ਕਿਰਪਾਨ ਪਾ ਕੇ ਪ੍ਰੀਖਿਆ 'ਚ ਬੈਠ ਸਕਣਗੇ। ਜੈਪੁਰ ਦੀ ਨਿੱਜੀ ਯੂਨੀਵਰਸਿਟੀ 'ਚ ਵਿਦਿਆਰਥਣ ਨੂੰ ਪੇਪਰ ਦੇਣ ਤੋਂ ਰੋਕਿਆ ਸੀ। ਅੰਮ੍ਰਿਤਧਾਰੀ ਕੁੜੀ ਨਾਲ ਹੋਏ ਵਤੀਰੇ 'ਤੇ SGPC ਨੇ ਇਤਰਾਜ਼ ਪ੍ਰਗਟਾਇਆ ਸੀ।
ਇਸ ਸਬੰਧੀ ਐਡਵੋਕੇਟ ਕੁਲਦੀਪ ਸਿੰਘ ਧਾਲੀਵਾਲ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ‘‘ਭਾਜਪਾ ਸਰਕਾਰ ਸਿੱਖਾਂ ਦੇ ਸਨਮਾਨ ਲਈ ਹਮੇਸ਼ਾ ਤਿਆਰ!’’
‘‘ਰਾਜਸਥਾਨ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਪ੍ਰੀਖਿਆਵਾਂ ਵਿੱਚ ਪੰਜ ਕਕਾਰਾਂ ਨਾਲ ਸਿੱਖਾਂ ਨੂੰ ਸਨਮਾਨ ਸਹਿਤ ਪ੍ਰੀਖਿਆਵਾਂ ਦੇਣ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਹੈ। ਇਹ ਕੇਂਦਰ ਸਰਕਾਰ ਦੀਆਂ ਗਾਈਡਲਾਈਨ ਜੋ ਬੜੀ ਮਿਹਨਤ ਨਾਲ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ Narendra Modi ਜੀ ਦੀ ਅਗਵਾਈ ਵਿੱਚ, ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ Iqbal Singh Lalpura ਨੇ ਕੇਂਦਰ ਸਰਕਾਰ ਵਿੱਚ JEE ਦੀ ਪ੍ਰੀਖਿਆ ਲਈ ਲਾਗੂ ਕਰਵਾਈਆਂ ਸਨ। ਰਾਜਸਥਾਨ ਲਈ ਪੰਜਾਬ ਭਾਜਪਾ ਦੀ ਟੀਮ ਸਾਡੇ ਮਾਨਯੋਗ ਪ੍ਰਧਾਨ Sunil Jakhar ਜੀ ਅਤੇ ਕਾਰਜਕਾਰੀ ਪ੍ਰਧਾਨ Ashwani Sharma ਜੀ ਦੀ ਅਗਵਾਈ ਵਿੱਚ ਰਾਜਸਥਾਨ ਸਰਕਾਰ ਦੇ ਸੰਪਰਕ ਵਿੱਚ ਸੀ। ਸ੍ਰੋਮਣੀ ਕਮੇਟੀ ਨੂੰ ਪੰਜਾਬ ਅਤੇ ਦੂਜੇ ਰਾਜਾਂ ਵਿੱਚ ਵੀ ਇਹ ਲਾਗੂ ਕਰਵਾਉਣੀਆਂ ਲੋੜੀਂਦੀਆਂ ਹਨ ਤਾਂ ਜੋ ਅੱਗੋ ਕਿਸੇ ਸਿੱਖ ਭੈਣ ਭਰਾ ਨੂੰ ਸਮੱਸਿਆ ਨਾ ਆਵੇ ।’’
(For more news apart from Rajasthan government takes big decision regarding Sikh contracts News in Punjabi, stay tuned to Rozana Spokesman)