ਰਾਹੁਲ ਗਾਂਧੀ ਦਾ ਸਰਕਾਰ 'ਤੇ ਵਾਰ, ਸੰਵਿਧਾਨ ਦੀ ਧਾਰਾ 15 ਅਤੇ 25 ਨੂੰ ਵੀ ਵੇਚ ਦਿੱਤਾ? 

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਸਰਕਾਰ ’ਤੇ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ’ਤੇ ਚੱਲਣ ਦਾ ਦੋਸ਼ ਲਗਾਇਆ।

Rahul Gandhi

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ’ਤੇ ਦਲਿਤਾਂ, ਆਦਿਵਾਸੀਆਂ ਅਤੇ ਮੁਸਲਮਾਨਾਂ ਨੂੰ ਦਬਾਉਣ ਦਾ ਦੋਸ਼ ਲਗਾਇਆ। ਰਾਹੁਲ ਗਾਂਧੀ ਨੇ ਸੋਮਵਾਰ ਨੂੰ ਟਵੀਟ ਕਰ ਕੇ ਦੋਸ਼ ਲਗਾਉਂਦਿਆਂ ਪੁੱਛਿਆ ਕਿ ਕੀ ਮੋਦੀ ਸਰਕਾਰ ਨੇ ਸੰਵਿਧਾਨ ਦੀ ਧਾਰਾ 15 ਅਤੇ ਧਾਰਾ 25 ਨੂੰ ਵੀ ਵੇਚ ਦਿੱਤਾ ਹੈ। ਰਾਹੁਲ ਗਾਂਧੀ ਨੇ ਸਰਕਾਰ ’ਤੇ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ’ਤੇ ਚੱਲਣ ਦਾ ਦੋਸ਼ ਲਗਾਇਆ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ’ਚ ਇਕ ਵਿਅਕਤੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਿਆ ਜਾ ਰਿਹਾ ਹੈ। ਵੀਡੀਓ ’ਚ ਇਕ ਵਿਸ਼ੇਸ਼ ਧਰਮ ਦੇ ਕੁਝ ਨੌਜਵਾਨ ਕਹਿ ਰਹੇ ਹਨ ਕਿ ਸਾਨੂੰ ਜ਼ਬਰਨ ‘ਜੈ ਸ਼੍ਰੀਰਾਮ’ ਬੋਲਣ ਲਈ ਕਿਹਾ ਜਾ ਰਿਹਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਸੇ ਵੀਡੀਓ ਨੂੰ ਆਧਾਰ ਬਣਾ ਕੇ ਸਰਕਾਰ ’ਤੇ ਹਮਲਾ ਕਰਦੇ ਹੋਏ ਟਵੀਟ ਕੀਤਾ,‘‘ਸੰਵਿਧਾਨ ਦੀ ਧਾਰਾ 15 ਅਤੇ 25 ਵੀ ਵੇਚ ਦਿੱਤਾ ਹੈ।’’

ਇਸ ਵਿਚ ਕਾਂਗਰਸ ਨੇ ਵੀ ਆਪਣੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ,‘‘ਭਾਜਪਾ ਦੀ ਨਫ਼ਰਤਜੀਵੀ ਵਿਚਾਰਧਾਰਾ ਨੇ ਸਮਾਜ ’ਚ ਨਫ਼ਰਤ ਵਧਾਈ ਹੈ, ਜਿਸ ਦੇ ਨਤੀਜੇ ਵਜੋਂ ਜਾਤੀਗਤ ਅੱਤਿਆਚਾਰ ਵਧਿਆ ਹੈ। ਭਾਜਪਾ ਦੀ ਨਫ਼ਰਤਜੀਵੀ ਵਿਚਾਰਧਾਰਾ ਦੇਸ਼ ਲਈ ਹਾਨੀਕਾਰਕ ਸਾਬਿਤ ਹੋ ਰਹੀ ਹੈ।’’ ਦੱਸਣਯੋਗ ਹੈ ਕਿ ਸੰਵਿਧਾਨ ਦੀ ਧਾਰਾ 15 ਅਨੁਸਾਰ, ਰਾਜ ਕਿਸੇ ਵੀ ਨਾਗਰਿਕ ਨਾਲ ਜਾਤੀ, ਧਰਮ, ਲਿੰਗ, ਜਨਮ ਸਥਾਨ ਅਤੇ ਵੰਸ਼ ਦੇ ਆਧਾਰ ’ਤੇ ਭੇਦਭਾਵ ਨਹੀਂ ਕਰ ਸਕਦਾ। ਧਾਰਾ 25 ਦੇ ਅਧੀਨ ਪ੍ਰਬੰਧ ਹੈ ਕਿ ਹਰੇਕ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ, ਆਚਰਨ ਅਤੇ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੈ।