ਮਾਸਟਰਮਾਂਈਡ ਪਤਨੀ ਦਾ ਕਾਰਨਾਮਾ ,ਪੈਸਿਆਂ ਲਈ ਆਪਣੇ ਪਤੀ ਨੂੰ ਇੰਝ ਸਿਖਾਇਆ ਸਬਕ ,ਫੜ੍ਹੇ ਗਏ ਬਦਮਾਸ਼ਾਂ ਨੇ ਖੋਲ੍ਹੀ ਪੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਠਾਕੁਰ ਬਾਂਕੇ ਬਿਹਾਰੀ ਮੰਦਿਰ ਦੇ ਸੇਵਾਦਾਰ ਦੇ ਘਰ ਦਿਨ-ਦਿਹਾੜੇ ਹੋਈ ਲੁੱਟ, ਹਥਿਆਰਾਂ ਦੇ ਜ਼ੋਰ 'ਤੇ ਤਿਜੋਰੀ ਲੈ ਕੇ ਬਦਮਾਸ਼ ,ਪਤਨੀ ਨੇ ਰਚੀ ਸੀ ਸਾਜਿਸ਼

Wife mastermind in the Mathura robbery

Mathura News : ਮਥੁਰਾ ਦੇ ਵ੍ਰਿੰਦਾਵਨ ਕੋਤਵਾਲੀ ਇਲਾਕੇ 'ਚ ਬੀਤੇ ਦਿਨੀਂ ਦਿਨ ਦਿਹਾੜੇ ਬਾਂਕੇ ਬਿਹਾਰੀ ਮੰਦਰ ਦੇ ਸੇਵਾਦਾਰ ਅਨੰਤ ਗੋਸਵਾਮੀ ਉਰਫ ਜੌਨੀ ਦੇ ਘਰ 'ਚ ਦਾਖਲ ਹੋ ਕੇ ਤਿਜੋਰੀ ਲੁੱਟ ਲਈ ਗਈ ਸੀ। ਇਸ ਤਿਜੋਰੀ ਦਾ ਵਜ਼ਨ ਕਰੀਬ 150 ਕਿਲੋ ਸੀ। ਤਿਜੋਰੀ ਵਿੱਚ ਹੋਰ ਵੀ ਕੀਮਤੀ ਸਮਾਨ ਸੀ। ਹੁਣ 6 ਦਿਨਾਂ ਬਾਅਦ ਪੁਲਿਸ ਨੇ ਇਸ ਘਟਨਾ ਦਾ ਖੁਲਾਸਾ ਕੀਤਾ ਹੈ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਸੇਵਾਦਾਰ ਅਨੰਤ ਗੋਸਵਾਮੀ ਦੀ ਸ਼ਾਤਿਰ ਪਤਨੀ ਨੇ ਹੀ ਪੈਸਿਆਂ ਲਈ ਅਤੇ ਆਪਣੇ ਪਤੀ ਨੂੰ ਸਬਕ ਸਿਖਾਉਣ ਲਈ ਲੁੱਟ ਦੀ ਇਹ ਸਾਰੀ ਸਾਜ਼ਿਸ਼ ਰਚੀ ਸੀ। ਪਤਨੀ ਨੇ ਇਸ 'ਚ ਤਿੰਨ ਹੋਰ ਲੋਕਾਂ ਨੂੰ ਸ਼ਾਮਲ ਕੀਤਾ ਸੀ।

