ਕਾਰਕੁਨਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਆਈ ਟਵਿੰਕਲ ਖੰਨਾ ?
ਭੀਮਾ - ਕੋਰੇਗਾਂਵ ਹਿੰਸਾ ਦੇ ਮਾਮਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਕਥਿਤ ਸਾਜਿਸ਼ ਦੀ ਜਾਂਚ ਦੇ ਸਿਲਸਿਲੇ ਵਿਚ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ...
ਮੁੰਬਈ : ਭੀਮਾ - ਕੋਰੇਗਾਂਵ ਹਿੰਸਾ ਦੇ ਮਾਮਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਕਥਿਤ ਸਾਜਿਸ਼ ਦੀ ਜਾਂਚ ਦੇ ਸਿਲਸਿਲੇ ਵਿਚ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਕੁੱਝ ਮਨੁਖੀ ਅਧੀਕਾਰ ਕਰਮਚਾਰੀਆਂ ਅਤੇ ਕਾਰਕੁਨਾਂ ਨੂੰ ਮੰਗਲਵਾਰ ਨੂੰ ਦੇਸ਼ਭਰ ਵਿਚ ਛਾਪੇ ਮਾਰ ਕੇ ਗ੍ਰਿਫਤਾਰ ਕੀਤਾ ਸੀ। ਇਸ ਗ੍ਰਿਫ਼ਤਾਰੀ 'ਤੇ ਬਹੁਤ ਲੋਕਾਂ ਨੇ ਪ੍ਰਤੀਕਿਰਿਆ ਦਿਤੀ ਸੀ ਅਤੇ ਹੁਣ ਅਜਿਹਾ ਲੱਗਦਾ ਹੈ ਕਿ ਇਸ ਲਿਸਟ ਵਿਚ ਟਵਿੰਕਲ ਖੰਨਾ ਦਾ ਵੀ ਨਾਮ ਜੁੜ ਗਿਆ ਹੈ।
ਦਰਅਸਲ ਟਵਿੰਕਲ ਨੇ ਬੁੱਧਵਾਰ ਨੂੰ ਅਪਣੇ ਆਫਿਸ਼ਲ ਟਵਿਟਰ ਹੈਂਡਲ 'ਤੇ ਇਕ ਟਵੀਟ ਕੀਤਾ ਹੈ ਜਿਸ ਦੇ ਨਾਲ ਲਗਦਾ ਹੈ ਕਿ ਉਹ ਇਹਨਾਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿਚ ਹੈ। ਟਵਿੰਕਲ ਨੇ ਅਪਣੇ ਟਵੀਟ ਵਿਚ ਲਿਖਿਆ, ਆਜ਼ਾਦੀ ਇਕ ਵਾਰ ਵਿਚ ਖਤਮ ਨਹੀਂ ਹੁੰਦੀ। ਇਹ ਕਈ ਵਾਰ ਵਿਚ ਖਤਮ ਹੁੰਦੀ ਹੈ। ਇਕ ਵਾਰ ਵਿਚ ਇਕ, ਇਕ ਕਾਰਕੂਨ, ਇਕ ਵਕੀਲ, ਇਕ ਲੇਖਕ ਅਤੇ ਅੰਤ ਵਿਚ ਸਾਡੇ ਵਿਚੋਂ ਕੋਈ ਇਕ...
ਮੰਨਿਆ ਜਾ ਰਿਹਾ ਹੈ ਕਿ ਇਹ ਟਵੀਟ ਇਹਨਾਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿਚ ਹੀ ਕੀਤਾ ਗਿਆ ਹੈ। ਦੱਸ ਦਈਏ ਕਿ ਟਵਿੰਕਲ ਪਹਿਲਾਂ ਵੀ ਸਮਾਜਿਕ ਅਤੇ ਰਾਜਨੀਤਕ ਮਜ਼ਮੂਨਾਂ 'ਤੇ ਅਪਣੇ ਵਿਚਾਰ ਸਾਫ਼ ਕਰਦੀ ਰਹੀ ਹੈ। ਧਿਆਨ ਯੋਗ ਹੈ ਕਿ ਪੁਲਿਸ ਨੇ ਇਸ ਮਾਮਲੇ ਵਿਚ ਮਸ਼ਹੂਰ ਵਕੀਲ ਸੁਧਾ ਭਾਰਦਵਾਜ, ਸੰਪਾਦਕ ਗੌਤਮ ਨਵਲਖਾ, ਤੇਲੁਗੁ ਕਵੀ ਵਰਵਰਾ ਰਾਵ, ਲੈਕਚਰਰ ਵੇਰਨਾਨ ਗੋਂਜ਼ਾਲਵਿਸ ਅਤੇ ਵਕੀਲ ਅਤੇ ਮਨੁਖੀ ਅਧੀਕਾਰ ਕਰਮਚਾਰੀ ਅਰੁਣ ਫਰੇਰਾ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਬਾਅਦ ਵਿਚ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਪੁਲਿਸ ਨੂੰ ਝੱਟਕਾ ਦਿੰਦੇ ਹੋਏ ਨਿਰਦੇਸ਼ ਦਿਤਾ ਸੀ ਕਿ ਕਸਟਡੀ ਵਿਚ ਲਏ ਗਏ ਲੋਕ ਨਜ਼ਰਬੰਦ ਰੱਖੇ ਜਾਣਗੇ। ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਤੋਂ ਅਸਹਮਤੀ ਜਤਾਉਣ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ, ਜਦ ਕਿ ਅਸਹਮਤੀ ਤਾਂ ਲੋਕਤੰਤਰ ਲਈ ਸੇਫ਼ਟੀ ਵਾਲਵ ਹੈ।