ਮਹਾਂਪੰਚਾਇਤ 'ਚ ਬੋਲੇ ਗੁਰਨਾਮ ਚੜੂਨੀ, ਕਿਹਾ- ਹਰਿਆਣਾ ਦਾ ਕਿਸਾਨ ਹੁਣ ਹੋਰ ਡੰਡੇ ਨਹੀਂ ਖਾਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਰੌਂਡਾ ਦੀ ਨਵੀਂ ਅਨਾਜ ਮੰਡੀ ਵਿੱਚ ਬੁਲਾਈ ਗਈ ਮਹਾਂਪੰਚਾਇਤ

Mahapanchayat

 

ਕਰਨਾਲ: ਕਰਨਾਲ ਵਿੱਚ ਸ਼ਨੀਵਾਰ ਨੂੰ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ, ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਘਰੌਂਡਾ ਦੀ ਨਵੀਂ ਅਨਾਜ ਮੰਡੀ ਵਿੱਚ ਮਹਾਂਪੰਚਾਇਤ ਬੁਲਾਈ। ਇਸ ਵਿੱਚ ਹਰਿਆਣਾ ਦੇ ਵੱਖ -ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ।

 ਹੋਰ ਪੜ੍ਹੋ: ਉਤਰਾਖੰਡ 'ਚ ਇਕ ਵਾਰ ਫਿਰ ਫਟਿਆ ਬੱਦਲ, 2 ਲੋਕਾਂ ਦੀ ਮੌਤ, 5 ਮਲਬੇ ਹੇਠ ਫਸੇ

 

ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ  ਵੀ ਪਹੁੰਚੇ ਤੇ ਉਹਨਾਂ ਕਿਹਾ ਕਿ ਹੁਣ ਬਹੁਤ ਹੋੋ ਗਿਆ। ਹਰਿਆਣਾ ਦੇ ਕਿਸਾਨ ਹੁਣ ਹੋਰ ਡੰਡੇ ਨਹੀਂ ਖਾਣਗੇ। ਇਸ ਲਈ ਸੰਯੁਕਤ ਕਿਸਾਨ ਮੋਰਚਾ ਛੇਤੀ ਹੀ ਕੋਈ ਠੋਸ ਫੈਸਲਾ ਲਵੇ।

 

 

ਮੀਟਿੰਗ ਦੇ ਮੱਦੇਨਜ਼ਰ ਹੁਣ ਪੁਲਿਸ-ਪ੍ਰਸ਼ਾਸਨ ਦੀਆਂ ਨਜ਼ਰਾਂ ਵੀ ਕਿਸਾਨਾਂ ਦੀ ਆਉਣ ਵਾਲੀ ਰਣਨੀਤੀ 'ਤੇ ਟਿਕੀਆਂ ਹੋਈਆਂ ਹਨ। ਦੂਜੇ ਪਾਸੇ, ਲਾਠੀਚਾਰਜ ਅਤੇ ਪੱਥਰਬਾਜ਼ੀ ਦੌਰਾਨ ਜ਼ਖਮੀ ਹੋਏ ਪੁਲਿਸ ਵਾਲਿਆਂ ਦੀ ਤਰਫੋਂ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਹਨ।

 ਹੋਰ ਪੜ੍ਹੋ: ਚੰਡੀਗੜ੍ਹ 'ਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਨੇ ਪ੍ਰੈਸ ਕਲੱਬ ਨੂੰ ਚਾਰੋਂ ਪਾਸਿਓ ਕੀਤਾ ਸੀਲ

 

ਜਦੋਂ ਕਿ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਜ਼ਖਮੀ ਕਿਸਾਨਾਂ ਦੀ ਤਰਫੋਂ ਸ਼ਿਕਾਇਤ ਵੀ ਦਿੱਤੀ ਗਈ ਹੈ, ਜਿਸ ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

 ਹੋਰ ਪੜ੍ਹੋਡਿਊਟੀ ਕਰ ਰਹੀ ਮਹਿਲਾ ਕਾਂਸਟੇਬਲ 'ਤੇ ਕੀਤਾ ਭੱਦਾ ਕੁਮੈਂਟ, ਵਿਰੋਧ ਕਰਨ 'ਤੇ ਰਾਡ ਨਾਲ ਪਾੜਿਆ ਸਿਰ