ਦਰਅਸਲ, 24 ਅਗਸਤ ਨੂੰ ਦਿਨ ਦਿਹਾੜੇ ਹੋਈ ਲੁੱਟ-ਖੋਹ ਦੀ ਵਾਰਦਾਤ ਵਿੱਚ ਸ਼ਾਮਲ ਲੋਕਾਂ ਨਾਲ ਬੀਤੀ ਰਾਤ ਪੁਲਿਸ  ਨਾਲ ਮੁੱਠਭੇੜ ਹੋ ਗਈ। ਮੁੱਠਭੇੜ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਪੈਰ ਵਿੱਚ ਗੋਲੀ ਲੱਗੀ ਹੈ। ਇਸ ਦੇ ਨਾਲ ਹੀ ਇੱਕ ਬਦਮਾਸ਼ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਮਾਮਲੇ 'ਚ ਸੇਵਾਦਾਰ ਅਨੰਤ ਗੋਸਵਾਮੀ ਦੀ ਪਤਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਗ੍ਰਿਫਤਾਰ ਕੀਤੇ ਆਰੋਪੀਆਂ 'ਚੋਂ ਇਕ ਨੋਇਡਾ ਦਾ ਹੈ ਜਦਕਿ ਦੂਜਾ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਪਤੀ ਅਨੰਤ ਗੋਸਵਾਮੀ ਨਾਲ ਝਗੜੇ ਕਾਰਨ ਪਤਨੀ ਮਥੁਰਾ ਛੱਡ ਕੇ ਨੋਇਡਾ ਵਿੱਚ ਰਹਿਣ ਲੱਗੀ। ਇੱਥੇ ਹੀ ਉਸਦੀ ਮੁਲਾਕਾਤ ਅਵੀਰਲ ਅਤੇ ਪੁਨੀਤ ਨਾਲ ਹੋਈ। ਪਤੀ ਨੂੰ ਸਬਕ ਸਿਖਾਉਣ ਲਈ ਪਤਨੀ ਨੇ ਅਵੀਰਲ ਅਤੇ ਪੁਨੀਤ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ, ਬਾਅਦ ਵਿਚ ਅਜੀਤ ਨਾਂ ਦਾ ਵਿਅਕਤੀ ਵੀ ਇਸ ਵਿਚ ਸ਼ਾਮਲ ਹੋ ਗਿਆ। ਤਿੰਨੋਂ ਅਨੰਤ ਦੇ ਘਰ ਉਸ ਦੀ ਗੈਰ-ਹਾਜ਼ਰੀ ਵਿੱਚ ਦਾਖਲ ਹੋਏ, ਲੁੱਟ ਕਰਕੇ ਫਰਾਰ ਹੋ ਗਏ। ਇਹ ਲੁੱਟ ਅਨੰਤ ਦੀ ਪਤਨੀ ਨੇ ਖੁਦ ਕਾਰਵਾਈ ਸੀ।

ਵਰਿੰਦਾਵਨ ਕੋਤਵਾਲੀ ਪੁਲਿਸ ਅਤੇ ਐਸਓਜੀ ਦੀ ਟੀਮ ਨੇ ਬੀਤੀ ਰਾਤ ਮੁਕਾਬਲੇ ਦੌਰਾਨ ਜ਼ਖਮੀ ਹਾਲਤ ਵਿੱਚ ਅਵੀਰਲ ਉਰਫ ਛੋਟੂ ਅਤੇ ਪੁਨੀਤ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਸੇਵਾਦਾਰ ਦੀ ਪਤਨੀ 'ਤੇ ਵੀ ਸ਼ਿਕੰਜਾ ਕੱਸ ਦਿੱਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਲੁੱਟੀ ਗਈ ਤਿਜੋਰੀ, ਚਾਂਦੀ ਦਾ ਗਲਾਸ, 2 ਪਿਸਤੌਲ, 5 ਕਾਰਤੂਸ ਅਤੇ ਲੁੱਟ ਦੀ ਵਾਰਦਾਤ ਵਿੱਚ ਵਰਤੀ ਐਕਟਿਵਾ ਬਰਾਮਦ ਕੀਤੀ ਹੈ।

ਅਪਰਾਧ ਵਿੱਚ ਅਵੀਰਲ ਅਤੇ ਪੁਨੀਤ ਦਾ ਸਾਥ ਦੇਣ ਵਾਲਾ ਅਪਰਾਧੀ ਅਜੀਤ ਸਿੰਘ (ਵਾਸੀ ਊਨਾ) ਫਰਾਰ ਹੈ। ਸੀਓ ਸਦਰ ਅਕਾਸ਼ ਸਿੰਘ ਨੇ ਦੱਸਿਆ ਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ।

ਅਧਿਕਾਰੀ ਮੁਤਾਬਕ ਵਰਿੰਦਾਵਨ ਕੋਤਵਾਲੀ ਇਲਾਕੇ 'ਚ 24 ਅਗਸਤ ਨੂੰ ਹੋਈ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਮੁਕਾਬਲੇ ਦੌਰਾਨ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੇਵਾਦਾਰ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਲੁੱਟੀ ਹੋਈ  ਤਿਜੋਰੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਪਤਨੀ ਨੇ ਸਾਥੀਆਂ ਨਾਲ ਮਿਲ ਕੇ ਪਤੀ ਦੇ ਘਰ ਲੁੱਟ ਕਰਵਾਈ ਸੀ।