ਬੇਰੁਜ਼ਗਾਰ ਇੰਜੀਨੀਅਰ ਨੇ ਪਤਨੀ ਨਾਲ ਮਿਲ ਕੇ ਪੀਤਾ ਜ਼ਹਿਰ, ਪੁੱਤ-ਧੀ ਦਾ ਵੀ ਵੱਢਿਆ ਗਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਓ-ਪੁੱਤ ਦੀ ਮੌਤ, ਮਾਂ-ਧੀ ਦੀ ਹਾਲਤ ਗੰਭੀਰ 

Bhopal: Engineer’s murder, suicide act similar to Indore incident

ਨਵੀਂ ਦਿੱਲੀ - ਰਾਜਧਾਨੀ ਦੇ ਮਿਸਰੌਦ ਥਾਣਾ ਖੇਤਰ ਵਿਚ ਖੁਦਕੁਸ਼ੀ ਅਤੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਇੱਕ ਸਿਵਲ ਇੰਜੀਨੀਅਰ ਨੇ ਆਪਣੀ ਪਤਨੀ ਦੇ ਨਾਲ ਜ਼ਹਿਰ ਪੀਤਾ ਅਤੇ ਨਾਲ ਹੀ ਅਪਣੇ ਬੇਟੇ ਅਤੇ ਧੀ ਦਾ ਗਲਾ ਟਾਇਲ ਕਟਰ ਨਾਲ ਕੱਟ ਦਿੱਤਾ। ਘਟਨਾ ਵਿਚ ਇੰਜੀਨੀਅਰ ਅਤੇ ਪੁੱਤਰ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਧੀ ਅਤੇ ਪਤਨੀ ਨੂੰ ਹਮੀਦੀਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਦੀ ਹਾਲਤ ਵੀ ਨਾਜ਼ੁਕ ਹੈ। ਇਸ ਘਟਨਾ ਦਾ ਕਾਰਨ ਵਿੱਤੀ ਤੰਗੀ ਸਾਹਮਣੇ ਆ ਰਿਹਾ ਹੈ।

ਇਹ ਵੀ ਪੜ੍ਹੋ -  ਉਤਰਾਖੰਡ 'ਚ ਇਕ ਵਾਰ ਫਿਰ ਫਟਿਆ ਬੱਦਲ, 2 ਲੋਕਾਂ ਦੀ ਮੌਤ, 5 ਮਲਬੇ ਹੇਠ ਫਸੇ

ਮਿਸਰੌਦ ਥਾਣੇ ਦੀ ਪੁਲਿਸ ਅਨੁਸਾਰ ਰਵੀ ਠਾਕਰੇ (55) ਪਰਿਵਾਰ ਸਮੇਤ 102 ਮਲਟੀ ਸਹਾਰਾ ਅਸਟੇਟ ਵਿਚ ਰਹਿੰਦੇ ਸਨ। ਪਰਿਵਾਰ ਵਿਚ ਪਤਨੀ ਰੰਜਨਾ ਠਾਕਰੇ (50), ਪੁੱਤਰ ਚਿਰਾਗ ਠਾਕਰੇ (16) ਅਤੇ ਧੀ ਗੁੰਜਨ ਠਾਕਰੇ (14) ਹਨ। ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ 7 ਵਜੇ ਜ਼ਹਿਰ ਖਾ ਕੇ ਰੰਜਨਾ ਗੁਆਂਢੀ ਅਜੈ ਅਰੋੜਾ ਦੇ ਘਰ ਪਹੁੰਚੀ। ਉਸ ਨੇ ਸਾਰੀ ਕਹਾਣੀ ਅਜੈ ਨੂੰ ਦੱਸੀ। ਅਜੇ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਐਸਪੀ ਸਾਈ ਕ੍ਰਿਸ਼ਨਾ, ਏਐਸਪੀ ਰਾਜੇਸ਼ ਭਦੌਰੀਆ, ਐਸਡੀਓਪੀ ਅਮਿਤ ਮਿਸ਼ਰਾ ਅਤੇ ਮਿਸਰੌਦ ਥਾਣੇ ਦੇ ਇੰਚਾਰਜ ਨਿਰੰਜਨ ਸ਼ਰਮਾ ਮੌਕੇ 'ਤੇ ਪਹੁੰਚੇ।

ਉਹਨਾਂ ਨੇ ਆ ਕੇ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਦਰਵਾਜ਼ਾ ਤੋੜ ਕੇ ਅੰਦਰ ਵੇਖਿਆ ਤਾਂ ਰਵੀ ਇੱਕ ਕਮਰੇ ਵਿਚ ਬੇਹੋਸ਼ ਪਿਆ ਸੀ। ਉਸ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ। ਇਸ ਤੋਂ ਬਾਅਦ ਰੰਜਨਾ ਵੀ ਬੇਹੋਸ਼ ਹੋ ਗਈ। ਨੇੜੇ ਹੀ ਚਿਰਾਗ ਅਤੇ ਗੁੰਜਨ ਖੂਨ ਨਾਲ ਲਥਪਥ ਹੋਏ ਪਏ ਸੀ। ਪੁਲਿਸ ਨੇ ਤੁਰੰਤ ਚਾਰਾਂ ਨੂੰ ਹਸਪਤਾਲ ਭੇਜਿਆ, ਜਿੱਥੇ ਡਾਕਟਰਾਂ ਨੇ ਰਵੀ ਅਤੇ ਚਿਰਾਗ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਗੁੰਜਨ ਅਤੇ ਰੰਜਨਾ ਦੀ ਹਾਲਤ ਨਾਜ਼ੁਕ ਹੈ।

ਇਹ ਵੀ ਪੜ੍ਹੋ -  ਉਦਘਾਟਨ ਕਰਨ ਪਹੁੰਚੇ ਨਵਜੋਤ ਸਿੱਧੂ ਦਾ ਵਿਰੋਧ, ਦੁਕਾਨਦਾਰਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਮੌਕੇ 'ਤੇ ਖੂਨ ਨਾਲ ਲਥਪਥ ਟਾਇਲ ਕਟਰ ਵੀ ਮਿਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਪਹਿਲਾਂ ਰਵੀ ਅਤੇ ਰੰਜਨਾ ਨੇ ਜ਼ਹਿਰ ਪੀਤਾ। ਇਸ ਤੋਂ ਬਾਅਦ, ਇੰਜੀਨੀਅਰ ਨੇ ਕਟਰ ਨਾਲ ਪੁੱਤਰ ਅਤੇ ਧੀ ਦਾ ਗਲਾ ਵੱਢ ਦਿੱਤਾ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਵੀ ਗੋਵਿੰਦਾਪੁਰਾ ਵਿਚ ਇੱਕ ਪ੍ਰਾਈਵੇਟ ਫਰਮ ਵਿਚ ਸਿਵਲ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਲੌਕਡਾਨ ਵਿਚ ਨੌਕਰੀ ਚਲੀ ਗਈ। ਰੰਜਨਾ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਪਰ ਉਸ ਦਾ ਕੰਮ ਵੀ ਰੁਕ ਗਿਆ ਸੀ। ਇਸ ਕਾਰਨ ਉਹ 8 ਮਹੀਨਿਆਂ ਤੋਂ ਡਿਪਰੈਸ਼ਨ ਵਿਚ ਸੀ। ਚਿਰਾਗ ਅਤੇ ਗੁੰਜਨ ਪੜ੍ਹਾਈ ਕਰ ਰਹੇ ਸਨ।

ਗੁਆਂਢੀਆਂ ਦਾ ਕਹਿਣਾ ਹੈ ਕਿ ਰੰਜਨਾ ਦੀ ਮਾਨਸਿਕ ਹਾਲਤ ਵਿਗੜ ਗਈ ਸੀ। ਇਥੋਂ ਤੱਕ ਕਿ ਉਹ ਛੋਟੀਆਂ -ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਵੀ ਕਰਦੇ ਸਨ।  ਉਹ ਗੁੱਸੇ ਵਿਚ ਪੱਥਰ ਵੀ ਸੁੱਟਣ ਲੱਗੀ ਸੀ, ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਰੰਜਨਾ ਨੇ ਗੁਆਂਢੀਆਂ ਨੂੰ ਕਿਹਾ ਸੀ ਪਤੀ ਅਤੇ ਪੁੱਤਰ ਦੀ ਮੌਤ ਹੋ ਗਈ ਹੈ ਪਰ ਧੀ ਨੂੰ ਬਚਾ ਲਓ। ਸ਼ੁੱਕਰਵਾਰ ਨੂੰ, ਇੰਜੀਨੀਅਰ ਦੇ ਘਰ ਦਾ ਦਰਵਾਜ਼ਾ ਬੰਦ ਸੀ, ਸ਼ਨੀਵਾਰ ਦੀ ਸਵੇਰ ਰੰਜਨਾ ਅਚਾਨਕ ਗੁਆਂਢੀ ਦੇ ਘਰ ਗਈ।

ਰੰਜਨਾ ਦੀ ਗੱਲ ਸੁਣ ਕੇ ਗੁਆਂਢੀਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਵਿਗੜਦੀ ਹਾਲਤ ਦੇ ਕਾਰਨ, ਉਸ ਨੂੰ ਉਸ ਦੇ ਪੇਕੇ ਘਰ ਲਿਜਾਇਆ ਗਿਆ ਸੀ, ਪਰ ਉਹ 6 ਮਹੀਨੇ ਪਹਿਲਾਂ ਦੁਬਾਰਾ ਆ ਗਈ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਸਵੇਰੇ ਬੱਚਿਆਂ ਦੀ ਆਵਾਜ਼ ਵੀ ਸੁਣੀ ਗਈ, ਪਰ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਜਦੋਂ ਉਹ ਸਵੇਰੇ ਦੇਰ ਤੱਕ ਨਹੀਂ ਉੱਠੇ ਫਿਰ ਘਟਨਾ ਦਾ ਪਤਾ ਲੱਗਾ।