ਪਤਨੀ ਦੀ ਸੁੰਦਰਤਾ ਤੋਂ ਡਰਿਆ ਪਤੀ, ਖਰੋਚਿਆ ਚਿਹਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਡਾ ਸਮਾਜ ਕਿੱਥੇ ਜਾ ਰਿਹਾ ਹੈ, ਇਸ ਦਾ ਇਕ ਹੋਰ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ..........

Raj Raikwar

ਮੁੰਬਈ : ਸਾਡਾ ਸਮਾਜ ਕਿੱਥੇ ਜਾ ਰਿਹਾ ਹੈ, ਇਸ ਦਾ ਇਕ ਹੋਰ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਨੂੰ ਡਰ ਸੀ ਕਿ ਉਸ ਦੀ ਖ਼ੂਬਸੂਰਤ ਪਤਨੀ ਉੱਤੇ ਉਸ ਦੇ ਸ਼ਹਿਰ ਦੇ ਲੋਕਾਂ ਦੀ ਗੰਦੀ ਨਜ਼ਰ ਪੈ ਸਕਦੀ ਹੈ, ਇਸ ਲਈ ਉਸ ਨੇ ਪਤਨੀ ਦਾ ਚਿਹਰਾ ਹੀ ਖਰੋਂਚ ਦਿਤਾ। ਇਹੀ ਵਿਅਕਤੀ ਖ਼ੁਦ ਮੁੰਬਈ ਵਿਚ ਦੂਜਿਆਂ ਉੱਤੇ ਗੰਦੀ ਨਜ਼ਰ ਰਖਦਾ ਸੀ। ਰਾਜ ਰਾਇਕਵਾਰ ਨਾਮਕ ਇਸ ਵਿਅਕਤੀ ਉੱਤੇ ਮੁੰਬਈ ਵਿਚ ਬਲਾਤਕਾਰ ਅਤੇ ਛੇੜਛਾੜ ਦੇ ਦੋ ਮਾਮਲੇ ਦਰਜ ਹੋਏ ਹਨ। ਮੁੰਬਈ ਕਰਾਈਮ ਬ੍ਰਾਂਚ ਸੂਤਰਾਂ ਅਨੁਸਾਰ, ਰਾਜ ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਮੂਲ ਨਿਵਾਸੀ ਹੈ।

ਉਹ ਬਾਲੀਵੁਡ ਵਿਚ ਕੰਮ ਕਰਦਾ ਹੈ, ਇਸ ਲਈ ਉਹ ਮੁੰਬਈ ਵਿਚ ਰਹਿੰਦਾ ਹੈ, ਜਦਕਿ ਉਸ ਦਾ ਪ੍ਰਵਾਰ ਜਬਲਪੁਰ ਵਿਚ ਰਹਿੰਦਾ ਹੈ। ਉਸ ਦਾ ਕਰੀਬ 12 ਸਾਲ ਪਹਿਲਾਂ ਵਿਆਹ ਹੋਇਆ। ਉਸ ਦੇ ਦੋ ਬੱਚੇ ਹਨ। ਉਸ ਦੀ ਪਤਨੀ ਬਹੁਤ ਸੁੰਦਰ ਹੈ। ਉਸ ਨੂੰ ਡਰ ਸੀ ਕਿ ਮੁੰਬਈ ਵਿਚ ਉਸ ਦੇ ਰਹਿਣ ਕਰ ਕੇ ਜਬਲਪੁਰ ਵਿਚ ਲੋਕਾਂ ਦੀ ਉਸ ਦੀ ਖ਼ੂਬਸੂਰਤ ਪਤਨੀ ਉਤੇ ਗੰਦੀ ਨਜ਼ਰ ਪੈ ਸਕਦੀ ਹੈ, ਇਸ ਲਈ ਉਸ ਨੇ ਲੋਹੇ ਦੇ ਉਸ ਸਟੈਂਡ, ਜਿਸ ਉੱਤੇ ਮੱਛਰ ਮਾਰਨ ਵਾਲੀ ਕੁਆਇਲ ਰੱਖੀ ਜਾਂਦੀ ਹੈ, ਉਸ ਨਾਲ ਪਤਨੀ ਦਾ ਮੂੰਹ ਇਕ ਦਿਨ ਬੁਰੀ ਤਰ੍ਹਾਂ ਖਰੋਂਚ ਦਿਤਾ।             (ਏਜੰਸੀਆਂ)

ਪਤਨੀ ਨੇ ਉਸ ਦੇ ਵਿਰੁੱਧ ਕੁੱਟ -ਮਾਰ ਅਤੇ ਦਹੇਜ ਦਾ ਮਾਮਲਾ ਦਰਜ ਕਰਵਾਇਆ ਹੋਇਆ ਹੈ। ਰਾਜ ਰਾਇਕਵਾਰ ਨੂੰ ਦੋ ਦਿਨ ਪਹਿਲਾਂ ਇਕ ਨਵੇਂ ਕੇਸ ਵਿਚ ਮੁੰਬਈ ਕਰਾਈਮ ਬ੍ਰਾਂਚ ਨੇ ਇਕ ਨਬਾਲਿਗ ਦੇ ਨਾਲ ਰੇਪ ਕਰਣ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਇੰਸਪੈਕਟਰ ਸੰਜੈ ਸਾਲੁੰਕੇ ਦੇ ਅਨੁਸਾਰ, ਅਸੀਂ ਉਸ ਉੱਤੇ ਪੋਕਸੋ ਐਕਟ ਵੀ ਲਗਾਇਆ ਹੈ। ਮਾਮਲਾ ਮੁੰਬਈ ਦੇ ਸਹਾਰ ਇਲਾਕੇ ਦਾ ਹੈ। ਰਾਜ ਜਿਸ ਇਲਾਕੇ ਵਿਚ ਰਹਿੰਦਾ ਸੀ, ਉਸੀ ਇਲਾਕੇ ਵਿਚ 9 ਸਾਲ ਦੀ ਇਕ ਬੱਚੀ ਦਾ ਵੀ ਘਰ ਹੈ। ਬੱਚੀ ਬੀਮਾਰ ਸੀ ਅਤੇ ਮਾਂ ਦੀ ਗੋਦ ਵਿਚ ਸੀ। ਉਹ ਰੋ ਰਹੀ ਸੀ। 

ਬੱਚੀ ਦੇ ਨਾਲ ਗੰਦੀ ਹਰਕਤ ਕਰਣ ਦੀ ਕੋਸ਼ਿਸ਼ - ਰਾਜ ਨੇ ਉਸ ਨੂੰ ਫਰੂਟੀ ਦਿਵਾਉਣ ਦੇ ਬਹਾਨੇ ਗੋਦ ਵਿਚ ਲਿਆ ਅਤੇ ਆਪਣੇ ਘਰ ਲੈ ਗਿਆ। ਉੱਥੇ ਉਹ ਜਿਵੇਂ ਹੀ ਬੱਚੀ ਦੇ ਨਾਲ ਗੰਦੀ ਹਰਕਤ ਕਰਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਨੂੰ ਫੜ ਲਿਆ ਗਿਆ। ਜਦੋਂ ਉਸ ਦਾ ਪਿਛੋਕੜ ਪਤਾ ਕੀਤਾ ਗਿਆ ਤਾਂ ਜਬਲਪੁਰ ਦਾ ਕੇਸ ਸਾਹਮਣੇ ਆਉਂਦੇ ਹੀ ਪਤਾ ਲਗਿਆ ਕਿ ਉਸ ਦੇ ਵਿਰੁੱਧ ਗੋਰੇਗਾਓਂ ਵਿਚ ਵੀ ਛੇੜਛਾੜ ਦਾ ਕੇਸ ਦਰਜ ਹੋਇਆ ਹੈ।  

ਡਬਲ ਕਮਾਈ - ਕਰਾਈਮ ਬ੍ਰਾਂਚ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਰਾਜ ਰਾਇਕਵਾਰ ਪੇਸ਼ੇ ਤੋਂ ਡਰਾਈਵਰ ਹੈ। ਬਾਲੀਵੁਡ ਵਿਚ ਜਿਨ੍ਹਾਂ ਗੱਡੀਆਂ ਵਿਚ ਸ਼ੂਟਿੰਗ ਲਈ ਕੈਮਰਾ ਲੈਜਾਇਆ ਜਾਂਦਾ ਹੈ, ਉਹ ਉਨ੍ਹਾਂ ਗੱਡੀਆਂ ਨੂੰ ਡਰਾਈਵ ਕਰਦਾ ਹੈ। ਇਸ ਤੋਂ ਇਲਾਵਾ ਸ਼ੂਟਿੰਗ ਲਈ ਜੋ ਸੇਟ ਬਣਦੇ ਹਨ, ਉਸ ਦੀ ਡਿਜਾਇਨਿੰਗ ਆਦਿ ਦਾ ਵੀ ਉਹ ਕੰਮ ਕਰਦਾ ਹੈ।  ਉਸ ਦੀ ਪਤਨੀ ਪੜ੍ਹੀ - ਲਿਖੀ ਹੈ ਅਤੇ ਪੇਸ਼ੇ ਤੋਂ ਟੀਚਰ ਹੈ।  (ਏਜੰਸੀਆਂ)