Mamata Banerjee: ਜੈ ਸ਼ਾਹ ਦੇ ICC ਪ੍ਰਧਾਨ ਬਣਨ 'ਤੇ ਮਮਤਾ ਬੈਨਰਜੀ ਨੇ ਅਮਿਤ ਸ਼ਾਹ ’ਤੇ ਕੱਸਿਆ ਤੰਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

Mamata Banerjee: ਲਿਖਿਆ- “ਵਧਾਈਆਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ।

Mamata Banerjee slammed Amit Shah on Jai Shah becoming the ICC president

 

Mamata Banerjee: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਪੁੱਤਰ ਜੈ ਸ਼ਾਹ ਦੇ ਆਈਸੀਸੀ ਚੇਅਰਮੈਨ ਬਣਨ 'ਤੇ ਵਧਾਈ ਦਿੱਤੀ ਹੈ। ਉਸਨੇ ਵੀਰਵਾਰ (29 ਅਗਸਤ) ਨੂੰ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ- “ਵਧਾਈਆਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ। ਤੁਹਾਡਾ ਬੇਟਾ ਰਾਜਨੇਤਾ ਨਹੀਂ ਬਣਿਆ ਹੈ, ਪਰ ਆਈਸੀਸੀ ਚੇਅਰਮੈਨ ਬਣ ਗਿਆ ਹੈ। ਇੱਕ ਅਜਿਹਾ ਅਹੁਦਾ ਜੋ ਬਹੁਤ ਸਾਰੇ ਸਿਆਸਤਦਾਨਾਂ ਨਾਲੋਂ ਬਹੁਤ ਮਹੱਤਵਪੂਰਨ ਹੈ। ਤੁਹਾਡਾ ਪੁੱਤਰ ਸੱਚਮੁੱਚ ਬਹੁਤ ਸ਼ਕਤੀਸ਼ਾਲੀ ਬਣ ਗਿਆ ਹੈ ਅਤੇ ਮੈਂ ਤੁਹਾਨੂੰ ਉਸ ਦੀ ਇਸ ਸਭ ਤੋਂ ਕਾਮਯਾਬੀ ਲਈ ਵਧਾਈ ਦਿੰਦੀ ਹਾਂ!”

ਮਮਤਾ ਦੇ ਇਸ ਪੋਸਟ ਉੱਤੇ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਰਿਐਕਟ ਕੀਤਾ। ਉਹਨਾਂ ਨੇ ਬੰਗਾਲ ਦੀ ਸੀਐਮ ਦਾ ਪੋਸਟ ਸ਼ੇਅਰ ਕਰਦਿਆਂ ਲਿਖਿਆ, ਦੀਦੀ, ਆਈਸੀਸੀ ਚੇਅਰਮੈਨ ਇਕ ਚੁਣਿਆ ਅਹੁਦਾ ਹੈ। ਇਹ ਕਿਸੀ ਸੰਗਠਨ ਦਾ ਕੰਟਰੋਲ ਆਪਣੇ ਭਤੀਜੇ ਜਾਂ ਪੁੱਤ ਨੂੰ ਸੌਂਪਣ ਨਾਲੋਂ ਅਲੱਗ ਹੈ। ਸਾਨੂੰ ਗਰਵ ਹੋਣਾ ਚਾਹੀਦਾ ਹੈ ਕਿ ਜੈ ਸ਼ਾਹ ਦੇ ਨਾਲ, 5 ਭਾਰਤੀਆਂ ਨੂੰ ਗਲੋਬਰ ਕ੍ਰਿਕਟ ਦੀ ਲੀਡਰਸ਼ਿਪ ਕਰਨ ਦਾ ਸਨਮਾਨ ਮਿਲਿਆ ਹੈ।”

TMC ਦੇ ਰਾਜਸਭਾ ਸਾਂਸਦ ਸਾਕੇਤ ਗੋਖਲੇ ਨੇ ਹਿਮੰਤ ਬਿਸਵਾ ਦੀ ਟਿੱਪਣੀ ਉੱਤੇ ਪਲਟਵਾਰ ਕੀਤਾ। ਉਹਨਾਂ ਨੇ ਕਿਹਾ ਕਿ ਉਸ ਇਨਸਾਨ ਦਾ “ਚੁਣਿਆ” ਸ਼ਬਦ ਇਸਤੇਮਾਲ ਕਰਨਾ ਸਹੀ ਨਹੀਂ ਹੈ ਜੋ ਮਹਾਰਾਸ਼ਟਰ ਜਾਂ ਝਾਰਖੰਡ ਵਿਚ ਰਾਜ ਸਰਕਾਰਾਂ ਨੂੰ ਗਿਰਾਉਣ ਦੇ ਲਈ ਦਲਾਲ ਦੀ ਤਰ੍ਹਾਂ ਕੰਮ ਕਰਦਾ ਹੈ।

ਗੋਖਲੇ ਨੇ ਐਕਸ ਉੱਤੇ ਲਿਖਿਆ, ਹਿਮੰਤ ਬਿਸਵਾ ਸਰਮਾ ਜੀ, ਮਹਾਰਾਸ਼ਟਰ ਜਾਂ ਝਾਰਖੰਡ ਵਿਚ ਰਾਜ ਸਰਕਾਰਾਂ ਨੂੰ ਗਿਰਾਉਣ ਲਈ ਦਲਾਲ ਦੀ ਤਰਾਂ ਕੰਮ ਕਰਨ ਵਾਲੇ ਵਿਅਕਤੀਤਵ ਦੇ ਹਿਸਾਬ ਨਾਲ “ਚੁਣਿਆ” ਸ਼ਬਦ ਤੁਹਾਡੇ ਲਈ ਠੀਕ ਨਹੀਂ ਹੈ।

ਬੇਸ਼ੱਕ ਅਸੀਂ ਜਾਣਦੇ ਹਨ ਕਿ ਆਈਸੀਸੀ ਚੇਅਰਮੈਨ ਇਕ ਚੁਣਿਆ ਪਦ ਹੈ। ਹੈਂਡ ਸੈਨੀਟਾਈਜ਼ਰ ਦਾ ਠੇਕਾ ਨਹੀਂ ਹੈ ਜਿਸ ਨੂੰ ਪਰਿਵਾਰ ਅਤੇ ਮਿੱਤਰਾਂ ਨੂੰ ਸੌਂਪ ਦਿੱਤਾ ਜਾਵੇ। ਸੀਐਮ ਮਮਤਾ ਬੈਨਰਜੀ ਨੇ ਸਹੀ ਕਿਹਾ ਹੈ ਕਿ ਨਵੇਂ ਆਈਸੀਸੀ ਚੀਫ ਦਾ ਅਹੁਦਾ ਬਹੁਤ ਸ਼ਕਤੀਸ਼ਾਲੀ ਹੈ। ਅਸਲ ਵਿੱਚ, ਇੰਨਾ ਸ਼ਕਤੀਸ਼ਾਲੀ ਕਿ ਆਪਣੇ ਕਦ ਦਾ ਇਕ ਸੀਐਮ ਵੀ ਉਹਨਾਂ ਨੂੰ ਖੁਸ਼ ਕਰਨ ਦੇ ਲਈ ਬੇਤਾਬ ਹੈ।