Patanjali's Divya Dant Manjan : ਦਿੱਲੀ ਹਾਈਕੋਰਟ ਨੇ ਪਤੰਜਲੀ ਦੀ ਦਿਵਿਆ ਫਾਰਮੇਸੀ ਅਤੇ ਰਾਮਦੇਵ ਨੂੰ ਜਾਰੀ ਕੀਤਾ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿਵਿਆ ਦੰਤ ਮੰਜਨ ਵਿੱਚ ਮਾਸਾਹਾਰੀ ਤੱਤ ਹੋਣ ਦਾ ਆਰੋਪ

Patanjali's Divya Dant Manjan

Patanjali's Divya Dant Manjan : ਪਤੰਜਲੀ ਆਯੁਰਵੇਦ ਅਤੇ ਰਾਮਦੇਵ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਪਟੀਸ਼ਨ ਦੇ ਜਵਾਬ ਵਿੱਚ ਬਾਬਾ ਰਾਮਦੇਵ ਅਤੇ ਪਤੰਜਲੀ ਦੀ ਦਿਵਿਆ ਫਾਰਮੇਸੀ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿੱਚ ਆਰੋਪ ਲਗਾਇਆ ਗਿਆ ਸੀ ਕਿ ਹਰਬਲ ਟੂਥ ਪਾਊਡਰ ਦਿਵਿਆ ਦੰਤ ਮੰਜਨ ਵਿੱਚ ਮਾਸਾਹਾਰੀ ਤੱਤ ਸ਼ਾਮਲ ਹਨ ਅਤੇ ਇਸਨੂੰ ਸ਼ਾਕਾਹਾਰੀ ਦੇ ਰੂਪ 'ਚ ਗਲਤ ਤਰੀਕੇ ਨਾਲ ਬ੍ਰਾਂਡ ਕੀਤਾ ਗਿਆ ਹੈ।  

ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਪਟੀਸ਼ਨ ਦੇ ਜਵਾਬ ਵਿੱਚ ਰਾਮਦੇਵ ਅਤੇ ਪਤੰਜਲੀ ਦੀ ਦਿਵਿਆ ਫਾਰਮੇਸੀ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿੱਚ ਆਰੋਪ ਲਗਾਇਆ ਗਿਆ ਸੀ ਕਿ ਹਰਬਲ ਟੂਥ ਪਾਊਡਰ ਦਿਵਿਆ ਦੰਤ ਮੰਜਨ ਵਿੱਚ ਸ਼ਾਕਾਹਾਰੀ ਹੋਣ ਦੇ ਬਾਵਜੂਦ ਮਾਸਾਹਾਰੀ ਤੱਤ ਸ਼ਾਮਲ ਹਨ।

ਜਸਟਿਸ ਸੰਜੀਵ ਨਰੂਲਾ ਨੇ ਕੇਂਦਰ ਸਰਕਾਰ ਅਤੇ ਪਤੰਜਲੀ ਦੀ ਦਿਵਿਆ ਫਾਰਮੇਸੀ ਨੂੰ ਵੀ ਨੋਟਿਸ ਜਾਰੀ ਕੀਤਾ, ਜੋ ਇਸ ਦੇ ਉਤਪਾਦ ਤਿਆਰ ਕਰਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਨੂੰ ਹੋਵੇਗੀ। ਐਡਵੋਕੇਟ ਯਤਿਨ ਸ਼ਰਮਾ ਵੱਲੋਂ ਦਾਇਰ ਪਟੀਸ਼ਨ ਵਿੱਚ ਆਰੋਪ ਲਾਇਆ ਗਿਆ ਹੈ ਕਿ ਪਤੰਜਲੀ ਦੇ ਦਿਵਿਆ ਦੰਤ ਮੰਜਨ ਦੀ ਪੈਕਿੰਗ 'ਤੇ ਇੱਕ ਵਿਸ਼ੇਸ਼ ਹਰਾ ਨਿਸ਼ਾਨ (ਬਿੰਦੂ) ਹੈ, ਜੋ ਸ਼ਾਕਾਹਾਰੀ ਉਤਪਾਦਾਂ ਦਾ ਪ੍ਰਤੀਕ ਹੈ, ਪਰ ਪੈਕੇਜਿੰਗ 'ਤੇ ਸਮੱਗਰੀ ਦੀ ਸੂਚੀ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਟੂਥਪੇਸਟ ਪਾਊਡਰ ਵਿੱਚ ਸੇਪੀਆ ਆਫਿਸ਼ਿਨਲਿਸ (ਖਾਰੇ ਪਾਣੀ 'ਚ ਰਹਿਣ ਵਾਲੀ ਕਟਲਫਿਸ਼ ) ਹੈ। 

ਪਟੀਸ਼ਨਕਰਤਾ ਨੇ ਦਲੀਲ ਦਿੱਤੀ ਕਿ ਇਹ ਗਲਤ ਬ੍ਰਾਂਡਿੰਗ ਹੈ ਅਤੇ ਇੱਥੋਂ ਤੱਕ ਕਿ ਰਾਮਦੇਵ ਅਤੇ ਹੋਰ ਵੀ ਉਤਪਾਦ ਨੂੰ ਸ਼ਾਕਾਹਾਰੀ ਵਜੋਂ ਪ੍ਰਚਾਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਇਹ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀ ਉਲੰਘਣਾ ਹੈ।