Haryana News: ਹਰਿਆਣਾ ’ਚ ਚੋਣਾਂ ਦੌਰਾਨ ਈ.ਡੀ. ਦੀ ਵੱਡੀ ਕਾਰਵਾਈ, 834 ਕਰੋੜ ਦੀ ਜਾਇਦਾਦ ਕੁਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Haryana News: ਜ਼ਬਤ ਕੀਤੀਆਂ ਜਾਇਦਾਦਾਂ ਗੁਰੂਗ੍ਰਾਮ, ਹਰਿਆਣਾ ਅਤੇ ਦਿੱਲੀ ਦੀਆਂ ਹਨ।

ED during the elections in Haryana. 834 crores of assets attached

 

Haryana News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 401.65479 ਏਕੜ ਵਿਚ ਫੈਲੀ ਅਚੱਲ ਜਾਇਦਾਦ ਨੂੰ ਅਸਥਾਈ ਤੌਰ ’ਤੇ ਜ਼ਬਤ ਕਰ ਲਿਆ ਹੈ। ਇਸ ਦੀ ਕੀਮਤ 834.03 ਕਰੋੜ ਰੁਪਏ ਹੈ। ਜ਼ਬਤ ਕੀਤੀਆਂ ਜਾਇਦਾਦਾਂ ਗੁਰੂਗ੍ਰਾਮ, ਹਰਿਆਣਾ ਅਤੇ ਦਿੱਲੀ ਦੀਆਂ ਹਨ। ਇਨ੍ਹਾਂ ਵਿਚੋਂ 501.13 ਕਰੋੜ ਰੁਪਏ ਦੀਆਂ ਜਾਇਦਾਦਾਂ ਈਐਮਏਏਆਰ ਇੰਡੀਆ ਲਿਮਟਿਡ ਦੀਆਂ ਹਨ, ਜਦਕਿ ਬਾਕੀ 332.69 ਕਰੋੜ ਰੁਪਏ ਦੀਆਂ ਜਾਇਦਾਦਾਂ ਐਮਜੀਐਫ਼ ਵਿਕਾਸ ਲਿਮਟਿਡ ਦੀਆਂ ਹਨ।

ਦੋਵੇਂ ਕੰਪਨੀਆਂ ਮਨੀ ਲਾਂਡਰਿੰਗ ਦੇ ਕੇਸ ਤਹਿਤ ਜਾਂਚ ਅਧੀਨ ਸਨ। ਸੀਬੀਆਈ ਨੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ, ਤਤਕਾਲੀ ਡੀਟੀਸੀਪੀ ਡਾਇਰੈਕਟਰ ਤਿ੍ਰਲੋਕ ਚੰਦ ਗੁਪਤਾ, ਈਐਮਏਆਰ ਇੰਡੀਆ ਲਿਮਟਿਡ, ਐਮਜੀਐਫ਼ ਡਿਵੈਲਪਮੈਂਟ ਲਿਮਟਿਡ ਅਤੇ 14 ਹੋਰ ਕਲੋਨਾਈਜ਼ਰ ਕੰਪਨੀਆਂ ਵਿਰੁਧ ਐਫ਼ਆਈਆਰ ਦਰਜ ਕੀਤੀ ਸੀ।

ਇਨ੍ਹਾਂ ਵਿਅਕਤੀਆਂ ਵਿਰੁਧ ਆਈਪੀਸੀ 1860 ਅਤੇ ਭਿ੍ਰਸ਼ਟਾਚਾਰ ਰੋਕੂ ਐਕਟ 1988 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਆਧਾਰ ’ਤੇ ਈਡੀ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਕੇਸ ਵਿਚ ਵੱਡੇ ਪੱਧਰ ’ਤੇ ਜਨਤਾ, ਜ਼ਮੀਨ ਮਾਲਕਾਂ ਅਤੇ ਹਰਿਆਣਾ ਰਾਜ ਨਾਲ ਜ਼ਮੀਨ ਦੀ ਖ਼ਰੀਦੋ-ਫਰੋਖ਼ਤ ਵਿਚ ਕੀਤੀ ਗਈ ਧੋਖਾਧੜੀ ਸ਼ਾਮਲ ਹੈ।