ਮਹਿਲਾ ਨੂੰ ਸੜਕ 'ਤੇ ਘਸੀਟਦੇ ਹੋਏ ਲੈ ਗਏ ਸੀ ਸਨੈਚਰ, ਹੁਣ ਇਲਾਜ ਦੌਰਾਨ ਹੋਈ ਮੌਤ
ਦੋਸ਼ੀਆਂ ਨੂੰ ਪੁਲਿਸ ਨੇ 26 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਨਵੀਂ ਦਿੱਲੀ - ਬੀਤੇਂ ਦਿਨੀਂ ਮੰਗੋਲਪੁਰੀ ਇਲਾਕੇ ਵਿਚ ਇਕ ਖੌਫ਼ਨਾਕ ਘਟਨਾ ਦੇਖਣ ਨੂੰ ਮਿਲੀ ਸੀ। ਦਰਅਸਲ ਕੁੱਝ ਸਨੈਚਰਾਂ (snatchers) ਵੱਲੋਂ ਇਕ ਔਰਤ ਨੂੰ ਸੜਕ 'ਤੇ ਘੜੀਸਿਆ ਗਿਆ ਸੀ ਜਿਸ ਤੋਂ ਬਾਅਦ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਅੱਜ ਖ਼ਬਰ ਇਹ ਹੈ ਕੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮਹਿਲਾ ਆਪਣੇ ਭਰਾ ਦੇ ਘਰ ਰੱਖੜੀ ਬੰਨ੍ਹਣ ਜਾ ਰਹੀ ਸੀ।
ਇਹ ਵੀ ਪੜ੍ਹੋ - ਹਰਸਿਮਰਤ ਬਾਦਲ ਕੋਲ 7.03 ਕਰੋੜ ਦੇ ਗਹਿਣੇ, ਇਨ੍ਹਾਂ ਮਹਿਲਾ ਨੇਤਾਵਾਂ ਕੋਲ ਹਨ ਇੰਨੇ ਕੀਮਤੀ ਗਹਿਣੇ
ਇਸ ਦੌਰਾਨ ਇਹ ਘਟਨਾ ਵਾਪਰੀ। ਸ਼ੁਰੂਆਤ ਵਿਚ ਜ਼ਖਮੀ ਮਹਿਲਾ ਨੂੰ ਦੇਖ ਕੇ ਇਹ ਸੜਕ ਹਾਦਸਾ ਮੰਨਿਆ ਜਾ ਰਿਹਾ ਸੀ। ਸਨੈਚਿੰਗ ਦਾ ਖੁਲਾਸਾ ਬਾਅਦ ਵਿਚ ਹੋਇਆ। ਪੁਲਿਸ ਨੇ ਇਸ ਮਾਮਲੇ ਵਿਚ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬੇਗਮਪੁਰ ਦਾ ਰਹਿਣ ਵਾਲਾ ਪ੍ਰਿੰਸ ਅਤੇ ਸੁਲਤਾਨਪੁਰੀ ਨਿਵਾਸੀ ਨਰੇਸ਼ ਵਜੋਂ ਹੋਈ ਹੈ। ਦੋਵਾਂ ਨੂੰ ਪੁਲਿਸ ਨੇ 26 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਮੁਤਾਬਿਕ ਮ੍ਰਿਤਕ ਮਹਿਲਾ ਦੀ ਪਛਾਣ 30 ਸਾਲਾ ਉਮਾ ਪਟਵਾਲ ਵਜੋਂ ਹੋਈ ਹੈ। 22 ਅਗਸਤ ਦੀ ਸਵੇਰ ਮਹਿਲਾ ਨੂੰ ਸੜਕ 'ਤੇ ਘਸੀਟਿਆ ਗਿਆ ਸੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਸੀ ਤੇ ਉਸ ਨੂੰ ਸੰਜੇ ਗਾਂਧੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਹ ਬੇਹੋਸ਼ ਸੀ। ਉਸ ਸਮੇਂ ਮਹਿਲਾ ਦੀ ਪਛਾਣ ਨਹੀਂ ਹੋ ਸਕੀ ਸੀ। ਪੁਲਿਸ ਨੇ ਸੜਕ ਹਾਦਸੇ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਬਾਅਦ ਵਿੱਚ ਮਹਿਲਾ ਦੀ ਪਛਾਣ ਹੋ ਗਈ ਸੀ।
ਇਹ ਵੀ ਪੜ੍ਹੋ - ਹਰੀਸ਼ ਰਾਵਤ ਨੂੰ ਕਿਸ ਨੇ ਦਿਤਾ ਫ਼ੈਸਲੇ ਲੈਣ ਦਾ ਅਧਿਕਾਰ? : ਪਰਗਟ ਸਿੰਘ
ਮਹਿਲਾ ਉੱਤਰਾਖੰਡ ਦੇ ਅਲਮੋੜਾ ਦੀ ਵਸਨੀਕ ਸੀ। ਪਰਿਵਾਰ ਵਿੱਚ ਪਤੀ ਮੋਹਨ ਸਿੰਘ ਅਤੇ ਦੋ ਬੱਚੇ ਹਨ। ਉਹ ਛਤਰਪੁਰ ਇਲਾਕੇ ਵਿਚ ਰਹਿੰਦੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਉਮਾ ਪਟਵਾਲ 22 ਅਗਸਤ ਦੀ ਸਵੇਰ ਨੂੰ ਸੁਲਤਾਨਪੁਰੀ ਦੇ ਰਹਿਣ ਵਾਲੇ ਅਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਨਿਕਲੀ ਸੀ। ਇਸ ਦੌਰਾਨ ਬਦਮਾਸ਼ਾਂ ਨੇ ਪਰਸ ਖੋਹ ਲਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਨੂੰ ਘਸੀਟਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਫਿਰ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ।